Patiala police recover 6 stolen motorcycles from thieves

March 9, 2022 - PatialaPolitics

Patiala police recover 6 stolen motorcycles from thieves

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਮਹਿਤਾਬ ਸਿੰਘ, ਕਪਤਾਨ ਪੁਲਿਸ (ਡਿਟੈਕਟਿਵ) ਪਟਿਆਲਾ, ਸ੍ਰੀ ਹਰਪਾਲ ਸਿੰਘ, ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਯੋਗ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਮਿਤੀ 7-3-2022 ਨੂੰ ਥਾਣਾ ਸਦਰ ਪਟਿਆਲਾ ਦੀ ਪੁਲਿਸ ਪੁਲਿਸ ਪਾਰਟੀ ਵੱਲੋਂ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਅਤੇ ਐਸ.ਆਈ ਗੁਰਪ੍ਰੀਤ ਕੌਰ ਗਿੱਲ ਇੰਚਾਰਜ ਚੌਕੀ ਬਲਬੇੜਾ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾ ਪਾਸੇ ਚੋਰੀ ਦੇ 6 ਮੋਟਰਸਾਇਕਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ।

 

ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ, ਦਿਹਾਤੀ, ਪਟਿਆਲਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 7-3-2022 ਨੂੰ ਮੁਕੱਦਮਾ ਨੰ 33 ਮਿਤੀ 7 – 3 – 22 m / 4 : 379 ਆਈ.ਪੀ.ਸੀ. ਥਾਣਾ ਸਦਰ ਪਟਿਆਲਾ ਬਰਬਿਆਨ ਸਾਹਿਬ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਅਲੀਪੁਰ ਜੱਟਾ ਬਰਖਿਲਾਫ ਸ਼ਾਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ ਰਾਜਪੂਤਾ, ਚੰਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬੀਬੀਪੁਰ ਥਾਣਾ ਪਸਿਆਣਾ, ਅਮਨਦੀਪ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਪਿੰਡ ਨਿਜਾਮਨੀਵਾਲਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਮਿਤੀ 7-03-2022 ਨੂੰ ਤਫਤੀਸ਼ ਦੌਰਾਨ ਏ.ਐਸ.ਆਈ. ਕੁਲਦੀਪ ਸਿੰਘ 206/LCP ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀਆਨ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਚੋਰੀ ਦੇ 6 ਮੋਟਰਸਾਇਕਲ ਬ੍ਰਾਮਦ ਕੀਤੇ ਹਨ। ਉਕਤਾਨ ਦੋਸ਼ੀਆਨ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀ ਸਰਨਜੀਤ ਸਿੰਘ ਉਕਤ ਦਾ 2 ਦਿਨ ਦਾ ਪੁਲਿਸ ਰਿਮਾਂਡ ਅਤੇ ਦੋਸ਼ੀਆਨ ਚੰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਉਕਤਾਨ ਜੁਵਲਾਇਨ ਹੋਣ ਕਰਕੇ ਜੁਵਲਾਇਨ ਜਸਟਿਸ ਬੋਰਡ ਪਟਿਆਲਾ ਵੱਲੋਂ ਜਮਾਨਤ ਪਰ ਰਿਹਾਅ ਕੀਤਾ ਗਿਆ। ਤਫਤੀਸ਼ ਦੌਰਾਨ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।

Patiala police recover 6 stolen motorcycles from thieves

Video ??

 

https://twitter.com/patialapolitics/status/1501489541248479232?t=zl0GuDAwOg7av_xzV0b9WA&s=19