Illegal sex determination clinic busted in Rajpura

January 7, 2022 - PatialaPolitics

Illegal sex determination clinic busted in Rajpura

ਲਿੰਗ ਜਾਂਚ ਕਰਵਾਉਣ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ/ ਕਰਮਚਾਰੀ ਨੂੰ ਨਹੀਂ ਬਖਸ਼ਿਆ ਜਾਵੇਗਾ।

ਸਰਕਾਰੀ ਹਸਪਤਾਲ ਰਾਜਪੁਰਾ ਦੇ ਕੁਆਟਰਾਂ ਵਿਚ ਹੋ ਰਹੀ ਲਿੰਗ ਜਾਂਚ ਦੀ ਘਟਨਾ ਮੰਦਭਾਗੀ : ਸਿਵਲ ਸਰਜਨ

ਪਟਿਆਲਾ 07 ਜਨਵਰੀ ( ) ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਸਰਕਾਰੀ ਕੁਆਰਟਰਾਂ ਵਿਚ ਹੋ ਰਹੀ ਲਿੰਗ ਦੀ ਜਾਂਚ ਇਕ ਮੰਦਭਾਗੀ ਘਟਨਾ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਸਿਹਤ ਵਿਬਾਗ ਦੀ ਟੀਮ ਨੇਂ ਪਟਿਆਲਾ ਦੀ ਸਿਹਤ ਵਿਭਾਗ ਦੀ ਟੀਮ ਦੀ ਮਦਦ ਨਾਲ ਰਾਜਪੁਰਾ ਦੇ ਸਰਕਾਰੀ ਏ.ਪੀ.ਜੈਨ.ਹਸਪਤਾਲ ਦੇ ਕੁਆਟਰ ਵਿੱਚ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਲਿੰਗ ਜਾਂਚ ਦਾ ਪਰਦਾਫਾਸ਼ ਕੀਤਾ ਸੀ।ਇਸ ਘਿਨੌਣੀ ਹਰਕਤ ਵਿੱਚ ਸ਼ਾਮਲ ਸਰਕਾਰੀ ਹਸਪਤਾਲ ਵਿਚ ਕੰਮ ਕਰ ਰਿਹਾ ਦਰਜਾ ਚਾਰ ਅਤੇ ਪੋਰਟੇਬਲ ਅਲਟ੍ਰਾਸਾਂਉਂਡ ਮਸ਼ੀਨ ਨਾਲ ਲਿੰਗ ਦੀ ਜਾਂਚ ਕਰ ਰਿਹਾ ਦੋਸ਼ੀ ਨੂੰ ਮੌਕੇ ਤੇ ਹੀ ਟੀਮ ਵੱਲੋਂ ਦਬੋਚ ਲਿਆ ਸੀ।ਟੀਮ ਵੱਲੋਂ ਫਰਜ਼ੀ ਮਰੀਜ਼ ਤੋਂ ਅਲਟ੍ਰਾਸਾਉਂਡ ਕਰਨ ਲਈ ਦੋਸ਼ੀਆਂ ਵੱਲੋਂ ਗਈ ਰਾਸ਼ੀ(ਨੰਬਰੀ ਨੋਟ) ਵੀ ਮੌਕੇ ਤੇ ਬਰਾਮਦ ਕਰ ਲਏ।ਇਸ ਤੋਂ ਇਲਾਵਾ ਅਲਟਰਾਸਾਊਂਡ ਕਰਨ ਵਾਲੀ ਪੋਰਟੇਬਲ ਮਸ਼ੀਨ, ਜੈਲੀ, ਪ੍ਰੋਬ ਅਤੇ ਹੋਰ ਸਾਮਾਨ ਵੀ ਮੌਕੇ ਤੇ ਟੀਮ ਵੱਲੋਂ ਜ਼ਬਤ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਪੀ.ਐਨ.ਡੀ.ਟੀ.ਐਕਟ ਦੀ ਉਲੰਘਣਾ ਕਰਨ ਤਹਿਤ ਐਸ.ਐਮ.ਓ. ਰਾਜਪੁਰਾ ਵਾਲੇ ਵੱਲੋਂ ਥਾਣਾ ਰਾਜਪੁਰਾ ਵਿਖੇ ਐਫ.ਆਈ.ਆਰ. ਦਰਜ਼ ਕਰਵਾ ਦਿੱਤੀ ਗਈ ਹੈ ਅਤੇ ਫੜੇ ਗਏ ਦੋਸ਼ੀਆਂ ਨੂੰ ਸਮੇਤ ਸਾਮਾਨ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਇਨ੍ਹਾਂ ਦੋਸ਼ੀਆਂ ਦੀ ਪੁਲੀਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਜੇਕਰ ਸਰਕਾਰੀ ਹਸਪਤਾਲ ਦਾ ਕੋਈ ਹੋਰ ਮੁਲਾਜ਼ਮ ਦੀ ਵੀ ਇਸ ਲਿੰਗ ਜਾਂਚ ਗਤੀਵਿਧੀ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਵਿਭਾਗ ਵੱਲੋਂ ਉਸ ਖ਼ਿਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਜਤਿੰਦਰ ਕਾਂਸਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਨੂੰ ਰੋਕਣ ਲਈ ਪੀ.ਐਨ.ਡੀ.ਟੀ.ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ।ਜਿੱਥੇ ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਸਮਾਜ ਕੁੜੀਆਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਸਮੇਂ ਸਮੇਂ ਤੇ ਜ਼ਿਲ੍ਹਾ ਪੀ.ਐਨ.ਡੀ.ਟੀ.ਐੈਡਵਾਈਜਰੀ ਕਮੇਟੀ ਦੇ ਮੈਂਬਰਾਂ ਵੱਲੋਂ ਰੈਗੂਲਰ ਤੌਰ ਤੇ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ ਅਤੇ ਸੁਚਨਾ ਮਿਲਣ ਤੇਂ ਗੈਰ ਕਾਨੂੰਨੀ ਲਿੰਗ ਜਾਚ ਕਰਨ ਵਾਲਿਆਂ ਤੇ ਛਾਪਾਮਾਰੀ ਕਰ ਕੇ ਦੋਸ਼ੀਆਂ ਤੇਂ ਕਾਨੁੰਨੀ ਕਾਰਵਾਈ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਹੀ ਜ਼ਿਲ੍ਹਾ ਪਟਿਆਲਾ ਪਿਛਲੇ ਸਾਲ ਦੋਰਾਣ ਨਵ ਜਨਮੇ ਬੱਚਿਆਂ ਦੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਬਦਲੇ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਅਤੇ ਭਾਰਤ ਵਿਚੋਂ 10ਵੇਂ ਨੰਬਰ ਤੇਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਫੇਰ ਵੀ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀ ਗ਼ੈਰਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਸਿਹਤ ਵਿਭਾਗ ਜਾਂ ਸਬੰਧਤ ਏਰੀਏ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਅਨਸਰਾਂ ਦੀ ਅਚਨਚੇਤ ਚੈਕਿੰਗ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ।