Patiala Covid Vaccination Schedule 13
February 12, 2022 - PatialaPolitics
Patiala Covid Vaccination Schedule 13
ਪਟਿਆਲਾ 12 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 26,982 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 23 ਲੱਖ 55 ਹਜਾਰ 070 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਜਿਨ੍ਹਾਂ ਨਾਗਰਿਕਾਂ ਦੇ ਵੈਕਸਿਨ ਦੀ ਪਹਿਲੀ ਡੋਜ ਦਾ ਸਮਾਂ ਪੁਰਾ ਹੋਣ ਤੇਂ ਦੂਜੀ ਡੋਜ ਡਿਊ ਹੈ, ਉਹਨਾਂ ਨੂੰ ਫੋਨ ਕਾਲ ਰਾਹੀ ਵੈਕਸਿਨ ਦੀ ਦੁਜੀ ਡੋਜ ਲਗਵਾਉਣ ਲਈ ਸੁਚਿਤ ਕੀਤਾ ਜਾ ਰਿਹਾ ਹੈ।ਜਿਲ੍ਹੇ ਵਿੱਚ ਚਲਾਈ ਜਾ ਰਹੀ ਇਸ ਕੋਵਿਡ ਟੀਕਾਕਰਨ ਮੁਹਿੰਮ ਦਾ ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਨਿਰੀਖਨ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਹਰੇਕ ਥਾਂ ਜਿਵੇਂ ਘਰਾਂ, ਦੁਕਾਨਾਂ, ਸ਼ਾਪਿੰਗ ਮਾਲ, ਭੱਠਿਆਂ, ਪਥੇਰਾਂ, ਖੇਤ, ਟੈਕਸੀ ਸਟੈਂਡ, ਧਾਰਮਿਕ ਥਾਂਵਾ ਆਦਿ ਤੇ ਜਾ ਕੇ /ਕੈਂਪ ਲਗਾ ਕੇ ਯੋਗ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ।ਇਸ ਲਈ ਕੋਵਿਡ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਾਗਰਿਕ ਵੀ ਆਪਣੀ ਨਿਜੀ ਜਿਮ੍ਹੇਵਾਰੀ ਸਮਝਦੇ ਹੋਏ ਇਹਨਾਂ ਸਿਹਤ ਟੀਮਾਂ ਤੋਂ ਆਪਣਾ ਸੰਪੂਰਨ ਕੋਵਿਡ ਟੀਕਾਕਰਨ ਕਰਵਾ ਕੇ ਬਿਮਾਰੀ ਦੇ ਖਾਤਮੇ ਵਿੱਚ ਸਹਿਯੋਗ ਦੇਣ।ਉਹਨਾਂ ਕਿਹਾ ਕਿ ਜੇਕਰ ਕਿਸੇ ਨੁੰ ਕੋਵਿਡ ਟੀਕਾਕਰਨ ਕਰਵਾਉਣ ਤੋਂ ਬਾਦ ਕੋਵਿਡ ਸਰਟੀਫਿਕੇਟ ਜਨਰੇਟ ਨਾ ਹੋਣ ਜਾਂ ਗਲਤ ਐਂਟਰੀ ਹੋਣ ਦੀ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਤਾਲਮੇਲ ਕਰਕੇ ਜਾਂ ਕੰਮ ਵਾਲੇ ਦਿਨ ਦਫਤਰ ਸਿਵਲ ਸਰਜਨ ਵਿਖੇ ਆ ਕੇ ਆਪਣੀ ਸੱਮਸਿਆ ਦੂਰ ਕਰ ਸਕਦੇ ਹਨ।
ਅੱਜ ਜਿਲੇ ਵਿੱਚ ਪ੍ਰਾਪਤ 1803 ਕੋਵਿਡ ਰਿਪੋਰਟਾਂ ਵਿਚੋਂ 15 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 11, ਸਮਾਣਾ ਤੋਂ 01,ਬਲਾਕ ਕੋਲੀ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 02 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,874 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 19 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,327 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 91 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1456 ਹੀ ਹੈ ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1590 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,86,353 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,874 ਕੋਵਿਡ ਪੋਜਟਿਵ, 11,23,455 ਨੈਗੇਟਿਵ ਅਤੇ ਲਗਭਗ 1024 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 13 ਫਰਵਰੀ ਦਿਨ ਐਤਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਰਾਘੋ ਮਾਜਰਾ,ਮਥੁਰਾ ਕਲੋਨੀ, ਬਡੁੰਗਰ, ਕਾਲੀ ਮਾਤਾ ਮੰਦਰ,ਸ਼ਿਵ ਮੰਦਰ ਸੁੰਦਰ ਨਗਰ, ਬਾਲਮਿਕੀ ਮੰਦਰ ਧੀਰੂ ਨਗਰ, ਮੁੱਖ ਬਾਲਮਿਕੀ ਮੰਦਰ ਸੰਜੇ ਕਲੋਨੀ, ਥਾਪਰ ਕਾਲਜ, ਬਿਕਰਮ ਕਾਲਜ, ਪੋਲੀਟੈਕਨਿਕ ਕਾਲਜ, ਗੁੜ ਮੰਡੀ, ਗੁਰੂਦੁਆਰਾ ਰਾਘੋਮਾਜਰਾ,ਛੋਟੀ ਬਾਂਰਾਦਰੀ,ਅੰਬੇ ਅਪਾਰਟਮੈਂਟ ਸਾਂਈ ਮਾਰਕਿਟ, ਗੁਰੂਨਾਨਕ ਨਗਰ ਬਨ੍ਹਾ ਰੋਡ, ਦਾਣਾ ਮੰਡੀ,ਆਰਿਆ ਸਮਾਜ, ਅਰਬਨ ਅਸਟੇਟ ਫੇਜ 2, ਰਤਨ ਨਗਰ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ, ਪਬਲਿਕ ਕਾਲਜ, ਡੇਰਾ ਸੱਚਾ ਸੌਦਾ ਕਾਹਨਗੜ ਰੋਡ, ਰਾਮਆਸ਼ਰਮ ਸਲੱਮ ਏਰੀਆ, ਨਾਭਾ ਦੇ ਸਿਵਲ ਹਸਪਤਾਲ ਦੇ ਓ.ਪੀ.ਡੀ ਕੰਪਲੈਕਸ, ਐਮ.ਪੀ.ਡਬਲਿਉ ਟਰੇਨਿੰਗ ਸਕੂਲ, ਨੈਸ਼ਨਲ ਡਾਇਗਨੋਸਟਿਕ ਲੈਬ ਬਸੰਤਪੁਰਾ ਮੁਹੱਲਾ, ਸੁੱਖਮਨੀ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮੋਬਾਇਲ ਟੀਮ,ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਮੋਬਾਇਲ ਟੀਮ, ਫੋਕਲ ਪੁਆਇੰਟ, ਸਮੂਹ ਚੋਣ ਡਿਉਟੀ ਅਮਲੇ ਦੀ ਸਿਖਲਾਈ ਵਾਲੀਆਂ ਥਾਂਵਾ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।