3 arrested with drugs by CIA staff Patiala

March 7, 2022 - PatialaPolitics

3 arrested with drugs by CIA staff Patiala

3 arrested with drugs by CIA staff Patiala
ਪਟਿਆਲਾ ਪੁਲਿਸ ਵੱਲੋਂ 2 ਕਿੱਲੋਂ 500 ਗ੍ਰਾਮ ਸਮੈਕ ਤੇ 325 ਗ੍ਰਾਮ ਹੈਰੋਇਨ ਸਮੇਤ 3 ਕਾਬੂ
ਡਾ: ਸੰਦੀਪ ਕੁਮਾਰ ਗਰਗ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਫਰੰਸ ਰਾਂਹੀ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾ: ਮਹਿਤਾਬ ਸਿੰਘ, ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਤਿੰਨ ਵਿਅਕਤੀਆਨ 1) ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨੇੜੇ ਸੋਹਨ ਸਿੰਘ ਦਾ ਆਰਾ ਨਿਊ ਮਾਲਵਾ ਕਲੋਨੀ ਪਟਿਆਲਾ 2) ਰਾਜਨ ਪੁੱਤਰ ਜੰਗ ਸਿੰਘ ਵਾਸੀ ਮਕਾਨ ਨੰਬਰ 361/2 ਬੰਡੂਗਰ ਥਾਣਾ ਸਿਵਲ ਲਾਇਨ ਪਟਿਆਲਾ 3) ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓੁ ਨੂੰ ਕਾਬੂ ਕਰਕੇ ਇੰਨ੍ਹਾਂ ਪਾਸੋਂ 02 ਕਿੱਲੋਂ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡਾ: ਸੰਦੀਪ ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ ਗੁਰਦੀਪ ਸਿੰਘ ਅਤੇ ਏ.ਐਸ.ਆਈ ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨੇੜੇ ਸੋਹਨ ਸਿੰਘ ਦਾ ਆਰਾ ਨਿਉ ਮਾਲਵਾ ਕਲੋਨੀ ਪਟਿਆਲਾ,ਰਾਜਨ ਪੁੱਤਰ ਜੰਗ ਸਿੰਘ ਵਾਸੀ ਮਕਾਨ ਨੰਬਰ 361/2 ਬੰਡੂਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓੁ (ਯੂ.ਪੀ.) ਅਤੇ ਇਹਨਾ ਦੇ ਕੁਝ ਹੋਰ ਸਾਥੀ ਆਪਸ ਵਿੱਚ ਮਿਲਕੇ ਪਟਿਆਲਾ ਸ਼ਹਿਰ ਵਿੱਚ ਕਾਫੀ ਵੱਡਾ ਗਿਰੋਹ ਬਣਾਕੇ ਨਸਾ ਵੇਚਣ ਦਾ ਕੰਮ ਵੱਡੇ ਪੱਧਰ ਪਰ ਕਰਦੇ ਹਨ, ਜੋ ਕਿ ਨੋਜਵਾਨ ਬੱਚਿਆਂ ਨੂੰ ਇਸ ਨਸ਼ੇ ਦੇ ਦਲਦਲ ਵਿੱਚ ਧਕੇਲ ਰਹੇ ਹਨ ਅਤੇ ਇਸ ਗਿਰੋਹ ਨੇ ਵੱਡੀ ਖੇਪ ਦੀ ਸਪਲਾਈ ਕਰਨੀ ਹੈ।ਜਿਸ ਤੇ ਇਸ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 06.03.2022 ਅ/ਧ 21, 29/61 / 85 ਐਨ.ਡੀ.ਪੀ.ਐਸ.ਐਕਟ ਥਾਣਾ ਲਾਹੋਰੀ ਗੇਟ ਪਟਿਆਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਉਂਦੇ ਹੋਏ ਉਕਤ ਦੋਸੀਆਨ ਨੂੰ ਨਵੀ ਰਾਜਪੁਰਾ ਕਲੋਨੀ ਨੇੜੇ ਬੱਸ ਅੱਡਾ ਪਟਿਆਲਾ ਥਾਣਾ ਲਾਹੋਰੀ ਗੇਟ ਪਟਿਆਲਾ ਦੇ ਏਰੀਆ ਤੋਂ ਗ੍ਰਿਫਤਾਰ ਕਰਕੇ ਇੰਨ੍ਹਾਂ ਪਾਸੋ ਕੁਲ (02 ਕਿੱਲੋ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਗ੍ਰਿਫਤਾਰ ਕੀਤੇ ਗਏ ਅਜੈ ਕੁਮਾਰ ਉਰਫ ਕੰਗਾਰੂ, ਰਾਜਨ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਉਕਤ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇੰਨ੍ਹਾ ਦੇ ਗਿਰੋਹ ਦੇ ਬਾਕੀ ਸਾਥੀਆਂ ਨੂੰ ਟਰੇਸ ਕਰਕੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਡਾ ਸੰਦੀਪ ਗਰਗ ਨੇ ਇੰਨ੍ਹਾਂ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਅਜੇ ਕੁਮਾਰ ਉਰਫ ਕੰਗਾਰੂ,ਰਾਜਨ ਅਤੇ ਮੁਹੰਮਦ ਅਸਰਾਨ ਅਤੇ ਇੰਨ੍ਹਾਂ ਦੇ ਹੋਰ ਸਾਥੀਆਂ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ.ਐਕਟ ਅਤੇ ਹੋਰ ਜੂਰਮਾਂ ਤਹਿਤ ਮੁਕੱਦਮੇ ਦਰਜ ਹਨ।ਜਿੰਨ੍ਹਾਂ ਵਿੱਚ ਇਹ ਕਈ ਵਾਰ ਜੇਲ ਵੀ ਜਾ ਚੁੱਕੇ ਹਨ।ਦੋਸੀ ਅਜੈ ਕੁਮਾਰ ਉਰਫ ਕੰਗਾਰੂ ਸਜਾ ਜਾਫਤਾ ਹੈ।