Patiala Police arrested two with 10 illegal weapons
March 29, 2022 - PatialaPolitics
Patiala Police arrested two with 10 illegal weapons
ਪਟਿਆਲਾ ਪੁਲਿਸ ਵੱਲੋਂ 10 ਨਜਾਇਜ ਹਥਿਆਰਾਂ ਸਮੇਤ 2 ਕਾਬੂ 32 ਬੋਰ ਦੇ 10 ਪਿਸਟਲ, 18 ਮੈਗਜੀਨ ਅਤੇ 32 ਰੋਦ ਬਰਾਮਦ
ਡਾ: ਸੰਦੀਪ ਕੁਮਾਰ ਗਰਗ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ “ ਅੰਬਾਲਾ ਰਾਜਪੁਰਾ ਰੋਡ ਨੇੜੇ ਸੰਭੂ ਹਾਈਵੈ ” ਤੋ ਰਾਤ ਸਮੇਂ ਪਿਸਟਲ ਪੁਆਇਟ ਪਰ ਵਰਨਾ ਕਾਰ ਦੀ ਖੋਹ ਹੋਈ ਸੀ ਜਿਸ ਵਿੱਚ ਪਿਛਲੇ ਦਿਨੀਂ ਦੋਸੀਆਨ ਨੂੰ ਖੋਹੀ ਹੋਈ ਵਰਨਾ ਕਾਰ ਅਤੇ ਵਾਰਦਾਤ ਵਿੱਚ ਵਰਤੀ ਸਵੀਫਟ ਕਾਰ ਅਤੇ ਅਸਲਾ ਐਮੋਨਸੀਨਸ ਸਮੇਤ ਗ੍ਰਿਫਤਾਰ ਕਰ ਲਿਆ ਸੀ, ਇਸ ਵਾਕਿਆ ਸਬੰਧੀ ਮੁਕੱਦਮਾ ਨੰਬਰ 29 ਮਿਤੀ 01/03/2022 ਅ/ਧ 379 ਬੀ ,392,473,412,34 ਹਿੰ:ਦ: 25/54/59 ਅਸਲਾ ਐਕਟ ਥਾਣਾ ਸੰਭੂ ਦਰਜ ਹੋਇਆ ਸੀ। ਜਿੰਨ੍ਹਾ ਨੇ ਅੱਗੇ ਦੱਸਿਆ ਕਿ ਇਸ ਕੇਸ ਦੀ ਡੂੰਘਾਈ ਨਾਲ ਤਫਤੀਸ ਕਰਨ ਲਈ ਡਾ: ਮਹਿਤਾਬ ਸਿੰਘ, ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ.ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ।ਮੁਕੱਦਮਾ ਦੀ ਤਫਤੀਸ ਦੋਰਾਨ ਅਹਿਮ ਖੁਲਾਸਾ ਹੋਇਆ ਕਿ ਕਾਫੀ ਵੱਡੇ ਪੱਧਰ ਤੇ ਕੁਝ ਅਪਰਾਧੀਆਂ ਨੂੰ ਨਜਾਇਜ ਹਥਿਆਰਾ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਕੁਝ ਅਪਾਰਥੀਆਂ ਨੇ ਇਹ ਨਜਾਇਜ ਹਥਿਆਰਾ ਨੂੰ ਆਪਣੇ ਕਬਜੇ ਵਿੱਚ ਰੱਖਿਆ ਹੋਇਆ ਹੈ।ਜਿਸਤੇ ਸੀ.ਆਈ.ਏ.ਸਟਾਫ ਪਟਿਆਲਾ ਵੱਲੋਂ ਦੋਸੀਆਨ ਦੀ ਗ੍ਰਿਫਤਾਰੀ ਲਈ ਅਤੇ ਨਜਾਇਜ ਹਥਿਆਰਾ ਦੀ ਬਰਾਮਦਗੀ ਲਈ ਇਕ ਸਪੈਸਲ ਅਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 10 ਨਜਾਇਜ ਪਿਸਟਲ 32 ਬੋਰ ਸਮੇਤ 18 ਮੈਗਜੀਨ ਅਤੇ 32 ਰੋਦ ਤੇ ਇਕ ਸਵੀਫਟ ਡਿਜਾਇਰ ਕਾਰ ਬਰਾਮਦ ਕੀਤੀ ਗਈ ਹੈ।
ਗ੍ਰਿਫਤਾਰੀ ਤੇ ਬਰਾਮਦਗੀ : ਤਫਤੀਸ ਦੌਰਾਨ ਹੋਏ ਖੁਲਾਸੇ ਤਹਿਤ ਹੀ ਮਿਤੀ 28.03.2022 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਤਲਵਿੰਦਰ ਸਿੰਘ ਉਰਫ ਨਿੱਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਦਾਦ ਥਾਣਾ ਸੁਧਾਰ ਜਿਲਾ ਲੁਧਿਆਣਾ (ਦਿਹਾਤੀ) ਨੂੰ ਪਿੰਡ ਸੁਧਾਰ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਨਿਸ਼ਾਨਦੇਹੀ ਪਰ ਇਸ ਦੇ ਘਰ ਵਿਚੋਂ 4 ਪਿਸਟਲ 32 ਬੋਰ ਸਮੇਤ 19 ਰੋਂਦ ਬਰਾਮਦ ਕੀਤੇ ਗਏ,ਇਸੇ ਤਰਾ ਹੀ ਇਕ ਹੋਰ ਦੋਸੀ ਕੁਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮੰਗਤ ਰਾਮ ਵਾਸੀ ਜੁਝਾਰ ਨਗਰ ਕ੍ਰਿਸ਼ਨਪੁਰਾ ਥਾਣਾ ਸਿਟੀ ਸੰਗਰੂਰ ਜਿਲਾ ਸੰਗਰੂਰ ਨੂੰ ਜੁਝਾਰ ਨਗਰ ਸੰਗਰੂਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੀ ਨਿਸ਼ਾਨਦੇਹੀ ਪਰ ਇਸ ਦੇ ਘਰ ਤੋ 6 ਪਿਸਟਲ 32 ਬੋਰ ਸਮੇਤ 13 ਰੱਦ 32 ਬੋਰ ਅਤੇ 08 ਮੈਗਜ਼ੀਨ 32 ਬੋਰ ਬਰਾਮਦ ਕੀਤੇ ਗਏ।
ਦੋਸੀਆ ਦਾ ਅਪਾਰਧਿਕ ਪਿਛੋਕੜ:- ਗ੍ਰਿਫਤਾਰ ਹੋਏ ਦੋਸ਼ੀ ਦੇ ਅਪਾਰਧਿਕ ਪਿਛੋਕੜ ਬਾਰੇ ਦੱਸਿਆਂ ਕਿ ਕੁਲਵਿੰਦਰ ਸਿੰਘ ਉਰਫ ਸੋਨੂੰ ਦੇ ਖਿਲਾਫ ਐਨ.ਡੀ.ਪੀ.ਐਸ.ਐਕਟ ਅਤੇ ਹੋਰ ਜੁਰਮਾ ਤਹਿਤ 11 ਮੁਕੱਦਮੇ ਸੰਗਰੂਰ, ਬਰਨਾਲਾ ਅਤੇ ਗੁਰਦਾਸਪੁਰ ਵਿਖੇ ਦਰਜ ਹਨ ਅਤੇ ਤਲਵਿੰਦਰ ਸਿੰਘ ਉਰਫ ਨਿੱਕੂ ਦੇ ਖਿਲਾਫ ਸੰਗੀਨ ਜੁਰਮਾ ਤਹਿਤ ਲੁਧਿਆਣਾ ਅਤੇ ਮੋਗਾ ਵਿਖੇ 8 ਮੁਕੱਦਮੇ ਦਰਜ ਹਨ ਇਹਨਾਂ ਦੋਵਾਂ ਦੇ ਨਾਮੀ ਗੈਂਗਸਟਰਾ ਅਤੇ ਵੱਡੇ ਅਪਰਾਧਿਕ ਗਰੁੱਪਾਂ ਨਾਲ ਵੀ ਸਬੰਧ ਹਨ ਜੋ ਤਲਵਿੰਦਰ ਸਿੰਘ ਨਿੱਕਾ ਜੋ ਕਿ ਸਾਲ 2016 ਵਿੱਚ ਮੋਗਾ ਵਿਖੇ ਹੋਈ ਕੈਸ ਵੈਨ ਦੀ 60 ਲੱਖ ਰੂਪੈ ਵਾਲੀ ਡਕੈਤੀ ਵਿੱਚ ਸ਼ਾਮਲ ਰਿਹਾ ਹੈ ਜੋ ਕਿ ਆਪਣੇ ਗਰੁੱਪ ਦਾ ਸਰਗਰਮ ਮੈਬਰ ਰਿਹਾ ਹੈ।
ਹੁਣ ਤੱਕ ਤਫਤੀਸ ਦੌਰਾਨ ਦੋਸ਼ੀ ਪਵਨਦੀਪ ਸਿੰਘ ਉਰਫ ਪਵਨ ਗਰਚਾ, ਰਣਯੋਧ ਸਿੰਘ ਉਰਫ ਜੋਤੀ ਅਤੇ ਮਨਵਿੰਦਰ ਸਿੰਘ ਉਰਫ ਚਮਕੌਰ ਸਿੰਘ ਨੂੰ ਮਿਤੀ 20.03.21 ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਜਿਹਨਾ ਦਾ ਮਿਤੀ 28.03.22 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਸੀ।ਜਿਸ ਦੇ ਅਧਾਰ ਪਰ ਰੂਘਵਿੰਦਰ ਸਿੰਘ ਉਰਫ ਰਿੰਕੀ ਅਜਨੌਦ ਪੁੱਤਰ ਨਿਰਭੈ ਸਿੰਘ ਵਾਸੀ ਪਿੰਡ ਅਜਨੌਦ ਥਾਣਾ ਦੋਰਾਹਾ ਜਿਲਾ ਲੁਧਿਆਣਾ ਅਤੇ ਅਕਾਸਦੀਪ ਸਿੰਘ ਉਰਫ ਅਕਾਸ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਨਾਗ ਕਲਾਂ ਥਾਣਾ ਮਜੀਠਾ ਜਿਲਾ ਅੰਮ੍ਰਿਤਸਰ ਨੂੰ ਵੀ ਪ੍ਰੋਡੈਕਸ਼ਨ ਵਰੰਟ ਪਰ ਫਰੀਦਕੋਟ ਜੇਲ੍ਹ ਵਿਚੋਂ ਲਿਆਕੇ ਮਿਤੀ 28.03.2022 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਹੈ ।ਕੁਲਵਿੰਦਰ ਸਿੰਘ ਸੋਨੂੰ ਅਤੇ ਤਲਵਿੰਦਰ ਸਿੰਘ ਨਿੱਕੂ ਉਕਤ ਸਮੇਤ ਹੁਣ ਤੱਕ ਮੁਕੱਦਮਾ ਵਿੱਚ 07 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ।
ਪਟਿਆਲਾ ਪੁਲਿਸ ਵੱਲੋਂ ਉਕਤਾਨ ਸਾਰੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਕੇ ਹੁਣ ਤੱਕ ਕੁਲ 12 ਪਿਸਟਲ ਹਥਿਆਰ, ਲੁੱਟੀ ਹੋਈ ਵਰਨਾ ਕਾਰ ਅਤੇ ਦੋ ਹੋਰ ਕਾਰਾਂ, ਵਗੈਰਾ ਵੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।ਇਹ ਬਰਾਮਦਾ ਪਿਸਟਲ ਇੰਨ੍ਹਾ ਵੱਲ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਹਨ।ਜੋ ਇਸ ਉਪਰਕਤ ਦੋਸੀਆ ਵੱਲੋਂ ਜਗਰਾਓੁ ਦੇ ਏਰੀਆਂ ਵਿੱਚ ਆਉਣ ਵਾਲੇ ਦਿਨਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸੀਆਨ ਤਲਵਿੰਦਰ ਸਿੰਘ ਉਰਫ ਨਿੱਕਾ ਅਤੇ ਕੁਲਵਿੰਦਰ ਸਿੰਘ ਉਰਫ ਸੋਨੂੰ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ ਮਿਤੀ
02.04.2022 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਇੰਨ੍ਹਾ ਬਰਾਮਦ ਹੋਏ ਨਜਾਇਜ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਦੋਸੀਆਨ ਬਾਰੇ ਜਾਣਕਾਰੀ
ਪਹਿਲਾ ਦਰਜ ਮੁਕੱਦਮੇ
ਦੋਸੀ ਦਾ ਨਾਮ ਪਤਾ
ਕੁਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮੰਗਤ ਰਾਮ ਵਾਸੀ ਜੁਝਾਰ ਨਗਰ ਕ੍ਰਿਸ਼ਨਪੁਰਾ ਥਾਣਾ ਸਿਟੀ
ਸੰਗਰੂਰ ਜਿਲਾ ਸੰਗਰੂਰ ਉਮਰ : 42 ਸਾਲ
ਸਾਦੀਸੁਦਾ : ਸਾਦੀਸੁਦਾ ਹੈ
ਗ੍ਰਿਫਤਾਰੀ ਮਿਤੀ 28.03.22 ਬਰਾਮਦਗੀ : 06 ਪਿਸਟਲ 32 | ਬੋਰ 13 ਰੋਦ ਅਤੇ 08 ਮੈਗਜ਼ੀਨ 32 ਬੋਰ
1) ਮ:ਨੰ: 303 ਮਿਤੀ 16.08.11 ਅ/ਧ 457,38) ਹਿੰ:ਦ: ਥਾਣਾ ਸਿਟੀ ਸੰਗਰੂਰ। 2) ਮ:ਨੰ: 21 ਮਿਤੀ (04.02,12 ਅ/ਧ 25 ਅਸਲਾ ਐਕਟ ਥਾਣਾ ਸਿਟੀ ਸੰਗਰੂਰ।
3) ਮ:ਨੰ: 2) ਮਿਤੀ (04.02.12 ਅ/ਧ 18 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਸੰਗਰੂਰ
4) ਮਨੰ: 15 ਮਿਤੀ 10.01.14 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਸੰਗਰੂਰ
5) ਮ:ਨੰ: 163 ਮਿਤੀ 29.05.14 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਸੰਗਰੂਰ
6) ਮ:ਨੰ: 136 ਮਿਤੀ 25.06.14 ਅ/ਧ 18 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਧੂਰੀ ਸੰਗਰੂਰ 7) ਮ:ਨੰ: 173 ਮਿਤੀ 28.05.16 ਅ/ਧ 324 ਹਿੰ:ਦਿੰਥਾਣਾ ਸਿਟੀ ਸੰਗਰੂਰ।
8) ਮਨੰ: 27 ਮਿਤੀ 23.01.16 ਅ/ਧ 52ਏ,ਪਰੀਸਨ ਐਕਟ ਥਾਣਾ ਸਿਟੀ ਬਰਨਾਲਾ
9) ਮਨੰ: 40 ਮਿਤੀ 20.02.18 ਅ/ਧ 52ਏ.ਰੀਸਨ ਐਕਟ ਥਾਣਾ ਸਿਟੀ ਗੁਰਦਾਸਪੁਰ। 10) ਮ:ਨੰ: 51 ਮਿਤੀ 10,03,18 ਅ/ਧ 52ਏ.ਪਰੀਸਨ ਐਕਟ ਥਾਣਾ ਸਿਟੀ ਗੁਰਦਾਸਪੁਰ। 11) ਮਨੰ: 07 ਮਿਤੀ 10.01.22 ਅ/ਧ 25 ਅਸਲਾ ਐਕਟ ਥਾਣਾ ਸਿਟੀ ਸੰਗਰੂਰ।
ਦੋਸੀ ਤੇ ਅਸਲਾ ਐਕਟ, ਐਨ.ਡੀ.ਪੀ.ਐਸ.ਐਕਟ, ਚੋਰੀ ਅਤੇ ਲੜਾਈ ਝਗੜੇ ਦੇ ਪਰਚੇ ਹਨ
ਤਲਵਿੰਦਰ ਸਿੰਘ ਉਰਫ ਨਿੱਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਥਾਣਾ ਸੁਧਾਰ ਲੁਧਿਆਣਾ (ਦਿਹਾਤੀ)
1) ਮ:ਨੰ: 80 ਮਿਤੀ 03.10.06 ਅ/ਧ307,353,186,34 ਹਿੰ;ਦ: ਥਾਣਾ ਸੁਧਾਰ ਜਿਲਾ ਲੁਧਿਆਣਾ ਦਿਹਾਤੀ। | 2) ਮਨੰ: 104 ਮਿਤੀ 21.08.14 ਅ/ਧ 341,506,148,149 ਹਿੰ:ਦਿੰਥਾਣਾ ਸੁਧਾਰ ਜਿਲਾ ਲੁਧਿਆਣਾ ਦਿਹਤੀ ਜਿਲਾ 3) ਮਨੰ:109 ਮਿਤੀ 02.09.14 ਅ/ਧ 452,323,506,ਹਿੰ:ਦ: ਥਾਣਾ ਸੁਧਾਰ ਜਿਲਾ ਲੁਧਿਆਣਾ ਦਿਹਾਤੀ। 4) ਮਨੰ: 113 ਮਿਤੀ 07.09.14 ਅ/ਧ 307,452, 325, 356,295ਏ,294, 506,148,149 ਹਿੰ:ਦ: 25 ਅਸਲਾ ਐਕਟ ਥਾਣਾ ਸੁਧਾਰ ਜਿਲਾ ਲੁਧਿਆਣਾ ਦਿਹਾਤੀ
ਉਮਰ : 37 ਸਾਲ ਸਾਦੀਸੁਦਾ : ਸਾਦੀਸੁਦਾ ਨਹੀ ਹੈ।
ਗ੍ਰਿਫਤਾਰੀ ਮਿਤੀ 28.03.22 ਬਰਾਮਦਗੀ : 4 ਪਿਸਟਲ 32 ਬੋਰ ਅਤੇ 19 ਰੋਦ 32 ਬੋਰ ਅਤੇ ਇਕ ਸਵੀਫਟ ਡਿਜਾਇਰ ਕਾਰ
5) ਮਨੰ: 10 ਮਿਤੀ 25.01.16 ਅ/ਧ 294,506 ਹਿੰ:ਦਿੰ:ਥਾਣਾ ਸੁਧਾਰ ਜਿਲਾ ਲੁਧਿਆਣਾ ਦਿਹਾਤੀ 6) ਮਨੰ: 102 ਮਿਤੀ 23.05.16 ਅ/ਧ 396 ਹਿੰ:ਦ: 25 ਅਸਲਾ ਐਕਟ ਥਾਣਾ ਸਿਟੀ ਮੋਗਾ ਜਿਲਾ ਮੋਗਾ।
7) ਮਨੰ. 96 ਮਿਤੀ 15.06.17 ਅ/ਧ 25 ਅਸਲਾ ਐਕਟ ਥਾਣਾ ਜੈਤੋ ਜਿਲਾ ਫਰੀਦਕੋਟ 8) 8) ਮਨੰ: 160 ਮਿਤੀ 07.08.17 ਅ/ਧ 22 ਐਨ.ਡੀ.ਪੀ.ਐਸ.ਐਕਟ 25 ਅਸਲਾ ਐਕਟ ਥਾਣਾ ਸਿਟੀ ਮੋਗਾ ।
| ਦੋਸੀ ਤੇ ਅਸਲਾ ਐਕਟ, ਐਨ.ਡੀ.ਪੀ.ਐਸ.ਐਕਟ, ਚੋਰੀ ਅਤੇ ਲੜਾਈ ਝਗੜ੍ਹੇ ਦੇ ਪਰਚੇ ਹਨ