Patiala Politics

Latest Patiala News

Patiala Police in Action,12 drug smugglers arrested

March 15, 2022 - PatialaPolitics

Patiala Police in Action,12 drug smugglers arrested

ਨਸ਼ਾ ਤਸਕਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ -9 ਮਾਮਲੇ ਦਰਜ ਅਤੇ 12 ਵਿਅਕਤੀ ਗ੍ਰਿਫਤਾਰ

 

ਪਟਿਆਲਾ, 15 ਮਾਰਚ,

 

ਸ੍ਰੀ ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 9 ਮਾਮਲੇ ਦਰਜ ਕਰਕੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਵਿਅਕਤੀਆਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ, ਮੁੱਖ ਅਫਸ਼ਰ ਥਾਣਾ ਅਰਬਨ ਅਸਟੇਟ, ਮੁੱਖ ਅਫਸਰ ਥਾਣਾ ਤ੍ਰਿਪੜੀ, ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ, ਮੁੱਖ ਅਫਸਰ ਥਾਣਾ ਸਦਰ ਪਟਿਆਲਾ, ਮੁੱਖ ਅਫਸਰ ਥਾਣਾ ਸਿਟੀ ਸਮਾਣਾ, ਮੁੱਖ ਅਫਸ਼ਰ ਥਾਣਾ ਪਾਤੜਾਂ, ਮੁੱਖ ਅਫਸਰ ਥਾਣਾ ਸਿਵਲ ਲਾਈਨ, ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ, ਮੁੱਖ ਅਫਸ਼ਰ ਥਾਣਾ ਸੰਭੂ, ਇੰਚਾਰਜ ਸੀ.ਆਈ.ਏ. ਪਟਿਆਲਾ, ਇਚਾਰਜ ਸੀ.ਆਈ.ਏ ਸਮਾਣਾ ਅਤੇ ਇੰਚਾਰਜ ਐਂਟੀ ਨਾਰਕੋਟਿਕ ਸੈਲ ਰਾਜਪੁਰਾ ਸਮੇਤ ਕਰੀਬ 400 ਕਰਮਚਾਰੀਆ ਨਾਲ ਜਿਲ੍ਹਾ ਪਟਿਆਲਾ ਦੇ ਵੱਖ-ਵੱਖ ਇਲਾਕਿਆ ਵਿਚ ਰੇਡਾ ਕਰਕੇ ਨਸ਼ਾ ਤਸਕਰਾਂ ਪਾਸੋ ਅੱਜ 11 ਕਿਲੋ 700 ਗ੍ਰਾਮ ਭੁੱਕੀ, 150 ਗ੍ਰਾਮ ਅਫੀਮ, 6 ਕਿਲੋ 300 ਗ੍ਰਾਮ ਗਾਂਜਾ, 11 ਗ੍ਰਾਮ ਸਮੈਕ, 60 ਲੀਟਰ ਲਾਹਣ ਅਤੇ 20 ਬੋਤਲਾਂ ਸ਼ਰਾਬ ਠੇਕਾ ਦੇਸੀ ਬ੍ਰਾਮਦ ਕਰਵਾਈਆ ਗਈਆ। ਇਹਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ।

Patiala Police in Action,12 drug smugglers arrested