Gang of thieves arrested by Patiala Police
March 11, 2022 - PatialaPolitics
Gang of thieves arrested by Patiala Police
ਪਟਿਆਲਾ ਪੁਲਿਸ ਵੱਲੋਂ ਦੁਕਾਨਾਂ ਦੇ ਸਟਰ ਤੋੜਕੇ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਬਰ ਮਾਰੂ
ਹਥਿਆਰਾਂ ਸਮੇਤ ਕਾਬੂ
ਡਾ: ਸੰਦੀਪ ਕੁਮਾਰ ਗਰਗ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਫਰੰਸ ਰਾਂਹੀ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾ: ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੁਕਾਨਾਂ ਦੇ ਸਟਰ ਤੋੜਕੇ ਚੋਰੀ ਕਰਨ ਵਾਲੇ ਗਿਰੋਹ ਦੇ 4 ਵਿਅਕਤੀ 1) ਕਰਨਪ੍ਰੀਤ ਸਿੰਘ ਉਰਫ ਕਰਨ ਪੁੱਤਰ ਲੇਟ ਸੁਖਵਿੰਦਰ ਸਿੰਘ ਵਾਸੀ ਪੱਲਾ ਅਲੂਣਾ ਥਾਣਾ ਪਾਇਲ ਜਿਲਾ ਲੁਧਿਆਣਾ ਹਾਲ ਕਿਰਾਏਦਾਰ ਦੀਪ ਨਗਰ ਥਾਣਾ ਤ੍ਰਿਪੜੀ ਜਿਲਾ ਪਟਿਆਲਾ, 2) ਊਧਮ ਸਿੰਘ ਉਰਫ ਸੁਭਮ ਪੁੱਤਰ ਸੁਧੀਰ ਸਿੰਘ ਵਾਸੀ ਮਕਾਨ ਲੰਬਰ 39 ਗਲੀ ਨੰਬਰ 02 ਰਣਜੀਤ ਨਗਰ ਥਾਣਾ ਤ੍ਰਿਪੜੀ ਜਿਲਾ ਪਟਿਆਲਾ, 3) ਸਿਮਰਨਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 43-ਈ ਗਲੀ ਨੰਬਰ 2 ਰਣਜੀਤ ਨਗਰ ਥਾਣਾ ਤ੍ਰਿਪੜੀ ਜਿਲਾ ਪਟਿਆਲਾ, 4) ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਿਉਣਾ ਥਾਣਾ ਤ੍ਰਿਪੜੀ ਜਿਲਾ ਪਟਿਆਲਾ ਨੂੰ ਕਾਬੂ ਕਰਕੇ ਇੰਨ੍ਹਾਂ ਪਾਸੋਂ 4 ਐਲ.ਸੀ.ਡੀ,3 ਐਲ.ਸੀ.ਡੀ (ਕੰਪਿਊਟਰ) 2 ਲੈਪਟੋਪ, 10 ਮੋਬਾਇਲ ਫੋਨ ,2 ਘੜੀਆਂ, 5 ਹੈਡਫੋਨ ਅਤੇ 2 ਚੋਰੀ ਦੇ ਮੋਟਰਸਾਇਕਲ ਅਤੇ ਮਾਰੂ ਹਥਿਆਰ 2 ਕਿਰਚਾ, ਇਕ ਚਾਕੂ ਅਤੇ ਇਕ ਰਾਡ ਲੋਹਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡਾ: ਸੰਦੀਪ ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਏ.ਐਸ.ਆਈ.ਜਸਵੀਰ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ 1) ਕਰਨਪ੍ਰੀਤ ਸਿੰਘ ਉਰਫ ਕਰਨ ਪੁੱਤਰ ਲੇਟ ਸੁਖਵਿੰਦਰ ਸਿੰਘ ਵਾਸੀ ਪੱਲਾ ਅਲੂਣਾ ਥਾਣਾ ਪਾਇਲ ਜਿਲਾ ਲੁਧਿਆਣਾ ਹਾਲ ਕਿਰਾਏਦਾਰ ਦੀਪ ਨਗਰ ਥਾਣਾ ਤ੍ਰਿਪੜੀ ਜਿਲਾ ਪਟਿਆਲਾ, 2) ਊਧਮ ਸਿੰਘ ਉਰਫ ਸੁਭਮ ਪੁੱਤਰ ਸੁਧੀਰ ਸਿੰਘ ਵਾਸੀ ਮਕਾਨ ਲੰਬਰ 39 ਗਲੀ ਨੰਬਰ 02 ਰਣਜੀਤ ਨਗਰ ਥਾਣਾ ਤ੍ਰਿਪੜੀ ਜਿਲਾ ਪਟਿਆਲਾ, 3) ਸਿਮਰਨਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 43-ਈ ਗਲੀ ਨੰਬਰ 2 ਰਣਜੀਤ ਨਗਰ ਥਾਣਾ ਤ੍ਰਿਪੜੀ ਜਿਲਾ ਪਟਿਆਲਾ, 4)ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਿਉਣਾ ਥਾਣਾ ਤ੍ਰਿਪੜੀ ਜਿਲਾ ਪਟਿਆਲਾ ਜੋ ਕਿ ਮਾਰੂ ਹਥਿਆਰਾਂ ਨਾਲ ਲੈਸ ਹੋਕੇ, ਜਿੰਨ੍ਹਾ ਪਾਸ ਚੋਰੀਸੁਦਾ ਮੋਟਰਸਾਇਕਲ ਵੀ ਹਨ ਜੋ ਰਾਤ ਸਮੇਂ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਜੋ ਦੀਪ ਨਗਰ 90 ਫੁੱਟਾ ਰੋਡ ਪਰ ਬੈਠਕੇ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਸਬੰਧੀ ਉਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 09-03-2022 ਅ/ਧ 399/402/379/411 ਹਿੰ:ਦਿੰ: ਥਾਣਾ ਤ੍ਰਿਪੜੀ ਪਟਿਆਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਉਦੇ ਹੋਏ ਉਕਤ ਦੋਸੀਆਨ ਮਿਤੀ 10.03.2022 ਨੂੰ ਥਾਣਾ ਤ੍ਰਿਪੜੀ ਦੇ ਏਰੀਆਂ ਵਿਚੋਂ ਮਾਰੂ ਹਰਿਆਰਾਂ ਸਮੇਤ ਗ੍ਰਿਫਤਾਰ ਕਰਕੇ ਇੰਨ੍ਹਾ ਦੀ ਨਿਸ਼ਾਨਦੇਹੀ ਪਰ ਵੱਖ-ਵੱਖ ਥਾਵਾਂ ਤੋਂ ਇੰਨ੍ਹਾਂ ਦੇ ਕਬਜਾ ਵਿਚੋਂ 4 ਐਲ.ਸੀ.ਡੀ,3 ਐਲ.ਸੀ.ਡੀ (ਕੰਪਿਊਟਰ) 2 ਲੈਪਟੋਪ, 10 ਮੋਬਾਇਲ ਫੋਨ,2 ਘੜੀਆਂ, 5 ਹੈਡਫੋਨ ਅਤੇ 2 ਚੋਰੀ ਦੇ ਮੋਟਰਸਾਇਕਲ ਅਤੇ ਮਾਰੂ ਹਥਿਆਰ 2 ਕਿਰਚਾ, ਇਕ ਚਾਕੂ ਅਤੇ ਇਕ ਰਾਡ ਲੋਹਾ ਬਰਾਮਦ ਕੀਤੇ ਗਏ ਹਨ, ਉਕਤ ਬਰਾਮਦਾ ਸਮਾਨ ਜਿੰਨ੍ਹਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਕਰਨਪ੍ਰੀਤ ਸਿੰਘ ਉਰਫ ਕਰਨ, ਊਧਮ ਸਿੰਘ ਉਰਫ ਸੁਭਮ, ਸਿਮਰਨਜੀਤ ਸਿੰਘ ਅਤੇ ਸੰਦੀਪ ਸਿੰਘ ਉਕਤਾਨ ਨੂੰ ਪੇਸ ਅਦਾਲਤ ਕਰਕੇ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇੰਨ੍ਹਾ ਦੇ ਗਿਰੋਹ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਗਾਇਆਂ ਜਾਵੇਗਾ।
ਡਾ: ਗਰਗ ਨੇ ਇੰਨ੍ਹਾਂ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਕਰਨਪ੍ਰੀਤ ਸਿੰਘ ਉਰਫ ਕਰਨ, ਊਧਮ ਸਿੰਘ ਉਰਫ ਸੁਭਮ ਅਤੇ ਸਿਮਰਨਜੀਤ ਸਿੰਘ ਦੇ ਖਿਲਾਫ ਪਹਿਲਾ ਵੀ ਚੋਰੀ ਦੇ ਮੁਕੱਦਮੇ ਦਰਜ ਹਨ ।ਜਿੰਨ੍ਹਾਂ ਵਿੱਚ ਗ੍ਰਿਫਤਾਰ ਹੋਣ ਉਪਰੰਤ ਇਹ ਕਈ ਵਾਰ ਜੇਲ ਵੀ ਜਾ ਚੁੱਕੇ ਹਨ।ਇਸ ਗਿਰੋਹ ਦੇ ਫੜ੍ਹੇ ਜਾਣ ਨਾਲ ਸ਼ਹਿਰ ਪਟਿਆਲਾ ਵਿੱਚ ਦੁਕਾਨਾਂ ਦੇ ਸਟਰ ਤੋੜਕੇ ਹੋਣ ਵਾਲੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਈ ਹੈ।