Rozgar Mela Patiala 2018

February 22, 2018 - PatialaPolitics

ਰਾਜ ਵਿੱਚ ਬੀਤੇ ਸਾਲ ਲਗਾਏ ਗਏ ਰੋਜਗਾਰ ਮੇਲੇ ਦੀ ਸਫਲਤਾ ਨੂੰ ਵੇਖਦੇ ਹੋਏ ਇਸ ਸਾਲ ਸਾਰੇ ਪੰਜਾਬ ਵਿੱਚ 50 ਸੰਸਥਾਨਾਂ ‘ਚ 200 ਦਿਨਾਂ ਤੱਕ ਰੋਜਗਾਰ ਮੇਲੇ ਲਗਾਏ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ । ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਲਾਈ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਇਹ ਸੁਨੇਹਾ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਦੇ ਨਾਮ ਦਿੱਤਾ ਹੈ ।
ਉਦਯੋਗਿਕ ਸਿੱਖਲਾਈ ਸੰਸਥਾ ਪਟਿਆਲਾ ਵਿੱਚ ਆਜੋਜਿਤ ਕੀਤੇ ਜਾ ਰਹੇ ਦੋ ਦਿਨਾਂ ਦੇ ਰੋਜਗਾਰ ਮੇਲੇ ਦਾ ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਸ਼੍ਰੀ ਚੰਨੀ ਨੇ ਦੱਸਿਆ ਕਿ ਸਿਰ ਕੱਢ ਕੌਮਾਂਤਰੀ ਕੰਪਨੀਆਂ ਸਮੇਤ ਦੇਸ਼ – ਵਿਦੇਸ਼ ਦੀਆਂ ਕਈ ਕੰਪਨੀਆਂ ਨੇ ਇਸ ਰੋਜਗਾਰ ਮੇਲੇ ਦੇ ਦੌਰਾਨ ਰਾਜ ਵਿੱਚ 45 ਹਜਾਰ ਨੌਕਰੀਆਂ ਦੇਣ ਲਈ ਆਈ.ਟੀ.ਆਈ ਅਤੇ ਹੋਰ ਸੰਸਥਾਵਾਂ ਨੂੰ ਆਪਣੀ ਲੋੜ ਦੀ ਮੰਗ ਭੇਜੀ ਹੈ । ਉਦਯੋਗਿਕ ਯੂਨਿਟਾਂ ਨੂੰ ਤਕਨੀਕੀ ਅਤੇ ਗੈਰ ਤਕਨੀਕੀ ਟ੍ਰੇਡ ਵਿੱਚ ਰੱਖੀ ਗਈ ਇਸ ਮੰਗ ਲਈ ਇਸ ਵਾਰ 70 ਹਜਾਰ ਨੌਜਵਾਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ । ਜਦਕਿ ਪਿਛਲੇ ਸਾਲ ਰਜਿਸਟਰੇਸ਼ਨ ਕਰਵਾਉਣ ਵਾਲੇ ਚਾਰ ਲੱਖ ਨੌਜਵਾਨਾਂ ਨੂੰ ਰੋਜਗਾਰ ਮੇਲੇ ‘ਚ ਭਾਗ ਲੈਣ ਦਾ ਆਪਣੇ ਆਪ ਮੌਕਾ ਰਾਜ ਸਰਕਾਰ ਵੱਲੋਂ ਦਿੱਤਾ ਗਿਆ ਹੈ । ਇਹਨਾਂ ਨੌਜਵਾਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ।
ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਚੰਨੀ ਨੇ ਦੱਸਿਆ ਕਿ ਅੱਜ ਪਟਿਆਲਾ ਆਈ.ਟੀ.ਆਈ ਵਿੱਚ ਚੱਲ ਰਹੇ ਰੋਜਗਾਰ ਮੇਲੇ ਵਿੱਚ ਐਲ.ਐਡ.ਟੀ , ਮਾਰੂਤੀ , ਮਹਿੰਦਰਾ , ਗੋਦਰੇਜ , ਸਵਰਾਜ ਇੰਜਨ , ਜੀ ਐਮ ਅਲਾਏ ਵਰਗੀ ਕੰਪਨੀਆਂ ਨੇ 1500 ਨੌਜਵਾਨਾਂ ਦੀ ਭਰਤੀ ਕਰਣ ਦਾ ਟੀਚਾ ਰੱਖਿਆ ਹੈ । ਜਿਸ ਲਈ ਕਰੀਬ 2 ਹਜ਼ਾਰ ਨੌਜਵਾਨ ਅੱਜ ਪੁੱਜ ਚੁੱਕੇ ਹਨ ।
ਸ਼੍ਰੀ ਚੰਨੀ ਨੇ ਕਿਹਾ ਕਿ ਰਾਜ ਭਰ ਵਿੱਚ ਆਈਟੀਆਈ ਤੋਂ ਇਲਾਵਾ ਇੰਜੀਨਿਅਰਿੰਗ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਰੋਜਗਾਰ ਮੇਲੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਜਿਨ੍ਹਾਂ ਨੌਜਵਾਨਾਂ ਦਾ ਕਿਸੇ ਕਾਰਨ ਤੋਂ ਇਸ ਮੇਲੇ ‘ਚ ਪਲੇਸਮੈਂਟ ਨਹੀਂ ਹੁੰਦਾ ਹੈ ਉਨ੍ਹਾਂ ਨੂੰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ , ਅਜਿਹੇ ਨੌਜਵਾਨਾਂ ਨੂੰ ਸਕਿਲ ਡੇਵਲੇਪਮੇਂਟ ਮਿਸ਼ਨ ਦੇ ਤਹਿਤ ਸਿੱਖਲਾਈ ਦਾ ਮੌਕਾ ਦਿੱਤਾ ਜਾਵੇਗਾ ਅਤੇ ਰੋਜਗਾਰ ਮੇਲਿਆਂ ਦੀ ਲਗਾਤਾਰ ਚਲਣ ਵਾਲੀ ਪਰਿਕ੍ਰੀਆ ਵਿੱਚ ਫਿਰ ਤੋਂ ਮੌਕੇ ਦਿੱਤਾ ਜਾਵੇਗਾ । 23 ਫਰਵਰੀ ਨੂੰ ਵੀ ਹਾਸਪੇਟਿਲਿਟੀ ਸੈਕਟਰ ਲਈ ਇੱਕ ਵਿਸ਼ੇਸ਼ ਮੇਲਾ ਰਿਆਤ ਬਾਹਰਾ ਸੰਸਥਾਨ ਵਿੱਚ ਲਗਾਇਆ ਜਾ ਰਿਹਾ ਹੈ , ਜਿੱਥੇ ਹੋਟਲ ਇੰਡਸਟਰੀ ਦੀਆਂ ਕਈ ਕੰਪਨੀਆਂ ਪਲੇਸਮੇਂਟ ਲਈ ਆ ਰਹੀਆਂ ਹਨ।
ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਸ਼੍ਰੀ ਚੰਨੀ ਨੇ ਕਿਹਾ ਕਿ ਆਈ.ਟੀ.ਆਈ ਅਤੇ ਕਿਸੇ ਵੀ ਤਕਨੀਕੀ ਸੰਸਥਾਨਾਂ ਵਿੱਚ ਦੇਰੀ ਨਾਲ ਆਉਣ ਵਾਲੇ ਅਧਿਆਪਕਾਂ ਨੂੰ ਬਖ਼ਸਿਆਂ ਨਹੀਂ ਜਾਵੇਗਾ । ਰਾਜ ਵਿੱਚ ਚੱਲ ਰਹੇ ਸੰਸਥਾ ਦੀ ਜਾਂਚ ਦਾ ਕੰਮ ਲਗਾਤਾਰ ਜਾਰੀ ਰਹੇਗਾ । ਇਸ ਤਰ੍ਹਾਂ ਐਸ.ਸੀ / ਬੀ.ਸੀ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਕਾਲਰਸਿੱਪ ‘ਚ ਹੋ ਰਹੀ ਦੇਰੀ ਦੇ ਸਬੰਧ ‘ਚ ਸ਼੍ਰੀ ਚੰਨੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਲਾਪਰਵਾਹੀ ਨਾਲ ਕਈ ਯੋਗ ਉਮੀਦਵਾਰਾਂ ਦੇ ਸਥਾਨ ‘ਤੇ ਹੋਰ ਲੋਕਾਂ ਨੂੰ ਦਿੱਤੇ ਗਏ ਲਾਭ ਦੀ ਜਾਂਚ ਚੱਲ ਰਹੀ ਹੈ, ਜਿਸਦੇ ਪੂਰਾ ਹੋਣ ‘ਤੇ ਸਕਾਲਰਸ਼ਿੱਪ ਜਾਰੀ ਕਰ ਦਿੱਤੀ ਜਾਵੇਗੀ ।
ਇਸ ਮੌਕੇ ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਉਦਯੋਗਿਕ ਸਿਖਲਾਈ ਵਿਭਾਗ ਦੀ ਐਡੀਸ਼ਨਲ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ , ਰੋਜਾਗਰ ਵਿਭਾਗ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਗੁਰਮੀਤ ਕੌਰ ਸ਼ੇਰਗਿਲ, ਪ੍ਰਿੰਸੀਪਲ ਵੀਕੇ ਬਾਂਸਲ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਜਨਰਲ ਸ਼੍ਰੀ ਰਛਪਾਲ ਸਿੰਘ ਜੋੜੇਮਾਜਰਾ ਦੇ ਨਾਲ ਸੰਸਥਾ ਦਾ ਦੌਰਾ ਕੀਤਾ । ਕੈਬਨਿਟ ਮੰਤਰੀ ਮਾਰੂਤੀ ਉਦਯੋਗ ਅਤੇ ਫੈਡਰਲ ਮੁਗੁਲ ਗੋਈਟਜੇ ਇੰਡਿਆ ਵੱਲੋਂ ਆਈਟੀਆਈ ‘ਚ ਚਲਾਏ ਜਾ ਰਹੇ ਸਕਿਲ ਡਵੈਲਪਮੈਂਟ ਸੈਂਟਰ ਅਤੇ ਆਈਟੀਆਈ ਦੇ ਟ੍ਰੇਡ, ਫੂਡ ਐਂਡ ਬਰੀਵਰੀਜ ਤੋਂ ਕਾਫੀ ਪ੍ਰਭਾਵਿਤ ਦਿਖੇ । ਇਸ ਮੌਕੇ ਉਨ੍ਹਾਂ ਨੇ ਫੂਡ ਐਂਡ ਬਰੀਵਰੀਜ ਕਲਾਸ ‘ਚ ਕਾਰਪੇਂਟਰ ਅਵਤਾਰ ਸਿੰਘ ਵੱਲੋਂ ਤਿਆਰ ਕੀਤੇ ਗਏ ਮਾਡਲ ਦੀ ਵੀ ਪ੍ਰਸ਼ੰਸਾ ਕੀਤੀ ।