Covid:6 deaths reported in Patiala 24 January

January 24, 2022 - PatialaPolitics

Covid:6 deaths reported in Patiala 24 January

ਪਟਿਆਲਾ 24 ਜਨਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 14,135 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 19 ਲੱਖ,71 ਹਜ਼ਾਰ 972 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 460 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 571 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਸੁੱਰਖਿਆ ਲਈ ਕੋਵਿਡ ਟੀਕਾਕਰਨ ਮੁਹਿੰਮ ਨੁੰ ਤੇਜ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਸਹੁਲਤ ਨੁੰ ਮੁੱਖ ਰੱਖਦੇ ਹੋਏ ਸਰਕਾਰੀ ਹਸਪਤਾਲਾ,ਅਰਬਨ ਪ੍ਰਾਇਮਰੀ ਸਿਹਤ ਕੇਂਦਰਾਂ,ਡਿਸਪੈਂਸਰੀਆਂ ਅਤੇ ਜਗਾਂ ਜਗਾਂ ਇਹ ਟੀਕੇ ਲ਼ਗਾਉਣ ਲਈ ਕੈਂਪ ਲਗਾਏ ਜਾ ਰਹੇ ਹਨ।ਟੀਕਾਕਰਨ ਦੇ ਕੰਮ ਵਿੱਚ ਤੇਜੀ ਲਿਆਉਣ ਅਤੇ ਟੀਕਾਕਰਨ ਦਾ ਟੀਚਾ ਪੁਰਾ ਕਰਨ ਲਈ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਮੀਟਿੰਗਾ ਦਾ ਦੋਰ ਜਾਰੀ ਹੈ।

ਅੱਜ ਜਿਲੇ ਵਿੱਚ ਪ੍ਰਾਪਤ 1798 ਕੋਵਿਡ ਰਿਪੋਰਟਾਂ ਵਿਚੋਂ 163 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 43, ਨਾਭਾ 44, ਸਮਾਣਾ 10, ਰਾਜਪੁਰਾ 19, ਬਲਾਕ ਭਾਦਸੋਂ ਤੋਂ 18, ਬਲਾਕ ਕੋਲੀ 06, ਬਲਾਕ ਹਰਪਾਲਪੁਰ ਤੋਂ 21, ਬਲਾਕ ਕਾਲੋਮਾਜਰਾ ਤੋਂ 04, ਦੁਧਨਸਾਧਾ ਤੋਂ 03 ਅਤੇ ਬਲਾਕ ਸ਼ੁਤਰਾਣਾ ਤੋਂ 04 ਕੋਵਿਡ ਕੇਸ ਪਾਏ ਗਏ ਹਨ। ਦੋ ਡੁਪਲੀਕੇਟ ਐਂਟਰੀਆਂ ਡਲੀਟ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 60,967 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 551 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 57,467 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 2076 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ 06 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1423 ਹੋ ਗਈ ਹੈ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਤਹਿਸੀਲ ਰਾਜਪੁਰਾ ਦੇ ਪਿੰਡ ਬਠੌਣੀਆਂ ਕਲਾਂ ਦੇ ਪ੍ਰਭਾਵਤ ਏਰੀਏ ਨੁੰ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 2826 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,50,968 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 60,967 ਕੋਵਿਡ ਪੋਜਟਿਵ, 10,88,318 ਨੈਗੇਟਿਵ ਅਤੇ ਲਗਭਗ 1683 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।