Patiala Police solves murder mystery in 24 hours
April 4, 2022 - PatialaPolitics
Patiala Police solves murder mystery in 24 hours
ਪਟਿਆਲਾ ਪੁਲਿਸ ਵੱਲੋ 24 ਘੰਟਿਆ ਵਿੱਚ ਅੰਨੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਕੀਤਾ ਕਾਬੂ
ਡਾ. ਨਾਨਕ ਸਿੰਘ P$ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਕਾਨਫਰੰਸ ਰਾਹੀ ਦਸਿਆ ਕਿ ਇਸ ਅਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸ੍ਰੀ ਹਰਪਾਲ ਸਿੰਘ PPS ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਮੋਹਿਤ ਅਗਰਵਾਲ PPS ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਵੱਲੋਂ 24 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਦੌਰਾਨੇ ਤਫਤੀਸ਼ ਦੋਸ਼ੀ ਵੀਰ ਸਿੰਘ ਉਰਫ ਵੀਰੂ ਪੁੱਤਰ ਗੁਰਮੇਲ ਸਿੰਘ ਵਾਸੀ ਨਸੀਰਪੁਰ, ਦੁਰਗਾ ਨਗਰ ਜਿਲਾ ਅੰਬਾਲਾ ਸਿਟੀ (ਹਰਿਆਣਾ) ਨੂੰ ਮੁੱਖ ਅਫਸਰ ਥਾਣਾ ਬਖਸ਼ੀਵਾਲਾ ਵੱਲੋਂ ਗ੍ਰਿਫਤਾਰ ਕਰਕੇ ਉਸ ਪਾਸੋ ਮੁੰਦਈ ਨੂੰ ਮਾਰਨ ਲਈ ਵਰਤਿਆ ਗਿਆ ਲੋਹੇ ਦਾ ਸੁਆ ਬਰਾਮਦ ਕੀਤਾ ਗਿਆ। ਦੋਸ਼ੀ ਵੀਰ ਸਿੰਘ ਦੇ ਦੂਸਰੇ ਸਾਥੀ ਅੰਮ੍ਰਿਤ ਪੁੱਤਰ ਕ੍ਰਿਸ਼ਨ ਉਰਫ ਰਿੱਕੀ ਵਾਸੀ ਨਸੀਰਪੁਰ ਜਿਲਾ ਅੰਬਾਲਾ (ਹਰਿਆਣਾ) ਦੀ ਗਿ੍ਫ਼ਤਾਰੀ ਬਾਕੀ ਹੈ।
ਵਜਾ ਰੰਜਿਸ਼ :
ਇਹ ਹੈ ਕਿ ਦੋਰਾਨੇ ਪੁੱਛਗਿਛ ਦੇਸ਼ੀ ਵੀਰ ਸਿੰਘ ਨੇ ਮੰਨਿਆ ਕਿ ਮ੍ਰਿਤਕ ਵਿਜੈ ਕੁਮਾਰ ਦੀ ਘਰਵਾਲੀ ਬਬਲੀ ਦੇਵੀ ਨਾਲ ਉਸਦੀ ਫੇਸਬੁੱਕ ਰਾਹੀਂ ਦੋਸਤੀ ਹੋ ਗਈ ਸੀ ।ਜਿਸ ਕਰਕੇ ਉਹ ਬਬਲੀ ਦੇਵੀ ਨਾਲ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪ੍ਰੰਤੂ ਬਬਲੀ ਦੇਵੀ ਨੇ ਵੀਰ ਸਿੰਘ ਨੂੰ ਕਿਹਾ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸ ਨਾਲ ਆਪਣਾ ਘਰ ਨਹੀ ਵਸਾ ਸਕਦੀ ਤਾਂ ਇਸੇ ਰੰਜਿਸ਼ ਤੇ ਵੀਰ ਸਿੰਘ ਨੇ ਮਨ ਵਿੱਚ ਖੋਟ ਖਾਕੇ ਕਿ ਉਹ ਬਬਲੀ ਨਾਲ ਹੀ ਆਪਣਾ ਘਰ ਵਸਾਏਗਾ। ਜਿਸ ਨੇ ਮਿਤੀ 01/04/2022 ਨੂੰ ਆਪਣੇ ਦੋਸਤ ਅੰਮ੍ਰਿਤ ਪੁੱਤਰ ਕ੍ਰਿਸ਼ਨ ਉਰਫ ਰਿੱਕੀ ਵਾਸੀ ਨਸੀਰਪੁਰ ਜਿਲਾ ਅੰਬਾਲਾ (ਹਰਿਆਣਾ) ਨਾਲ ਮਿਲ ਕੇ ਦੋਸ਼ੀ ਵੀਰ ਸਿੰਘ ਅਤੇ ਅੰਮ੍ਰਿਤ ਨੇ ਵਿਜੈ ਕੁਮਾਰ ਨੂੰ ਗੱਲਬਾਤ ਦੇ ਬਹਾਨੇ ਪਿੱਛੇ ਝਾੜੀਆਂ ਵਿੱਚ ਲਿਜਾ ਕੇ ਬਰਫ ਤੋੜਣ ਵਾਲੇ ਸੂਏ ਨਾਲ ਵਿਜੈ ਕੁਮਾਰ ਦੀ ਛਾਤੀ ਅਤੇ ਗਲੇ ਵਿੱਚ ਵਾਰ ਕਰ ਕੇ ਵਿਜੈ ਕੁਮਾਰ ਦਾ ਕਤਲ ਕਰ ਦਿੱਤਾ ਸੀ ।
ਦੋਸ਼ੀਆਨ ਬਾਰੇ ਜਾਣਕਾਰੀ
ਮੁੱਕਦਮਾ ਨੰਬਰ 17 ਮਿਤੀ 02/04/2022 ਅ/ਧ 302,34 IPC ਥਾਣਾ ਬਖਸ਼ੀਵਾਲਾ ਪਟਿਆਲਾ
ਦੋਸ਼ੀ ਦਾ ਨਾਮ ਪਤਾ
1. ਵੀਰ ਸਿੰਘ ਉਰਫ ਵੀਰ ਪੁੱਤਰ ਗੁਰਮੇਲ ਸਿੰਘ ਵਾਸੀ
ਨਸੀਰਪੁਰ, ਦੁਰਗਾ ਨਗਰ
ਜ਼ਿਲਾ ਅੰਬਾਲਾ ਸਿਟੀ (ਹਰਿਆਣਾ) ਗ੍ਰਿਫਤਾਰ
2. ਅੰਮ੍ਰਿਤ ਉਰਫ
ਪੁੱਤਰ ਕੀ
ਬਰਫ ਤੋੜਣ ਵਾਲਾ ਸੁਆ
ਪਹਿਲਾ ਦਰਜ ਮੁਕਦਮਾ
ਮੁਕਦਮਾ ਨੰਬਰ 62
19/03/2022 / 427,186,
148,149,506 IPC ਥਾਣਾ ਸੈਕਟਰ 9 ਅੰਬਾਲਾ (ਹਰਿਆਣਾ)
ਕ੍ਰਿਸ਼ਨ
ਬਰਾਮਦਗੀ
ਨਸੀਰਪੁਰ ਜਿਲ੍ਹਾ ਅੰਬਾਲਾ (ਹਰਿਆਣਾ) ਗ੍ਰਿਫਤਾਰੀ ਬਾਕੀ