Bhagwant Mann in action on first day
March 11, 2022 - PatialaPolitics
Bhagwant Mann in action on first day
ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲਣ ਤੋਂ ਬਾਅਦ ਅੱਜ ਵਿਧਾਇਕਾਂ ਦੀ ਮੋਹਾਲੀ ਵਿੱਚ ਮੀਟਿੰਗ ਹੋਈ। ਭਗਵੰਤ ਮਾਨ ਨੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਪਹਿਲੀ ਵਾਰ ਸੰਬੋਧਨ ਕੀਤਾ। ਉਨ੍ਹਾਂ ਵਿਧਾਇਕਾਂ ਨੁੰ ਕਿਹਾ ਕਿ ਹੁਣ ਤੁਸੀਂ ਚੰਡੀਗੜ੍ਹ ਵਿੱਚ ਨਹੀਂ ਬੈਠਣਾ, ਉਥੇ ਜਾ ਕੇ ਕੰਮ ਕਰਨਾ ਹੈ ਜਿੱਥੋਂ ਵੋਟਾਂ ਮੰਗੀਆਂ ਸਨ। ਉਨ੍ਹਾਂ ਕਿਹਾ ਕਿ ਤੁਸੀਂ ਘੱਟ ਤੋਂ ਘੱਟ ਚੰਡੀਗੜ੍ਹ ਰਹਿਣਾ, ਸਰਕਾਰ ਪਿੰਡਾਂ, ਮੁਹੱਲਿਆਂ ਵਿੱਚੋਂ ਚਲੇਗੀ। ਉਨ੍ਹਾਂ ਕਿਹਾ ਕਿ ਤੁਸੀਂ ਅਫਸਰਾਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਜਾਓ ਉਥੇ ਹੀ ਮਸਲੇ ਹੱਲ ਕਰੋ। ਉਨ੍ਹਾਂ ਕਿਹਾ ਕਿ ਜਿਹੜਾ ਅਫਸਰ ਕਹਿੰਦੇ ਮੈਂ ਪਿੰਡਾਂ ਵਿੱਚ ਨਹੀਂ ਜਾਣਾ ਉਸ ਨੂੰ ਕਹੋ ਤੂੰ ਚੰਡੀਗੜ੍ਹ ਆ ਜਾ।
ਭਗਵੰਤ ਮਾਨ ਦੀ MLA ਨੂੰ ਸਲਾਹ,ਕਿਸੇ ਉਤੇ ਪਰਚੇ ਦਰਜ ਕਰਾਉਣ ਚ ਨਹੀਂ ਪੈਣਾ, ਲੋਕਾਂ ਦੇ ਕੰਮ ਕਰਨੇ ਹਨ
Video ??