Patiala Politics

Latest Patiala News

Patiala:Krishan Chand Budhu Joins AAP

February 9, 2022 - PatialaPolitics

Patiala:Krishan Chand Budhu Joins AAP

ਕਾਂਗਰਸ ਨੂੰ ਝਟਕਾ :ਕੋਹਲੀ ਦੀਆਂ ਕੋਸਿਸਾਂ ਸਦਕਾ ਪਨਸਪ ਦੇ ਉਪ ਚੇਅਰਮੇਨ ਆਪ ‘ਚ ਸਾਮਿਲ

-ਕਾਂਗਰਸ ਪਾਰਟੀ ‘ਚ ਕਿਸੇ ਦੇ ਕੰਮਾ ਦਾ ਕੋਈ ਮੁੱਲ ਨਹੀਂ ਪੈਦਾਂ- ਕਿਸਨ ਚੰਦ ਬੁਧੂ

-ਬੁਧੂ ਅਤੇ ਟੀਮ ਦੇ ਆਪ ‘ਚ ਸਾਮਲ ਹਣ ਨਾਲ ਜਿੱਤ ਹੋਈ ਯਕੀਨੀ

ਪਟਿਆਲਾ, 9 ਫਰਵਰੀ : ਪਟਿਆਲਾ ਸਹਿਰੀ ਸੀਟ ਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ

ਲੱਗਿਆ ਜਦੋਂ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ

ਦੀਆਂ ਕੋਸਿਸਾਂ ਸਦਕਾ 5 ਵਾਰ ਲਗਾਤਾਰ ਕੌਂਸਲਰ ਬਣਦੇ ਆ ਰਹੇ ਅਤੇ ਪਨਸਪ ਦੇ ਉਪ

ਚੇਅਰਮੈਨ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਸ੍ਰੀ ਕਿਸ਼ਨ ਚੰਦ ਬੁਧੂ ਅੱਜ ਦੇਰ ਸਾਮ

ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸਾਮਿਲ ਹੋ ਗਏ। ਕਿਸਨ ਚੰਦ ਬੁਧੂ ਦੇ ਆਪ ‘ਚ ਸਾਮਲ

ਹੋਣ ਨਾਲ ਸ. ਅਜੀਤਪਾਲ ਸਿੰਘ ਕੋਹਲੀ ਦੀ ਜਿੱਤ ਯਕੀਨੀ ਹੋ ਗਈ ਹੈ। ਕਿਸਨ ਚੰਦ ਬੁੱਧੂ

ਉਹ ਆਗੂ ਹਨ, ਜਿਨਾ ਨੇ ਕਾਂਗਰਸ ਸਰਕਾਰ ਹੁੰਦਿਆਂ ਮੋਤੀ ਮਹਿਲਾ ਨਾਲ ਜਬਰਦਸਤ ਟੱਕਰ ਲੈ

ਕੇ ਰੱਖੀ ਸੀ। ਜਿਲਾ ਸਹਿਰੀ ਕਾਂਗਰਸ ਦੇ ਮੌਜੂਦਾ ਐਡੀਸਨਲ ਪ੍ਰਧਾਨ ਸ੍ਰੀ ਕਿਸਨ ਚੰਦ

ਬੁਧੂ ਪਹਿਲਾਂ ਸਾਲ 1992 ਫਿਰ 1997, 2002, 2007 ਅਤੇ ਫਿਰ 2017 ਵਿਚ ਵੱਡੇ ਮਾਰਜਨ

ਨਾਲ ਕੌਂੋਸਲਰ ਚੁਣੇ ਗਏ ਹਨ। ਇਨਾ ਹੀ ਨਹੀਂ ਉਨਾ ਨੇ 1 ਵਾਰ ਤਾਂ ਸਾਬਕਾ ਮੇਅਰ ਅਤੇ

ਕਾਂਗਰਸੀ ਉਮੀਦਵਾਰ ਸ੍ਰੀ ਵਿਸਨੂੰ ਸਰਮਾ ਨੂੰ ਵੀ ਕੌਂਸਲਰ ਵਜੋਂ ਕਰਾਰੀ ਹਾਰ ਦਿੱਤੀ

ਸੀ। ਇਸ ਤੋਂ ਹੁਣ ਜਦੋਂ ਪਟਿਆਲਾ ਸਹਿਰ ਦੇ ਮੇਅਰ ਦਾ ਮਾਮਲਾ ਕਾਫੀ ਦੇਰ ਚਲਦਾ ਰਿਹਾ

ਤਾਂ ਸ੍ਰੀ ਬੁਧੂ ਉਸ ਸਮੇਂ ਮੇਅਰ ਦੀ ਦੌੜ ਵਿਚ ਸਭ ਤੋਂ ਅੱਗੇ ਸਨ ਅਤੇ ਇਸ ਸਮੇਂ ਉਹ

ਕਾਂਗਰਸ ਪਾਰਟੀ ਵੱਲੋਂ ਉਮੀਦਵਾਰੀ ਦੇ ਦਾਅਵੇਦਾਰ ਵੀ ਸਨ। ਸ੍ਰੀ ਕਿਸਨ ਚੰਦ ਬੁਧੂ ਦਾ

ਪਟਿਆਲਾ ਸਹਿਰ ਦੇ ਮੁੱਖ ਅੰਦਰੂਨੀ ਇਲਾਕੇ ਵਿਚ ਕਾਫੀ ਪ੍ਰਭਾਵ ਹੈ। ਕਿਸਨ ਚੰਦ ਬੁਧੂ

ਅਜਿਹੇ ਇਨਸਾਨ ਹਨ, ਜੋ ਹਰ ਇਕ ਵਿਅਕਤੀ ਦੇ ਕੰਮ ਆਊਦੇਂ ਹਨ, ਜਿਸ ਸਦਕਾ ਅੱਜ ਉਹ ਆਪਣੇ

ਇਲਾਕੇ ਵਿਚ ਸਭ ਤੋਂ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਦੇ ਹਨ।

ਪਾਰਟੀ ਵਿਚ ਸਾਮਿਲ ਹੁੰਦਿਆਂ ਹੀ ਉਨਾ ਨੇ ਕਾਂਗਰਸ ਪਾਰਟੀ ਦੇ ਕਈ ਅੰਦਰੂਨੀ ਪਾਜ

ਉਧਾੜੇ। ਇਸ ਦੋਰਾਨ ਉਨਾ ਕਿਹਾ ਕਿ ਕਾਂਗਰਸ ਪਾਰਟੀ ਵਿਚ ਕਿਸੇ ਵੀ ਵਰਕਰ ਜਾਂ ਆਗੂ ਦੀ

ਪੁੱਛ ਪ੍ਰਤੀਤ ਨਹੀਂ ਹੈ। ਉਨਾ ਕਿਹਾ ਕਿ ਕਿਸੇ ਵੀ ਆਗੂ ਨੂੰ ਜਲੀਲ ਹੋਣ ਤੋਂ ਬਿਨਾ

ਕੁਝ ਨਹੀਂ ਮਿਲਦਾ। ਕਾਂਗਰਸ ਪਾਰਟੀ ਵਿਚ ਸਿਰਫ ਤਾਂ ਸਿਰਫ ਜਲੀਲਤਾ ਹੀ ਮਿਲਦੀ ਹੈ। ਇਸ

ਲਈ ਕਾਂਗਰਸ ਪਾਰਟੀ ਵਿਚੋਂ ਟਕਸਾਲੀ ਆਗੂ ਭਜਦੇ ਜਾ ਰਹੇ ਹਨ। ਉਨਾ ਕਿਹਾ ਕਿ ਕਾਂਗਰਸ

ਪਾਰਟੀ ਤੇ ਕਿਸੇ ਦਾਕੋਈ ਕੰਟਰੌਲ ਨਹੀਂ ਹੈ, ਸਭ ਆਗੁ ਆਪ ਮੁਹਾਰੇ ਹੀ ਭਜ ਰਹੇ ਹਨ।

ਕਾਗਰਸ ਦੇ ਵੱਡੇ ਆਗੂਆਂ ਨੂੰ ਆਮ ਲੋਕਾਂ ਦੇ ਮੁੱਦਿਆਂ ਦੀ ਕੋਈ ਵੀ ਸਾਰ ਨਹੀਂ ਹੈ, ਸਭ

ਆਪੋ ਆਪਣੀਆ ਕੁਰਸੀਆਂ ਨੂੰ ਭੱਜ ਰਹੇ ਹਨ। ਇਸ ਦੋਰਾਨ ਮੈਂਬਰ ਰਾਜ ਸਭਾ ਸ੍ਰੀ ਸੁਸੀਲ

ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ

ਕਰਕੇ ਹੁਣ ਪੰਜਾਬ ਵਿਚ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ

ਪੀਐਲਸੀ ਦੇ ਪਸੀਨੇ ਛੁਟ ਰਹੇ ਹਨ। ਉਨਾਂ ਕਿਹਾ ਕਿ ਆਪ ਕਨਵੀਨਰ ਸ੍ਰੀ ਅਰਵਿੰਦ

ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਵੀ ਆਗੂ ਆਪ ਵਿਚ ਆ ਰਹੇ ਹਨ,

ਉਨਾ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ ਅਤੇ ਉਨਾ ਦਾ ਸਨਮਾਨ ਬਹਾਲ ਰੱਖਿਆ

ਜਾਏਗਾ। ਇਸ ਦੋਰਾਨ ਸ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਇਕ

ਵਰਗ ਦਾ ਦੁੱਖ ਸੁਖ ਵੰਡਾਉਣ ਅਤੇ ਲੋਕਾਂ ਦੀ ਰਖਵਾਲੀ ਪਾਰਟੀ ਹੈ, ਇਸ ਲਈ ਆਪ ਦੀ ਸਰਕਾਰ

ਬਣਦਿਆਂ ਹੀ ਹਰ ਇਕ ਵਰਗ ਨੂੰ ਸਹੂਲਤਾਂ ਮਿਲਣੀਆਂ ਸੁਰੂ ਹੋ ਜਾਣਗੀਆਂ। ਇਸ ਦੋਰਾਨ

ਕੁੰਦਨ ਗੋਗੀਆ, ਮਦਨ ਲਾਲ ਅਰੋੜਾ, ਸ੍ਰੀ ਕੇਕੇ ਸਹਿਗਲ ਅਤੇ ਹੋਰ ਆਗੂ ਵੀ ਸਾਮਿਲ ਸਨ।

Patiala:Krishan Chand Budhu Joins AAP
Patiala:Krishan Chand Budhu Joins AAP