Patiala:Get ready for hot days ahead
March 13, 2022 - PatialaPolitics
Patiala:Get ready for hot days ahead
ਪੰਜਾਬ ਚ ਅਗੇਤੀ ਗਰਮੀ ਦਸਤਕ ਦੇ ਚੁੱਕੀ ਹੈ, ਦਿਨ ਦਾ ਤਾਪਮਾਨ ਔਸਤ ਨਾਲੋਂ 4-5° ਡਿਗਰੀ ਵੱਧ ਦਰਜ ਹੋ ਰਿਹਾ, ਬਹੁ- ਗਿਣਤੀ ਭਾਗਾਂ ਚ ਦਿਨ ਦਾ ਪਾਰਾ 33° ਪਾਰ ਕਰ ਚੁੱਕਿਆ ਹੈ, ਮੋਹਾਲੀ ਅੱਜ 34.1° ਨਾਲ ਸੂਬੇ ਚ ਸਭ ਤੋਂ ਗਰਮ ਖੇਤਰ ਰਿਹਾ, ਅਗਾਮੀ ਹਫਤੇ ਬਹੁਤੇ ਭਾਗਾਂ ਚ ਖੁਸ਼ਕ ਮੌਸਮ ਦੇ ਚੱਲਦਿਆਂ, ਸੂਰਜ ਦੀ ਤਪਸ ਵੱਧਣ ਨਾਲ ਦਿਨ ਦਾ ਪਾਰਾ 37-38° ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ।
ਵੈਸੇ ਵੀ ਇਸ ਵਾਰ ਪੰਜਾਬ ਸਮੇਤ ਸਮੁੱਚੇ ਉੱਤਰ-ਭਾਰਤ ਚ ਭਿਆਨਕ ਗਰਮੀ ਪੈਣ ਦੀ ਸੰਭਾਵਣਾ ਹੈ, 4-5 ਤਕੜੇ ਲੋ ਦੇ ਦੌਰ ਵੀ ਲੱਗ ਸਕਦੇ ਹਨ, ਲੱਗਭਗ ਇਸ ਵਾਰ ਗਰਮੀ ਦੇ ਰਿਕਾਰਡ ਟੁੱਟਣ ਦੀ ਪੂਰੀ ਉਮੀਦ ਹੈ,