Power Show by Harpal Juneja in absence of Sukhbir Badal

December 5, 2021 - PatialaPolitics

 

Patiala:Power Show by Harpal Juneja in absence of Sukhbir Badal

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਸੀਟ ਦੀ ਏ.ਸੀ ਮਾਰਕੀਟ ਦੀ ਪਾਰਕਿੰਗ ਵਿਚ ਹੋਈ ਇਹਿਤਾਸਕ ਅਤੇ ਵਿਸ਼ਾਲ ਰੈਲੀ ਵਿਚ ਅੱਜ ਸਮੁੱਚੇ ਸ਼ਹਿਰ ਹੀ ਉਮੜ ਪਿਆ।
ਰੈਲੀ ਵਿਚ ਪੰਜਾਬ ਅਤੇ ਜਿਲੇ ਦੀ ਸਮੁੱਚੀ ਲੀਡਰਸ਼ਿਪ ਹਰਪਾਲ ਜੁਨੇਜਾ ਦੇ ਹੱਕ ਵਿਚ ਡੱਟ ਗਈ ਅਤੇ ਸਾਰਿਆਂ ਨੇ ਇੱਕ ਸੁਰ ਵਿਚ ਪਟਿਆਲਾ ਸ਼ਹਿਰ ਵਿਚ ਅਕਾਲੀ ਦਲ ਦੀ ਚੜ੍ਹਤ ਦੇਖ ਕੇ ਹਰਪਾਲ ਜੁਨੇਜਾ ਨੂੰ ਪਟਿਆਲਾ ਤੋਂ ਜੇਤੂ ਐਲਾਨ ਦਿੱਤਾ। ਇਸ ਰੈਲੀ ਵਿਚ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਵਪਾਰ ਵਿੰਗ ਦੇ ਪ੍ਰਧਾਨ ਸ੍ਰੀ ਐਨ.ਕੇ.ਸ਼ਰਮਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਡੱਟ ਕੇ ਹਰਪਾਲ ਜੁਨੇਜਾ ਦੀ ਪਿੱਠ ’ਤੇ ਖੜਨ ਦਾ ਐਲਾਨ ਕੀਤਾ ਅਤੇ ਜਿਲੇ ਵਿਚ ਸਭ ਤੋਂ ਜਿਆਦਾ ਨੌਜਵਾਨ ਅਤੇ ਲੋਕ ਪਿ੍ਰਯ ਆਗੂ ਦਾ ਖਿਤਾਬ ਦੇ ਦਿੱਤਾ। ਜਿਸ ਨੇ ਆਪਣੀ ਮਿਹਨਤ ਅਤੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਸਦਕਾ ਸਮੁੱਚੇ ਪਟਿਆਲਵੀਆਂ ਨੂੰ ਆਪਣਾ ਬਣਾ ਲਿਆ।

Power Show by Harpal Juneja in absence of Sukhbir Badal
Power Show by Harpal Juneja in absence of Sukhbir Badal

ਰੈਲੀ ਵਿਚ ਪਹੁੰਚੀ ਸਮੁੱਚੀ ਲੀਡਰਸ਼ਿਪ ਨੂੰ ਐਸ.ਓ.ਆਈ ਦੇ ਪ੍ਰਧਾਨ ਰੋਬਿਨ ਬਰਾੜ, ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਵਤਾਰ ਹੈਪੀ ਅਤੇ ਐਸ.ਸੀ ਵਿੰਗ ਦੇ ਪ੍ਰਧਾਨ ਹੈਪੀ ਲੋਹਟ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾ ਦੀ ਮੋਟਰਸਾਇਕਲ ਰੈਲੀ ਬਜ਼ਾਰਾਂ ਵਿਚ ਰੋਡ ਸ਼ੋ ਕਰਦੇ ਹੋਏ ਲੈ ਕੇ ਆਏ। ਰੈਲੀ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਐਨ.ਕੇ. ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਝੂਠੇ ਵਾਅਦੇ ਕਰਨ ਅਤੇ ਆਪਸ ਵਿਚ ਪਾਟੋਧਾੜ ਹੋਣ ਦਾ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪਰ ਪੰਜਾਬ ਦੇ ਲੋਕ ਦੋਨਾ ਪਾਰਟੀਆਂ ਦੇ ਸੱਚ ਨੂੰ ਬਾਖੁਬੀ ਸਮਝ ਚੁੱਕੇ ਹਨ ਅਤੇ ਇਸ ਵਾਰ ਫੇਰ ਤੋਂ ਅਕਾਲੀ ਦਲ ਨੂੰ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਸ਼ਾਲ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਹਰਪਾਲ ਜੁਨੇਜਾ ਦੀ ਅਣਥੱਕ ਮਿਹਨਤ ਸਦਕਾ ਅਤੇ ਉਨ੍ਹਾਂ ਦੇ ਪਿਤਾ ਸ੍ਰੀ ਭਗਵਾਨ ਦਾਸ ਜੁਨੇਜਾ ਤੇ ਪਰਿਵਾਰ ਦੀ ਪਟਿਆਲਾ ਸ਼ਹਿਰੀ ਦੀ ਸੇਵਾ ਨੂੰ ਦੇਖਦੇ ਹੋਏ ਅੱਜ ਸਮੁੱਚੇ ਪਟਿਆਲਵੀ ਹਰਪਾਲ ਜੁਨੇਜਾ ਦੇ ਨਾਲ ਡੱਟ ਕੇ ਖੜ ਗਏ ਹਨ।

ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਪਟਿਆਲਾ ਦੇ ਲੋਕ 20 ਸਾਲ ਬਾਅਦ ਪਟਿਆਲਾ ਸ਼ਹਿਰ ਦੀ ਸੀਟ ਨੂੰ ਮੁੜ ਤੋਂ ਅਕਾਲੀ ਦਲ ਨੂੂੰ ਜਿਤਾਉਣ ਦੀ ਭੂਮਿਕਾ ਬਣਾ ਚੁੱਕੇ ਹਨ ਅਤੇ ਹੁਣ ਤਾਂ ਸਿਰਫ ਚੋਣ ਵਾਲੇ ਦਿਨ ਦਾ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਦਿੱਲੀ ਤੋਂ ਵੋਟਾਂ ਦਾ ਵਪਾਰ ਕਰਨ ਆਏ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੰਜਾਬ ਦੇ ਲੋਕ ਕਿਸੇ ਕੀਮਤ ’ਤੇ ਆਪਣਾ ਵੋਟ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਹਰਪਾਲ ਜੁਨੇਜਾ ਨੇ ਸਾਬਤ ਕਰ ਦਿੱਤਾ ਕਿ ਮਿਹਨਤ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਲੋਕਾਂ ਦੇ ਮਿਲਵਰਤਨ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ।

ਸ੍ਰ ਬਰਾੜ ਨੇ ਕਿਹਾ ਕਿ ਕਾਂਗਰਸ ਨੇ ਪੰਜ ਸਾਲ ਤੱਕ ਸੂਬੇ ਨੂੰ ਲੁੱਟਿਆ, ਨਕਲੀ ਸ਼ਰਾਬ ਵੇਚੀ, ਦੜਾ ਸੱਟੇ ਦੇ ਧੰਦਾ ਕਰਵਾਇਆ ਅਤੇ ਮਾਈਨਿੰਗ ਮਾਫੀਆ, ਲੈਂਡ ਮਾਫੀਆ ਨੇ ਲੋਕਾਂ ’ਤੇ ਤਸ਼ੱਦਦ ਢਾਹਿਆ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਮੁੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਵੀ ਕੋਈ ਵਿਰੋਧ ਨਾ ਕਰਕੇ ਉਨ੍ਹਾਂ ਦਾ ਸਾਥ ਦਿੱਤਾ। ਪਰ ਹੁਣ ਪੰਜਾਬ ਦੇ ਲੋਕ ਸਭ ਜਾਣ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਕਿਹਾ ਕਿ ਇਹ ਚੋਣ ਹੁਣ ਉਨ੍ਹਾਂ ਦੀ ਨਹੀਂ ਸਗੋਂ ਪਟਿਆਲਾ ਦੇ ਲੋਕਾਂ ਦੀ ਬਣ ਗਈ ਹੈ। ਉਨ੍ਹਾਂ ਕਿ ਉਹ ਤਾਂ ਸਿਰਫ ਪਟਿਆਲਾ ਦੇ ਲੋਕਾਂ ਦਾ ਇਸ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕਰਨਾ ਚਾਹੁੰਦੇ ਹਨ ਅਤੇ ਇਹੀ ਕਹਿਣਾ ਚਾਹੁੰਦੇ ਹਨ ਤਾਂ ਕਿ ਇਸ ਪਿਆਰ ਅਤੇ ਸਤਿਕਾਰ ਲਈ ਉਹ ਪਟਿਆਲਵੀਆਂ ਦੇ ਸਦਾ ਰਿਣੀ ਰਹਿਣਗੇ।

ਇਸ ਮੌਕੇ ਇਸ ਮੌਕੇ ਸ੍ਰੀ ਭਗਵਾਨ ਦਾਸ ਜੁਨੇਜਾ, ਮੰਜੂ ਕੁਰੈਸ਼ੀ, ਸਤਿੰਦਰ ਸਿੰਘ ਸੱਕੂ ਗਰੋਵਰ, ਅਵਤਾਰ ਸਿੰਘ ਹੈਪੀ, ਰਵਿੰਦਰਪਾਲ ਜੋਨੀ ਕੋਹਲੀ, ਮੂਸਾ ਖਾਨ, ਹਰਬਖਸ਼ ਸਿੰਘ ਚਹਿਲ, ਕੁਲਵਿੰਦਰ ਸਿੰਘ ਲਵਲੀ, ਹੈਪੀ ਲੋਹਟ, ਮਨਜੋਤ ਚਹਿਲ, ਗੋਬਿੰਦ ਬਡੁੰਗਰ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਰਾਜੇਸ਼ ਕਨੋਜੀਆ, ਸੁਖਬੀਰ ਸਿੰਘ ਕੰਬੋਜ, ਮੁਨੀਸ਼ ਸਿੰਘੀ, ਯੁਵਰਾਜ ਅਗਰਵਾਲ, ਸਰਬਜੀਤ ਕਿੰਨੀ, ਅਮਰੀਕ ਰਿੰਕੂ, ਰਜੀਵ ਜੁਨੇਜਾ, ਨੀਲ ਕਮਲ ਜੁਨੇਜਾ, ਅਕਾਸ਼ ਸ਼ਰਮਾ ਬੋਕਸਰ, ਸਿਮਰਨ ਗਰੇਵਾਲ, ਸਿਮਰ ਕੁੱਕਲ, ਰਾਣਾ ਪੰਜੇਟਾ, ਪਵਨ ਭੂੁਮਕ, ਰਵਿੰਦਰ ਠੁਮਕੀ,ਅਨਿਲ ਸ਼ਰਮਾ, ਮੋਂਟੀ ਗਰੋਵਰ, ਨਵਨੀਤ ਵਾਲੀਆ, ਅਰਵਿੰਦਰ ਸ਼ਰਮਾ ਬਿੱਟਾ, ਰਾਮ ਕੁਮਾਰ ਰਾਮਾ,ਅੰਗਰੇਜ਼ ਸਿੰਘ, ਹੈਪੀ ਭਾਰਤ ਨਗਰ, ਮਹਿਪਾਲ ਸਿੰਘ, ਸ਼ਾਮ ਅਬਲੋਵਾਲ, ਪਰਮਾਨੰਦ, ਰੂਬਲ, ਬਲਬੀਰ, ਦੀਪ ਰਾਜਪੂਤ, ਸੁਰੇਸ਼ ਪੰਡਤ, ਮਨਪ੍ਰੀਤ ਚੱਢਾ, ਸਪਨ ਕੋਹਲੀ, ਵਿਜੇ ਚੋਹਾਨ, ਸ਼ਾਮ ਲਾਲ ਖੱਤਰੀ, ਰਜੀਵ ਅਟਵਾਲ ਜੋਨੀ, ਸੁਖਬੀਰ ਅਬਲੋਵਾਲ, ਗੁਰਮੀਤ ਕੌਰ ਬਰਾੜ, ਹਨੀ ਲੁਥਰਾ, ਗੁਰਮੁੱਖ ਸਿੰਘ ਢਿੱਲੋਂ, ਬਿੰਦਰ ਸਿੰਘ ਨਿੱਕੂ, ਬਬਲੂ ਖੋਰਾ, ਬਚਿੱਤਰ ਸਿੰਘ ਮੱਲੀ, ਕਰਨਵੀਰ ਕ੍ਰਾਂਤੀ, ਅਭਿਸ਼ੇਕ ਸਿੰਘੀ, ਖੇਮ ਕਰਨ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ, ਨਰੇਸ਼ ਨਿੰਦੀ, ਸੰਦੀਪ ਕੁਮਾਰ, ਗੋਲੂ, ਮਨੀ ਅਰੋੜਾ, ਜੈ ਪ੍ਰਕਾਸ਼ਯਾਦਵ, ਜਸਪਾਲ ਹਨੀ, ਹਰਸ਼ ਚੌਧਰੀ, ਗੁਰ ਮੀਤ ਸਿੰਘ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

ਹਰਪਾਲ ਜੁਨੇਜਾ ਨੇ ਇਕੱਠ ਤੋੜੇ ਸੁਮੱਚੇ ਰਿਕਾਰਡ
ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਇਕੱਠ ਅੱਜ ਸਾਰੇ ਰਿਕਾਰਡ ਤੋੜ ਦਿੱਤੇ। ਪਟਿਆਲਾ ਸ਼ਹਿਰ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਗੜ ਮੰਨਿਆ ਜਾਂਦਾ ਹੈ ਪਰ ਅੱਜ ਤੱਕ ਉਨ੍ਹਾਂ ਦੀ ਵੀ ਕਿਸੇ ਵੀ ਰੈਲੀ ਵਿਚ ਐਨਾ ਵੱਡਾ ਇਕੱਠ ਨਹੀਂ ਹੋ ਸਕਿਆ। ਅੱਜ ਹਰ ਵਰਗ ਤੋਂ ਅਤੇ ਹਰ ਧਰਮ ਦੇ ਲੋਕ ਹਰ ਤਰ੍ਹਾਂ ਦੀ ਗੁੱਟ ਬੰਦੀ ਤੋਂ ਉਪਰ ਉਠ ਕੇ ਪਹੁੰਚੇ ਹੋਏ ਸਨ। ਅਕਾਲੀ ਦਲ ਦੇ ਪਟਿਆਲਾ ਸ਼ਹਿਰ ਵਿਚ ਰੈਲੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਹੁਣ ਤੱਕ ਜੇਕਰ ਸਿਰਫ ਪਟਿਆਲਾ ਸ਼ਹਿਰ ਦੀ ਰੈਲੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਰੈਲੀ ਕਹੀ ਜਾ ਸਕਦੀ ਹੈ।

ਮੈਂ ਅਤੇ ਮੇਰਾ ਪਰਿਵਾਰ ਪਟਿਆਲਵੀਆਂ ਦਾ ਸੇਵਾਦਰ ਹੈ ਅਤੇ ਸੇਵਾਦਾਰ ਰਹੇਗਾ: ਹਰਪਾਲ ਜੁਨੇਜਾ
ਹਰਪਾਲ ਜੁਨੇਜਾ ਨੇ ਰੈਲੀ ਵਿਚ ਆਏ ਸਮੁੱਚੇ ਪਟਿਆਲਵੀਆਂ ਦਾ ਦੋਨੋ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਬਜੁਰਗਾਂ ਅਤੇ ਮਾਤਾਵਾਂ ਦੇ ਧਰਤੀ ’ਤੇ ਹੱਥ ਲਾ ਕੇ ਸਟੇਜ਼ ਤੋਂ ਹੀ ਪੈਰ ਛੁਹੇ । ਪਟਿਆਲਵੀਆਂ ਨੇ ਹਮੇਸਾਂ ਉਨ੍ਹਾਂ ਦੇ ਸਿਰ ’ਤੇ ਹੱਥ ਰੱਖਿਆ। ਭਾਵੇਂ ਸਥਿਤੀ ਕੋਈ ਵੀ ਹੋਵੇ ਪਟਿਆਲਾ ਦੇ ਲੋਕਾਂ ਨੇ ਹਮੇਸ਼ਾਂ ਉਨ੍ਹਾਂ ਸਾਥ ਦਿੱਤਾ, ਜਿਸ ਦੇ ਲਈ ਉਹ ਹਮੇਸ਼ਾਂ ਪਟਿਆਲਵੀਆਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਪਟਿਆਲਵੀਆਂ ਦਾ ਸੇਵਾਦਾਰ ਹੈ ਅਤੇ ਸੇਵਾਦਾਰ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਐਨੀ ਵੱਡੀ ਸੰਖਿਆ ਵਿਚ ਪਹੁੰਚ ਕੇ ਤੁਸੀ ਮੇਰਾ ਅਤੇ ਮੇਰੇ ਪਰਿਵਾਰ ਦਾ ਮਾਣ ਵਧਾਇਆ ਹੈ ਅਤੇ ਸੇਵਾ ਦੀ ਮੁੱਲ ਪਾਇਆ ਉਸ ਦੇ ਲਈ ਸਦਾ ਉਹ ਸਦਾ ਉਨ੍ਹਾਂ ਦੇ ਰਿਣੀ ਰਹਿਣਗੇ।