455 Covid case in Patiala 10 January

January 10, 2022 - PatialaPolitics

455 Covid case in Patiala 10 January

ਪਟਿਆਲਾ 10 ਜਨਵਰੀ ( )ਜਿਲ੍ਹੇ ਵਿੱਚ ਸਿਹਤ ਕਾਮੇ, ਫਰੰਟ ਲਾਈਨ ਵਰਕਰ , ਫਰੰਟਲਾਈਨ ਵਰਕਰ (ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਇਹਤਿਆਤੀ/ ਬੂਸਟਰ ਡੋਜ ਦੀ ਸ਼ੁਰੂਆਤ ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਸਰਕਾਰੀ ਨਰਸਿੰਗ ਸਕੁਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਆਪਣੀ ਨਿਗਰਾਣੀ ਵਿਚ ਯੋਗ ਨਾਗਰਿਕਾਂ ਦੇ ਬੂਸਟਰ ਡੋਜ ਲਗਵਾ ਕੇ ਜਿਲੇ੍ਹ ਵਿੱਚ ਅਭਿਆਨ ਦੀ ਸ਼ੂਰੁਆਤ ਕਰਵਾਈ ਗਈ ਉਹਨਾਂ ਕਿਹਾ ਕਿ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਦੇ 357 ਯੋਗ ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੀ ਇਹਤਿਆਤੀ/ਬੂਸਟਰ ਡੋਜ ਲਗਵਾਈ ਗਈ।ਉਹਨਾਂ ਕਿਹਾ ਕਿ ਸਿਹਤ ਕਾਮੇ, ਫਰੰਟ ਲਾਈਨ ਵਰਕਰ, ਫਰੰਟਲਾਈਨ ਵਰਕਰ( ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ ਜਿਹਨਾਂ ਦੇ ਕੋਵਿਡ ਵੈਕਸੀਨ ਦੀ ਦੁਜੀ ਡੋਜ ਲਗੇ ਨੁੰ 39 ਹਫਤੇ ਜਾਂ 9 ਮਹੀਨੇ ਪੁਰੇ ਹੋ ਗਏ ਹਨ ਉਹ ਕੋਵਿਡ ਵੈਕਸੀਨ ਦੀ ਬੂਸਟਰ ਡੋਜ ਲਗਵਾ ਸਕਦੇ ਹਨ।ਉਹਨਾਂ ਕਿਹਾ ਕਿ ਇਹ ਬੂਸਟਰ ਡੋਜ ਪਹਿਲਾ ਤੋਂ ਹੀ ਲਗਾਏ ਜਾ ਰਹੇ ਵੈਕਸੀਨ ਕੈਂਪਾ/ ਸੈਸ਼ਨਾ ਤੇਂ ਹੀ ਨਾਗਰਿਕਾਂ ਨੂੰ ਲਗਾਈ ਜਾਵੇਗੀ। ਕੋਈ ਵੀ ਯੋਗ ਨਾਗਰਿਕ ਆਪਣਾ ਪਛਾਣ ਪੱਤਰ ਦਿਖਾ ਕੇ ਇਹ ਬੂਸਟਰ ਡੋਜ ਲਗਵਾ ਸਕਦਾ ਹੈ।

ਅੱਜ ਜਿਲੇ ਵਿੱਚ ਪ੍ਰਾਪਤ 1408 ਕੋਵਿਡ ਰਿਪੋਰਟਾਂ ਵਿਚੋਂ 455 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 316, ਨਾਭਾ 12, ਸਮਾਣਾ 08, ਰਾਜਪੁਰਾ 18, ਬਲਾਕ ਭਾਦਸੋਂ ਤੋਂ 06, ਬਲਾਕ ਕੋਲੀ 83, , ਬਲਾਕ ਹਰਪਾਲਪੁਰ ਤੋਂ 05, ਦੁਧਨਸਾਧਾ ਤੋਂ 05 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਪਾਏ ਗਏ ਹਨ। ਦੋ ਪੋਜਟਿਵ ਕੇਸ਼ ਬਾਹਰੀ ਰਾਜਾ ਨੂੰ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 54,010 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 437 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 48476 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4162 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1372 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਪ੍ਰਾਪਤ 455 ਕੇਸਾਂ ਵਿਚੋਂ 91 ਕੰਟੈਕਟ ਟਰੇਸਿੰਗ ਦੋਰਾਣ ਲਏ ਗਏ ਸੈਂਪਲ ਅਤੇ 364 ਨਵੇਂ ਕੋਵਿਡ ਪੋਜਟਿਵ ਕੇਸ ਪਾਏ ਗਏ ਹਨ।