Patiala Covid Vaccination Schedule 20 March

March 19, 2022 - PatialaPolitics

Patiala Covid Vaccination Schedule 20 March

ਪਟਿਆਲਾ 19 ਮਾਰਚ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਦੱਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 476 ਕੋਵਿਡ ਰਿਪੋਰਟਾਂ ਵਿਚੋਂ ਦੋ ਕੋਵਿਡ ਪੋਜੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ ਇੱਕ ਪਟਿਆਲਾ ਸ਼ਹਿਰ ਅਤੇ ਇੱਕ ਬਲਾਕ ਸ਼ੁਤਰਾਣਾ ਨਾਲ ਸਬੰਧਤ ਹੈ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 62,022 ਹੋ ਗਈ ਹੈ ।ਮਿਸ਼ਨ ਫਤਿਹ ਇੱਕ ਹੋਰ ਮਰੀਜ ਠੀਕ ਤੋਂ ਠੀਕ ਹੋਣ ਵਾਲੇ ਵਾਲੇ ਮਰੀਜਾਂ ਦੀ ਗਿਣਤੀ 60,551 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 14 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1457 ਹੀ ਹੈ।

 

ਸਿਹਤ ਟੀਮਾਂ ਵੱਲੋਂ ਜਿੱਲੇ ਵਿੱਚ ਅੱਜ 786 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,23,035 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62,022 ਕੋਵਿਡ ਪੋਜਟਿਵ, 11,60,520 ਨੈਗੇਟਿਵ ਅਤੇ ਲਗਭਗ 483 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲੇ੍ਹ ਵਿੱਚ 3621 ਨਾਗਰਿਕਾਂ ਨੇਂ ਕੋਵਿਡ ਟੀਕਾਕਰਨ ਕਰਵਾਇਆ। ਜਿਸ ਨਾਲ ਜਿਲ਼ੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 25 ਲੱਖ 04 ਹਜਾਰ 072 ਹੋ ਗਈ ਹੈ।ਜਿਸ ਵਿੱਚ ਵੈਕਸਿਨ ਦੀਆਂ ਦੋਵੇ ਡੋਜਾਂ ਲਗਵਾਉਣ ਵਾਲਿਆਂ ਦੀ ਗਿਣਤੀ 10 ਲੱਖ 34 ਹਜਾਰ 004 ਹੈ ਹੁਣ ਤੱਕ 24 ਹਜਾਰ 019 ਨਾਗਰਿਕਾਂ ਨੇਂ ਵੈਕਸਿਨ ਦੀ ਬੂਸਟਰ ਡੋਜ ਵੀ ਲਗਵਾ ਲਈ ਹੈ।ਅੱਜ ਵੀ 12 ਤੋਂ 14 ਸਾਲ ਦੇ 1694 ਬੱਚਿਆਂ ਦਾ ਕੋਰਬੀਵੈਕਸ ਕੋਵਿਡ ਵੈਕਸਿਨ ਨਾਲ ਕੋਵਿਡ ਟੀਕਾਕਰਨ ਕੀਤਾ ਗਿਆ।ਉਹਨਾਂ ਕਿਹਾ ਕਿ ਕੱਲ ਮਿਤੀ 20 ਮਾਰਚ ਐਤਵਾਰ ਛੁੱਟੀ ਵਾਲੇ ਦਿਨ ਕੇਵਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ, ਨਾਭਾ ਅਤੇ ਰਾਜਪੁਰਾ ਦੇ ਸਬ ਡਵੀਜਨ ਹਸਪਤਾਲਾ, ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।