Patiala Politics

Patiala News Politics

Punjab MC Elections 2017 on 17 December

The much waited Municipal Corporation Elections dates have announced… Elections on 17 December 2017.State Election Commissioner Mr Jagpal Singh Sandhu announced election schedule of 3 Municipal Corporations (Amritsar, Patiala and Jalandhar) and 32 Nagar Council/Nagar Panchayat; 
*Important dates*

polling on 17 December. Counting on same day 17 December 

Start of paper file 2 December 

Last date of paper file 6 December

Scrutiny 7 December 

Withdrawal date 8 December

ਪੰਜਾਬ ਚੋਣ ਕਮਿਸ਼ਨ ਨੇ ਪੰਜਾਬ ਅੰਦਰ 3ਨਗਰ ਨਿਗਮਾਂ ਅਤੇ 32 ਮਿਉਂਸਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ ਹੁਣ 17 ਦਸੰਬਰ ਨੂੰ ਇਕੋ ਹੀ ਦਿਨ ਈ.ਵੀ.ਐਮ. ਰਾਹੀਂ ਕਰਵਾਈਆਂ ਜਾਣਗੀਆਂ ਅਤੇਪੋਲਿੰਗ ਕੇਂਦਰਾਂ ਉੱਤੇ ਹੀ ਵੋਟਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਗਿਣਤੀ ਕਰਕੇ ਉਸੇ ਦਿਨ ਨਤੀਜੇ ਐਲਾਨ ਦਿੱਤੇ ਜਾਣਗੇ।ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਨਗਰ ਨਿਗਮ ਸਮੇਤ ਸਾਰੀਆਂ ਮਿਉਂਸਪਲ ਕਮੇਟੀਆਂ ਦੀ ਚੋਣ ਲਈ ਨੋਟੀਫੀਕੇਸ਼ਨ 2 ਦਸੰਬਰ ਨੂੰ ਜਾਰੀ ਹੋਵੇਗਾ ਅਤੇ ਉਸੇ ਦਿਨ ਹੀ ਨਾਮਜ਼ਦਗੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਜਾਣਗੀਆਂ। ਨਾਮਜ਼ਦਗੀਆਂ 6 ਦਸੰਬਰ ਤਕ ਦਾਖ਼ਲ ਕਰਵਾਈਆਂ ਜਾ ਸਕਣਗੀਆਂ ਅਤੇ 7 ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ। 8 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾਣਗੇ ਜਿਸ ਮਗਰੋਂ ਉਸੇ ਦਿਨ ਉਮੀਦਵਾਰਾਂ ਦੀ ਫ਼ਾਈਨਲ ਸੂਚੀ ਬਣਾ ਕੇ ਚੋਣ ਚਿੰਨ੍ਹ ਜਾਰੀ ਕਰ ਦਿੱਤੇ ਜਾਣਗੇ।ਪੋਲਿੰਗ 17 ਦਸੰਬਰ, ਐਤਵਾਰ ਨੂੰ ਹੋਵੇਗੀ ਅਤੇ ਨਤੀਜੇ ਵੀ ਇਸੇ ਦਿਨ ਆ ਜਾਣਗੇ।ਨਗਰ ਨਿਗਮਾਂ ਲਈ ਉਮੀਦਵਾਰਾਂ ਵਾਜਸਤੇ ਖ਼ਰਚਾ ਹੱਦ 2.07 ਲੱਖ ਤੋਂ ਵਧਾ ਕੇ 2.5 ਲੱਖ ਕਰ ਦਿੱਤੀ ਗਈ ਹੈ।ਕਲਾਸ ਵੰਨ ਮਿਉਂਸਪਲ ਕਮੇਟੀਆਂ ਲਈ ਖ਼ਰਚਾ ਹੱਦ 1.84 ਲੱਖ ਤੋਂ ਵਧਾ ਕੇ 2.25ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਕਲਾਸ 2 ਮਿਉਂਸਪਲ ਕਮੇਟੀਆਂ  ਲਈ ਖ਼ਰਚ ਹੱਦ 1.15 ਲੱਖ ਤੋਂ ਵਧਾ ਕੇ 1.40 ਲੱਖ ਅਤੇ ਕਲਾਸ 3 ਮਿਉਂਸਪਲ ਕਮੇਟੀਆਂ ਲਈ ਖ਼ਰਚ ਹੱਦ 98 ਹਜ਼ਾਰ ਤੋਂ ਵਧਾ ਕੇ 1.20 ਲੱਖ ਰੁਪਏ ਕੀਤੀ ਗਈ ਹੈ। ਨਗਰ ਪੰਚਾਇਤਾਂ ਵਿਚ ਉਮੀਦਵਾਰਾਂ ਲਈ ਖ਼ਰਚ ਹੱਦ 69 ਹਜ਼ਾਰ ਤੋਂ ਵਧਾ ਕੇ 85 ਹਜ਼ਾਰ ਕਰਨ ਦਾ ਐਲਾਨ ਕੀਤਾ ਗਿਆ ਹੈ।

Facebook Comments