Patiala Politics

Patiala News Politics

Blind Car Rally Patiala Heritage Saras Mela

Click Here to See Pics

ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਛੇਵੇਂ ‘ਪਟਿਆਲਾ ਹੈਰੀਟੇਜ ਫੈਸਟੀਵਲ-2018’ ਦੌਰਾਨ ਅੱਜ ਪੰਜਵੇਂ ਦਿਨ ਦੇ ਸਮਾਰੋਹਾਂ ਦੀ ਲੜੀ ਤਹਿਤ ਪਟਿਆਲਾ ਸਕੂਲ ਫਾਰ ਦਾ ਬਲਾਇੰਡ ਤੇ ਰੋਆਇਲ ਸਿਟੀ ਰਾਇਡਰਜ ਵੱਲੋਂ ਕੀਤੀ ਗਈ ‘ਬਲਾਂਇੰਡ ਕਾਰ ਰੈਲੀ’ ਨੇ ਪਟਿਆਲਵੀਆਂ ਤੇ ਕਲਾ ਪ੍ਰੇਮੀਆਂ ‘ਚ ਖਾਸ ਉਤਸ਼ਾਹ ਭਰਿਆ।
ਇਸ ਬਲਾਂਇੰਡ ਕਾਰ ਰੈਲੀ ‘ਚ 18 ਮਹਿਲਾ ਤੇ 37 ਮਰਦ ਕਾਰ ਸਵਾਰਾਂ ਸਮੇਤ 55 ਕਾਰ ਚਾਲਕਾਂ ਨੇ ਆਪਣੇ ਨਾਲ ਬੈਠੇ ਕਰੀਬ ਅੱਧੀ ਦਰਜਨ ਰਾਜਾਂ ਤੋਂ ਆਏ ਦ੍ਰਿਸ਼ਟੀਹੀਣ ਮਾਰਗ ਦਰਸ਼ਕਾਂ (ਨੇਵੀਗੇਟਰ) ਵੱਲੋਂ ਬਰੇਲ ਲਿੱਪੀ ‘ਚ ਬਣੇ ਨਕਸ਼ੇ ਤੋਂ ਪੜ੍ਹਕੇ ਦੱਸੇ ਗਏ 50 ਕਿਲੋਮੀਟਰ ਤੋਂ ਵਧੇਰੇ ਦੇ ਪੰਧ ਨੂੰ ਕਰੀਬ ਢਾਈ ਘੰਟਿਆਂ ‘ਚ ਮੁਕਾਇਆ। ਇਹ ਰੈਲੀ ਪਟਿਆਲਾ ਦੇ ਸਾਰੇ ਹੈਰੀਟੇਜ ਸਥਾਂਨਾਂ ਸਮੇਤ ਵੱਖ ਰਸਤਿਆਂ ਤੋਂ ਹੁੰਦੀ ਹੋਈ ਵਾਪਸ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ, ਰੈਲੀ ਕਾਰ ਚਾਲਕਾਂ ਲਈ 7 ਚੈਕ ਨਾਕੇ ਬਣਾਏ ਗਏ ਸਨ ਜਿਥੇ ਸਮੇਂ ਦਾ ਪੂਰਾ ਰਿਕਾਰਡ ਰਖਿਆ ਜਾਂਦਾ ਸੀ।
ਇਸ ਰੈਲੀ ਦੌਰਾਨ ਮਰਦਾਂ ‘ਚੋਂ ਕਾਰ ਚਾਲਕ ਰਵੀ ਇੰਦਰ ਸਿੰਘ ਜੇਤੂ ਰਹੇ ਉਨ੍ਹਾਂ ਨਾਲ ਸੂਰਜ ਤਿਵਾੜੀ ਨੇਵੀਗੇਟਰ ਸਨ। ਅਰਸ਼ਦੀਪ ਸਿੰਘ ਤੇ ਨੇਵੀਗੇਟਰ ਦੀ ਟੀਮ ਦੂਜੇ ਤੇ ਸਨਮਪ੍ਰੀਤ ਸਿੰਘ ਤੇ ਨੇਵੀਗੇਟਰ ਅਭੀਸ਼ੇਕ ਦੀ ਟੀਮ ਤੀਜੇ ਥਾਂ ‘ਤੇ ਰਹੀ। ਜਦੋਂ ਕਿ ਮਹਿਲਾ ਵਰਗ ‘ਚੋਂ ਕਾਰ ਚਾਲਕ ਰਾਣਾ ਵਿਰਕ ਤੇ ਨੇਵੀਗੇਟਰ ਕਿਰਨਦੀਪ ਪਹਿਲੇ, ਅੰਕਿਤਾ ਜੈਨ ਤੇ ਅਰਸ਼ਪ੍ਰੀਤ ਦੂਜੇ ਅਤੇ ਦੀਵਾਨਾ ਮੰਗਲਾ ਤੇ ਨੇਵੀਗੇਟਰ ਸਲੋਨੀ ਤੀਜੇ ਥਾਂ ‘ਤੇ ਰਹੇ।
ਇਸ ਕਾਰ ਰੈਲੀ ਨੂੰ ਇਥੇ ਪੋਲੋ ਗਰਾਂਊਂਡ ਤੋਂ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਏ.ਈ.ਟੀ.ਸੀ. ਸ੍ਰੀਮਤੀ ਪ੍ਰਨੀਤ ਸ਼ੇਰਗਿੱਲ, ਸੋਸਾਇਟੀ ਫਾਰ ਵੈਲਫੇਅਰ ਆਫ਼ ਦੀ ਹੈਂਡੀਕੈਪਡ ਦੇ ਸਕੱਤਰ ਕਰਨਲ ਕਰਮਿੰਦਰਾ ਸਿੰਘ, ਐਸ.ਪੀ. ਅਮਰਜੀਤ ਸਿੰਘ ਘੁੰਮਣ, ਸ. ਜੀ.ਐਸ. ਗਿੱਲ, ਰੋਆਇਲ ਸਿਟੀ ਰਾਇਡਰਜ ਦੇ ਸਿਮਰ ਸਿੰਘ ਤੇ ਡੀ.ਐਸ.ਪੀ. ਸੁਖਅੰਮ੍ਰਿਤ ਰੰਧਾਵਾ ਸਮੇਤ ਵੱਡੀ ਗਿਣਤੀ ‘ਚ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਕਾਰ ਰੈਲੀ ਦੇ ਜੇਤ ਕਾਰ ਚਾਲਕਾਂ ਤੇ ਨੇਵੀਗੇਟਰਾਂ ਨੂੰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਤੇ ਸ੍ਰੀਮਤੀ ਪੂਨਮਦੀਪ ਕੌਰ ਨੇ ਸਨਮਾਨਤ ਕੀਤਾ। ਪਹਿਲੇ ਥਾਂ ‘ਤੇ ਵਾਲੇ ਨੇਵੀਗੇਟਰਾਂ ਨੂੰ ਦ੍ਰਿਸ਼ਟੀਹੀਣਾਂ ਲਈ ਵਿਸ਼ੇਸ਼ ਯੰਤਰ ਡੇਜੀ ਪਲੇਅਰ, ਦੂਜੇ ਥਾਂ ਵਾਲੇ ਨੂੰ ਸਮਾਰਟ ਕੇਨ ਸਟਿਕ ਤੇ ਤੀਜੇ ਥਾਂ ਵਾਲੇ ਨੂੰ ਸਮਾਰਟ ਮੋਬਾਇਲ ਫੋਨ ਅਤੇ ਹਿੱਸਾ ਲੈਣ ਵਾਲੇ ਸਾਰੇ ਦ੍ਰਿਸ਼ਟੀਹੀਣ ਨੇਵੀਗੇਟਰਾਂ ਨੂੰ ਵਿਸ਼ੇਸ਼ ਘੜੀਆਂ ਪ੍ਰਦਾਨ ਕੀਤੀਆਂ ਗਈਆਂ।
ਕਰਨਲ ਕਰਮਿੰਦਰਾ ਸਿੰਘ ਨੇ ਦੱਸਿਆ ਕਿ ਮੇਘਾਲਿਆ, ਨਾਗਾਲੈਂਡ, ਉਤਰਾਖੰਡ, ਅਸਾਮ, ਯੂ.ਪੀ., ਰਾਜਸਥਾਨ, ਦਿੱਲੀ, ਆਦਿ ਤੋਂ ਆਏ ਦ੍ਰਿਸ਼ਟੀਹੀਣਾਂ ਨੇ ਹਿੱਸਾ ਲਿਆ। ਇਸ ਸਮੇਂ ਸੂਰਤ ਸਿੰਘ, ਡਾ. ਰਵੀ ਭੂਸ਼ਣ, ਅਸ਼ਵਨੀ ਕੁਮਾਰ, ਆਰ.ਸੀ. ਨਾਰੰਗ, ਪਵਨ ਗੋਇਲ, ਜਗਦੀਸ਼ ਸਰੀਨ, ਨਿਹਾਰਿਕਾ ਸਮੇਤ ਹੋਰ ਵੱਡੀ ਗਿਣਤੀ ‘ਚ ਪਟਿਆਲਾ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਸਮੇਂ ਪਟਿਆਲਾ ਸਕੂਲ ਫਾਰ ਦਾ ਬਲਾਇੰਡ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ।
Facebook Comments