Sukhbir Badal kicks off 100 days Feedback Yatra

August 18, 2021 - PatialaPolitics

ਸੁਖਬੀਰ ਸਿੰਘ ਬਾਦਲ ਕੱਲ੍ਹ ਜ਼ੀਰਾ ਤੋਂ ਸ਼ੁਰੂ ਕਰ ਕੇ 100 ਹਲਕਿਆਂ ਦੀ 100 ਦਿਨਾਂ ਯਾਤਰਾ ਕਰਨਗੇ

ਕਾਂਗਰਸ ਸਰਕਾਰ ਤੇ ਆਪ ਦੇ ਖਿਲਾਫ ਚਾਰਜਸ਼ੀਟ ਵੀ ਕੀਤੀ ਜਾਰੀ

ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤਬਾਹ ਕੀਤਾ, ਪੰਜ ਮੰਤਰੀਆਂ ਵੱਲੋਂ ਕੀਤੇ ਘੁਟਾਲਿਆਂ ਨੁੰ ਕੀਤਾ ਬੇਨਕਾਬ

ਮਿਸਡ ਕਾਲ ਨੰਬਰ ਸਰਵਿਸ ਨਾਲ ਗੱਲ ਪੰਜਾਬ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 17 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਕੱਲ੍ਹ ਜ਼ੀਰਾ ਤੋਂ ਸ਼ੁਰੂ ਕਰ ਕੇ 100 ਦਿਨਾਂ ਵਿਚ 100 ਹਲਕਿਆਂ ਦੀ ਯਾਤਰਾ ਕਰਨਗੇ ਤੇ ਭ੍ਰਿਸ਼ਟ ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਨੂੰ ਬੇਨਕਾਬ ਕਰਨਗੇ ਅਤੇ ਉਹਨਾਂ ਕਾਂਗਰਸ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਚਾਰਜਸ਼ੀਟ ਜਾਰੀ ਕੀਤੀ।

ਇਥੇ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਮੁਹਿੰਮ ਸ਼ੁਰੂ ਕਰਨ ਲਈ ਵਿਸ਼ੇਸ਼ ਤੌਰ ’ਤੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ 100 ਦਿਨਾਂ ਦੀ ਆਪਣੀ ਯਾਤਰਾ ਦੌਰਾਨ 700 ਜਨਤਕ ਮੀਟਿੰਗਾਂ ਨੁੰ ਸੰਬੋਧਨ ਕਰਨਗੇ ਅਤੇ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਸੁਣਨਗੇ ਤੇ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਨਗੇ। ਉਹਨਾਂ ਕਿਹਾ ਕਿ ਇਸ ਦੌਰੇ ਦਾ ਦੁੱਗਣਾ ਮੰਤਵ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਵਜ਼ਾਰਤ ਦੇ ਮੰਤਰੀਆਂ ਵੱਲੋਂ ਕੀਤੇ ਭ੍ਰਿਸ਼ਟਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ ਅਤੇ ਨਾਲ ਹੀ ਲੋਕਾਂ ਤੋਂ ਇਹ ਫੀਡਬੈਕ ਲੈਣਗੇ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਤੋਂ ਕੀ ਆਸ ਰੱਖਦੇ ਹਨ।

ਉਹਨਾਂ ਨੇ 96878-96878 ਨੰਬਰ ਵੀ ਜਾਰੀ ਕੀਤਾ ਜਿਸ ’ਤੇ ਫੋਨ ਕਰ ਕੇ ਪੰਜਾਬੀ ਪਾਰਟੀ ਦੀ ਮੁਹਿੰਮ ਵਿਚ ਵੀ ਸ਼ਾਮਲ ਹੋ ਸਕਦੇ ਹਨ ਤੇ ਪਾਰਟੀ ਤੋਂ ਆਸਾਂ ਵੀ ਸਾਂਝੀਆਂ ਕਰ ਸਕਦੇ ਹਨ।

ਇਸ ਮੌਕੇ ਵੈਬਸਾਈਟ www.7allPunjab4i.in ਵੀ ਜਾਰੀ ਕੀਤੀ ਗਈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਚਾਰਜਸ਼ੀਟ ਵੀ ਜਾਰੀ ਕੀਤੀ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ 6500 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ, ਪੰਜ ਮੰਤਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਤੇ ਹੋਰ ਮਾਮਲਿਆਂ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾਂ ਕਿਹਾ ਕਿ ਜਿਥੇ ਸਾਧੂ ਸਿੰਘ ਧਰਮਸੋਤ ਐਸ ਸੀ ਸਕਾਲਰਸ਼ਿਪ ਘੁਟਾਲੇਵਿਚ ਸ਼ਾਮਲ ਹੈ, ਸੁਖਜਿੰਦਰ ਸਿੰਘ ਰੰਧਾਵਾ ਬੀਜ ਘੁਟਾਲੇ ਵਿਚ, ਬਲਬੀਰ ਸਿੱਧੂ ਕੋਰੋਨਾ ਸਮਾਨ ਤੇ ਨਸ਼ਾ ਛੁਡਾਊ ਗੋਲੀਆਂ ਦੀ ਖਰੀਦ ਦੇ ਘੁਟਾਲੇ ਵਿਚ, ਭਾਰਤ ਭੂਸ਼ਣ ਆਸ਼ੂ ਕਣਕ ਘੁਟਾਲੇ ਵਿਚ ਤੇ ਸ਼ਿਆਮ ਸੁੰਦਰ ਅਜੋੜਾ ਜੇ ਸੀ ਟੀ ਜ਼ਮੀਨ ਘੁਟਾਲੇ ਦੇ ਦੋਸ਼ੀ ਹਨ।
ਮੁੱਖ ਮੰਤਰੀ ਨੁੰ ਸਿੱਧਾ ਟੱਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਤਬਾਹ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਇਹ ਮਾੜੀ ਕਿਸਮਤ ਹੈ ਕਿ ਅਜਿਹਾ ਮੁੱਖ ਮੰਤਰੀ ਮਿਲਿਆ ਹੈ ਜੋ ਆਪਣੇ ਘਰ ਵਿਚੋਂ ਬਾਹਰ ਹੀ ਨਹੀਂ ਨਿਕਲਦਾ, ਆਪਣੇ ਮੰਤਰੀਆਂ ਨੁੰ ਨਹੀਂ ਮਿਲਦਾ, ਲੋਕਾਂ ਦੀ ਗੱਲ ਨਹੀਂ ਸੁਣਦਾ ਤੇ ਉਸ ਨਾਲ ਮੀਟਿੰਗ ਦਾ ਸਮਾਂ ਮੰਗਣ ਵਾਲੇ ਅਧਿਆਪਕਾਂ ਨੁੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਿਰਫ ਇਕ ਕੰਮ ਕੀਤਾ ਹੈ, ਉਹ ਹੈ ਸਰਕਾਰੀ ਖ਼ਜ਼ਾਨੇ ਨੁੰ ਲੁੱਟਣਾ। ਉਹਨਾਂ ਕਿਹਾ ਕਿ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ। ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਗਈ ਤੇ ਸਰਕਾਰੀ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਦਾ ਕੰਮ ਕੀਤਾ ਗਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਦੀ ਕਾਂਗਰਸ ਤੇ ਲੀਡਰਸ਼ਿਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੇ ਜ਼ਿੰਦਗੀਵਿਚ ਤਿੰਨ ਅਜਿਹੇ ਆਗੂ ਵੇਖੇ ਹਨ ਜਿਹਨਾਂ ਨੇ ਸਹੁੰਆਂ ਖਾਧੀਆਂ ਤੇ ਫਿਰ ਬਿਨਾਂ ਅਫਸੋਸ ਤੇ ਇਹ ਤੋੜ ਦਿੱਤੀਆਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਬਿ ਦੀ ਸਹੁੰ ਚੁੱਕੀ ਤੇ ਬਿਨਾਂ ਨਸ਼ਾ ਖਤਮ ਕੀਤੇ, 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕੀਤੇ ਤੇ ਘਰ ਘਰ ਨੌਕਰੀ ਦਿੱਤੇ ਬਗੈਰ ਇਹ ਤੋੜ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਕਿ ਉਹ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਪਰ ਦਿਨਾਂ ਵਿਚ ਹੀ ਇਹ ਤੋੜ ਦਿੱਤੀ। ਉਹਨਾਂ ਕਿਾ ਕਿ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਸਹੁੰ ਚੁੱਕੀ ਤੇ ਕਦੇ ਵੀ ਇਹ ਨਹੀਂ ਪੁਗਾਈ।

ਸਰਦਾਰ ਬਾਦਲ ਨੇ ਇਕੱਲਾ ਅਕਾਲੀ ਦਲ ਹੈ ਜੋ ਪੰਜਾਬੀਆਂ ਦੀਆਂ ਖੇਤਰੀ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦਾ ਹਾਂ ਜਦਕਿ ਕਾਂਗਰਸ ਤੇ ਆਪ ਦੋਹਾਂ ਨੇ ਇਸ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਕਾਂਗਰਸ ਦੀ ਸੂਬਾ ਇਕਾਈ ਨੂੰ ਉਸ ਗਾਂਧੀ ਪਰਿਵਾਰ ਤੋਂ ਹਦਾਇਤਾਂ ਮਿਲਦੀਆਂ ਹਨ ਜਿਹਨਾਂ ਦਾ ਹਮੇਸ਼ਾ ਪੰਜਾਬ ਵਿਰੋਧੀ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਸਿਰਫ ਘੁਟਾਲੇ ਕੀਤੇ ਬਲਕਿ ਆਪਣੀ ਕੇਂਦਰੀ ਲੀਡਰਸ਼ਿਪ ਦੇ ਐਲਾਨ ਮੁਤਾਬਕ ਕੰਮ ਕੀਤਾ ਤੇ ਏ ਪੀ ਐਮ ਸੀ ਐਕਟ ਵੀ ਸੋਧ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੋਰੋਨਾ ਸੰਕਟ ਵੇਲੇ ਵੀ ਕੁਪ੍ਰਬੰਧਨ ਕੀਤਾ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਾ ਕਰ ਕੇ ਕਿਸਾਨਾਂ ਨਾਲ ਵੀ ਕਰੂਰਤਾ ਵਿਖਾਈ।

ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਹਿਾ ਕਿਆਪ ਦੇ ਕਨਵੀਨਰ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਧੋਖਾ ਦੇਣ ਦੇ ਮਾਹਿਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਐਸ ਵਾਈ ਐਸ ਦੇ ਮਾਮਲੇ ’ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਖੋ ਵੱਖ ਸਟੈਂਡ ਲਏ। ਉਹਨਾਂ ਕਿਹਾ ਕਿ ਉਹਨਾਂ ਨੇ ਪਰਾਲੀ ਸਾੜਨ ਦੇ ਮਾਮਲੇ ਵਿਚ ਵੀ ਪੰਜਾਬ ਵਿਰੋਧੀ ਸਟੈਂਡ ਲਿਆ ਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਵੀ ਦਾਇਰ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਤਿੰਨ ਖੇਤੀ ਕਾਨੂੰਨੀ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਨਾਲ ਹੀ ਕਿਸਾਨਾਂ ਨਾਲ ਵੀ ਹਮਦਰਦੀ ਪ੍ਰਗਟਾ ਕੇ ਦੋਗਲਾਪਨ ਵਿਖਾਇਆ। ਉਹਨਾਂ ਕਿਹਾ ਕਿ 200 ਯੂਨਿਟ ਮੁਫਤ ਬਿਜਲੀ ਸਕੀਮ ਵੀ ਫਰਾਡ ਹੈ ਕਿਉਂਕਿ ਦਿੱਲੀ ਦੇ 90 ਫੀਸਦੀ ਨਾਗਰਿਕਾਂ ਨੁੰ ਇਸਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਜੇਕਰ ਇਕ ਯੂਨਿਟ ਵੀ ਵੱਧ ਹੋ ਜਾਂਦੀ ਹੈ ਤਾਂ ਲੋਕਾਂ ਨੁੰ ਸਾਰਾ ਬਿੱਲ ਭਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਤੇ ਸਕੂਲਾਂ ਵਿਚ ਸੁਧਾਰ ਦੇ ਦਾਅਵੇ ਵੀ ਝੂਠੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿਚ 650 ਕਲੌਨੀਆਂ ਅਜਿਹੀਆਂ ਹਨ ਜਿਹਨਾਂ ਨੂੰ ਟੈਂਕਰਾਂ ਰਾਹੀਂ ਪਾਣੀ ਮਿਲ ਰਿਹਾ ਹੈ ਜਦਕਿ ਕੇਜਰੀਵਾਲ ਦਾਅਵੇ ਕਰ ਰਹੇ ਹਨ ਕਿ ਸਾਰੀ ਦਿੱਲੀ ਵਿਚ ਪਾਈਪ ਨਾਲ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਦੇ ਮੁਕਾਬਲੇ ਸਿਰਫ ਅਕਾਲੀ ਦਲ ਦੀ ਹੀ ਭਰੋਸੇਯੋਗ ਲੀਡਰਸ਼ਿਪ ਹੈ ਜਿਸ ’ਤੇਵਿਸ਼ਵਾਸ ਕੀਤਾ ਜਾ ਸਕਦਾ ਹੈ ਕਿਉਂਕਿ ਇਸਨੇ ਹਮੇਸ਼ਾ ਆਪਣੇਕੀਤੇ ਵਾਅਦੇ ਪੁਗਾਏ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀਆਂ ਆਸਾਂ ਹਰ ਕੀਮਤ ’ਤੇ ਪੂਰੀਆ ਕਰਾਂਗੇ। ਉਹਨਾਂ ਐਲਾਨ ਕੀਤਾ ਕਿ ਗੱਲਰਾਜ ਦੀ ਨਹੀਂ, ਗੱਲ ਪੰਜਾਬ ਦੀ ਹੈ।

Video 👇👇