Patiala MC demolish illegal buildings, details

March 16, 2022 - PatialaPolitics

Patiala MC demolish illegal buildings, details

 

The municipal corporation (MC) Patiala razed many illegal commercial buildings in Patiala.

Citiing violation of the building by-laws and lack of permissions from the department, Patiala MC demolished six Illegal under-construction commercial buildings

ਨਗਰ ਨਿਗਮ ਦੇ ਪੀਲੇ ਪੰਜੇ ਨੇ ਢਾਈਆਂ ਤਿੰਨ ਇਮਾਰਤਾ
-ਨਿਗਮ ਦੀ ਹੱਦ ਵਿੱਚ ਨਿਯਮਾਂ ਮੁਤਾਬਿਰ ਹੀ ਕਰੋ ਹਰੇਕ ਉਸਾਰੀ: ਕਮਿਸ਼ਨਰ
-ਬਿਲਡਿੰਗ ਬਾਈਲਾਜ਼ ਦੀ ਅਣਦੇਖੀ ਕਰਨ ਵਾਲਿਆਂ ‘ਤੇ ਨਿਗਮ ਦਾ ਸ਼ਿਕੰਜਾ ਕੱਸਣਾ ਸ਼ੁਰੂ
ਪਟਿਆਲਾ, 16 ਮਾਰਚ
ਬਿਲਿੰਗ ਬਾਈਲਾਜ ਦੀ ਅਣਦੇਖੀ ਕਰਕੇ ਬਣੀਆਂ ਤਿੰਨ ਇਮਾਰਤਾਂ ’ਤੇ ਬੁੱਧਵਾਰ ਨੂੰ ਨਗਰ ਨਿਗਮ ਦਾ ਪੀਲਾ ਪੰਜਾ ਚੱਲਿਆ। ਇਸ ਕਾਰਵਾਈ ਰਾਹੀਂ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਬਿਲਡਿੰਗ ਬਾਈਲਾਜ਼ ਦੀ ਅਣਦੇਖੀ ਕਰੇਗਾ, ਉਸ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਨਿਗਮ ਕਮਿਸ਼ਨਰ ਕੇਸ਼ਵ ਹਿੰਗੋਨੀਆ (ਆਈ.ਏ.ਐਸ.) ਨੇ ਪਿਛਲੇ ਦਿਨੀਂ ਨਿਗਮ ਦਫ਼ਤਰ ਵਿਚ ਪੁੱਜੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਾਜਾਇਜ਼ ਇਮਾਰਤਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਬਿਲਡਿੰਗ ਬ੍ਰਾਂਚ ਨੇ ਨਿਗਮ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬੁੱਧਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਬਣੀਆਂ ਤਿੰਨ ਇਮਾਰਤਾਂ ਨੂੰ ਢਾਹ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਨਿਗਮ ਵੱਲੋਂ ਇਹਨਾਂ ਇਮਾਰਤਾਂ ਨੂੰ ਢਾਹੁਣ ਤੋਂ ਪਹਿਲਾਂ ਨੋਟਿਸ ਜਾਰੀ ਕਰਕੇ ਨਿਯਮਾਂ ਅਨੁਸਾਰ ਲੋੜੀਂਦੀਆਂ ਫੀਸਾਂ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਸਮਾਂ ਦਿੱਤਾ ਸੀ, ਪਰ ਅੰਤਮ ਚਿਤਾਵਨੀ ਦੇਣ ਤੋਂ ਬਾਅਦ ਨਿਗਮ ਨੇ ਇਹਨਾਂ ਤੇ ਪੀਲਾ ਪੰਜਾ ਚਲਾ ਦਿੱਤਾ।
ਅਧਿਕਾਰਤ ਜਾਣਕਾਰੀ ਅਨੁਸਾਰ ਸਰਕਾਰੀ ਮਹਿੰਦਰਾ ਕਾਲਜ ਦੇ ਸਾਹਮਣੇ ਦੋ ਅਤੇ ਲੋਅਰ ਮਾਲ ਰੋਡ ’ਤੇ ਇੱਕ ਵਪਾਰਕ ਇਮਾਰਤ ਬੀਤੇ ਦਿਨੀ ਬਣਾਈ ਗਈ ਸੀ। ਨਗਰ ਨਿਗਮ ਨੇ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਕੇ ਇਨ੍ਹਾਂ ਤਿੰਨਾਂ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਕਰ ਦਿੱਤੀ। ਇਸ ਤੋਂ ਪਹਿਲਾਂ 109 ਇਮਾਰਤਾਂ ਨੂੰ ਨਿਯਮਾਂ ਅਨੁਸਾਰ ਨਾ ਬਣਾਉਣ ਕਾਰਨ ਨਗਰ ਨਿਗਮ ਵੱਲੋਂ ਸੀਲ ਕੀਤਾ ਜਾ ਚੁੱਕਾ ਹੈ। ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸ਼ਹਿਰ ਦੇ ਕਿਸੇ ਵੀ ਅਜਿਹੇ ਹਿੱਸੇ ਵਿੱਚ ਨਿਯਮਾਂ ਦੇ ਉਲਟ ਜਾ ਕੇ ਕੋਈ ਇਮਾਰਤ ਨਹੀਂ ਬਣਨ ਦਿੱਤੀ ਜਾਵੇਗੀ। ਲੋਅਰ ਮਾਲ ਰੋਡ ’ਤੇ ਅਮਰ ਆਸ਼ਰਮ ਨੂੰ ਜਾਂਦੀ ਸੜਕ ਦੇ ਸੱਜੇ ਪਾਸੇ ਬਣਾਈ ਤਿੰਨ ਮੰਜ਼ਿਲਾ ਇਮਾਰਤ ਵੀ ਨਿਯਮਾਂ ਦੇ ਉਲਟ ਬਣੀ ਹੋਈ ਸੀ, ਜਿਸਨੂੰ ਨਗਰ ਨਿਗਮ ਦੀ ਟੀਮ ਨੇ ਢਾਉਣ ਦੀ ਕਾਰਵਾਈ ਅੱਜ ਅਮਲ ਵਿੱਚ ਲਿਆਉਂਦੀ। ਬੇਸ਼ੱਕ ਇਸ ਇਮਾਰਤ ਨੂੰ ਬਣਿਆਂ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਪਰ ਨਿਗਮ ਵਲੋਂ ਜਾਰੀ ਕੀਤੇ ਨੋਟਿਸ ਦਾ ਕੋਈ ਅਸਰ ਇਸ ਇਮਾਰਤ ਦੇ ਮਾਲਿਕ ਦੇ ਨਹੀਂ ਹੋਇਆ ਅਤੇ ਆਖਿਰਕਾਰ ਨਿਗਮ ਨੇ ਤੈਅ ਨਿਯਮਾਂ ਮੁਤਾਬਿਕ ਕਾਰਵਾਈ ਕਰਦਿਆਂ ਇਸ ਇਮਾਰਤ ਤੇ ਆਪਣਾ ਪੀਲਾ ਪੰਜਾ ਚਲਾ ਦਿੱਤਾ।
ਨਗਰ ਨਿਗਮ ਵੱਲੋਂ ਨਾਜਾਇਜ਼ ਬਿਲਡਿੰਗਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਕਾਰਨ ਆਮ ਲੋਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ। ਰਾਘੋਮਾਜਰਾ ਦੇ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਸਰਕਾਰੀ ਨਾਲੇ ਦੇ ਦੋਵੇਂ ਪਾਸੇ 30 ਫੁੱਟ ਤੱਕ ਕਿਸੇ ਵੀ ਤਰ੍ਹਾਂ ਦੀ ਪੱਕੀ ਉਸਾਰੀ ਨਹੀਂ ਕੀਤੀ ਜਾ ਸਕਦੀ, ਪਰ ਬਿਲਡਿੰਗ ਬਾਈਲਾਜ਼ ਦੀ ਅਣਦੇਖੀ ਕਰਕੇ ਸਰਕਾਰੀ ਮਹਿੰਦਰਾ ਕਾਲਜ ਦੇ ਸਾਹਮਣੇ ਕਈ ਦੁਕਾਨਾਂ ਬਣੀਆਂ ਹੋਈਆਂ ਹਨ । ਇਸੇ ਤਰ੍ਹਾਂ ਕੋਹਲੀ ਟਰਾਂਸਪੋਰਟ ਤੋਂ ਰੋਘਮਾਜਰਾ ਤੱਕ ਨਾਲੇ ਨੂੰ ਪਾਈਪ ਪਾ ਕੇ ਬੰਦ ਕਰਕੇ ਸੜਕ ਨੂੰ ਚੌੜਾ ਕਰ ਦਿੱਤਾ ਗਿਆ ਹੈ। ਇਸ ਨਾਲੇ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੇ ਨਿਗਮ ਤੋਂ ਮੰਜੂਰੀ ਲਏ ਬਿਨਾ ਹੀ ਆਪਣੇ ਘਰਾਂ ਨੂੰ ਵਪਾਰਕ ਇਮਾਰਤ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਏ.ਟੀ.ਪੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਉਕਤ ਡਰੇਨ ‘ਤੇ ਵਪਾਰਕ ਗਤੀਵਿਧੀਆਂ ਕਰ ਰਹੇ ਲੋਕਾਂ ਨੂੰ ਨੋਟਿਸ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜੇਕਰ ਸਬੰਧਤ ਇਮਾਰਤ ਦੇ ਮਾਲਕ ਨੇ ਨੋਟਿਸ ਵਿੱਚ ਦਿੱਤੇ ਸਮੇਂ ਅੰਦਰ ਬਿਲਡਿੰਗ ਬਾਈਲਾਜ ਦੀ ਅਣਦੇਖੀ ਬੰਦ ਨਾ ਕੀਤੀ ਤਾਂ ਸਬੰਧਤ ਮਕਾਨ ਮਾਲਿਕ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਰੇਨ ਦੇ ਦੋਵੇਂ ਪਾਸੇ ਅਤੇ 30 ਫੁੱਟ ਤੱਕ ਕੀਤੀ ਗਈ ਉਸਾਰੀ ਨੂੰ ਵੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਪਿਛਲੇ ਦਿਨੀਂ ਈਸਟਨ ਡਰੇਨ ‘ਚ ਪਾਈਪ ਲਾਈਨ ਵਿਛਾਉਣ ਸਮੇਂ ਇਮਾਰਤ ਡਿੱਗਣ ਦੀ ਘਟਨਾ ਭੁਲਣਯੋਗ ਨਹੀਂ ਹੈ।
ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਗਰ ਨਿਗਮ ਦਾ ਪੀਲਾ ਪੰਜਾ ਨਾਜਾਇਜ਼ ਬਿਲਡਿੰਗਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖੇਗਾ। ਨਗਰ ਨਿਗਮ ਕਮਿਸ਼ਨਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਇਮਾਰਤ ਤਿਆਰ ਕਰਨ ਤੋਂ ਪਹਿਲਾਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੂੰ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਉਣ ਲਈ ਅਪਲਾਈ ਕਰਨ ਤਾਂ ਜੋ ਇਮਾਰਤ ਤਿਆਰ ਕਰਨ ਵਿੱਚ ਕੋਈ ਖਤਰਾ ਨਾ ਹੋਵੇ। ਇਸ ਦੇ ਨਾਲ ਹੀ ਕਮਿਸ਼ਨਰ ਨੇ ਕਿਹਾ ਕਿ ਬਿਲਡਿੰਗ ਮਟੀਰੀਅਲ ਬਹੁਤ ਮਹਿੰਗਾ ਹੈ ਅਤੇ ਥੋੜੀ ਜਿਹੀ ਨਕਸ਼ੇ ਦੀ ਫੀਸ ਬਚਾਉਣ ਲਈ ਕਿਸੇ ਵੀ ਤਰ੍ਹਾਂ ਦਾ ਖਤਰਾ ਬਹੁਤ ਨੁਕਸਾਨਦਾਇਕ ਹੋਵੇਗਾ।

Video ??