Patiala:4 arrested in Dharminder Bhinda Murder case

April 10, 2022 - PatialaPolitics

ਪਟਿਆਲਾ ਪੁਲਿਸ ਵੱਲੋਂ ਧਰਮਿੰਦਰ ਭਿੰਦਾ ਕਤਲ ਕੇਸ ਵਿੱਚ 4 ਦੋਸ਼ੀ ਗ੍ਰਿਫਤਾਰ

 

ਤੇ ਅਸਲ ਸਮੇਤ ਰੋਦ ਤੇ ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ ਬਰਾਮਦ

 

ਡਾ: ਨਾਨਕ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਪਿਛਲੇ ਦਿਨੀਂ ਬਟਰ ਸਟੌਪ ਪੀਜਾ ਹੰਟ, ਵਾਲੀਆ ਇਨਕਲੇਵ, ਸਾਹਮਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਿਤੀ (15,04,2022 ਨੂੰ ਧਰਮਿੰਦਰ ਸਿੰਘ ਭਿੰਦਾ ਪਰ ਉਸਦੇ ਵਿਰੋਧੀ ਗਰੁੱਪ ਹਰਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਚੋਣ ਜਿਲ੍ਹਾ ਪਟਿਆਲਾ ਦੇ ਗਰੁੱਪ ਵੱਲੋਂ ਹਮਲਾ ਕਰ ਦਿੱਤਾ ਸੀ ਜੋ ਇਸ ਹਮਲੇ ਦੌਰਾਨ ਧਰਮਿੰਦਰ ਸਿੰਘ ਭਿੰਦਾ ਪੱਤਰ ਲਟ ਧਨੰਤਰ ਸਿੰਘ ਵਾਸੀ ਪਿੰਡ ਦੇਣ ਕਲਾਂ ਥਾਣਾ ਸਦਰ ਪਟਿਆਲਾ ਦੇ ਗੋਲੀਆਂ ਲੱਗਣ ਕਾਰਨ ਕਤਲ ਹੋ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 38 ਮਿਤੀ 06.04.2022 ਅ/ਧ 302,34 ਹਿੰ:ਦ: 25/54/59 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕਰਕੇ ਤਫਤੀਸ ਅਰੰਭ ਕੀਤੀ ਗਈ ਸੀ ਜੋ ਤਫਤੀਸ਼ ਦੌਰਾਨ ਵਾਰਦਾਤ ਵਿੱਚ ਸ਼ਾਮਲ 4 ਦੋਸੀਆਨ ਅਤੇ ਪਨਾਹ ਦੇਣ ਵਾਲੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੇਸ ਵਿਚ hat H^ dagger ਹਰਪਾਲ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਸ਼੍ਰੀ ਅਜੈਪਾਲ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ, ਸ਼੍ਰੀ ਮੋਹਿਤ ਅਗਰਵਾਲ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ, ਜਸਵਿੰਦਰ ਸਿੰਘ ਟਿਵਾਣਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ , ਸਬ ਡਵੀਜਨ ਘਨੋਰ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ, ਸੀ.ਆਈ.ਏ ਸਟਾਫ ਪਟਿਆਲਾ , ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ।

 

ਘਟਨਾ ਦਾ ਵੇਰਵਾ ਤੇ ਵਜ੍ਹਾ ਰੰਜਸ :- ਮਿਤੀ 05.04.2022 ਨੂੰ ਵਕਤ ਕਰੀਬ 10.30 ਪੀਐਮ ਪਰ ਬਟਰ ਸਟੋਪ ਪੀਜਾ ਹੋਣ . ਵਾਲੀਆਂ ਇਨਕਲੇਵ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਧਰਮਿੰਦਰ ਸਿੰਘ ਭਿੰਦਾ ਪਰ ਇਸ ਦੇ ਵਿਰੋਧੀ ਗਰੁਪ ਹਰਵੀਰ ਸਿੰਘ ਵਾਸੀ ਪਿੰਡ ਦੌਣ ਕਲਾਂ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਸੀ । ਜੋ ਇਸ ਹਮਲੇ ਦੌਰਾਨ ਹਰਵੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੇ ਹਥਿਆਰਾਂ ਨਾਲ ਧਰਮਿੰਦਰ ਸਿੰਘ ਭਿੰਦਾ ਤੇ ਉਸਦੇ ਸਾਥੀਆਂ ਪਰ ਫਾਇਰਿੰਗ ਕੀਤੀ ਸੀ। ਇਸ ਫਾਇਰਿੰਗ ਦੌਰਾਨ ਧਰਮਿੰਦਰ ਸਿੰਘ ਭਿੰਦਾ ਦੋ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਧਰਮਿੰਦਰ ਸਿੰਘ ਭਿੰਦਾ ਅਤੇ ਹਰਵੀਰ ਸਿੰਘ ਦੇ ਗਰੁੱਪ ਦਾ ਆਪਸ ਵਿੱਚ ਤਕਰਾਰ ਚਲਦਾ ਸੀ ।ਮ੍ਰਿਤਕ ਧਰਮਿੰਦਰ ਸਿੰਘ ਭਿੰਦਾ ਢੀਂਡਸਾ ਸਪੋਰਟਸ ਕਬੱਡੀ ਕਲੱਬ ਪਿੰਡ ਦੌਣ ਕਲਾਂ ਦਾ ਪ੍ਰਧਾਨ ਵੀ ਰਿਹਾ ਹੈ | ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਇਸ ਹਮਲੇ ਵਿੱਚ ਮੁੱਖ ਤੌਰ ਪਰ ਹਰਵੀਰ ਸਿੰਘ, ਹਰਮਨ ਸਿੰਘ , ਤੇਜਿੰਦਰ ਸਿੰਘ ਫੌਜੀ, ਯੋਗਵਰ ਬੋਨੀ, ਨਵੀਂ ਸ਼ਰਮਾ ਉਰਫ ਰਵੀ, ਵਰਿੰਦਰ ਸਿੰਘ ਬਾਵਾ ਅਤੇ ਪ੍ਰਿਤਪਾਲ ਸਿੰਘ ਪ੍ਰੀਤ ਮੀਰਾਪੁਰੀਆ, ਅਤੇ ਬਹਾਦਰ ਸਿੰਘ ਉਰਫ ਲਵਦੀਪ ਸਿੰਘ ਲੱਖੀ ਵਗੈਰਾ ਸ਼ਾਮਲ ਹਨ।

 

ਗ੍ਰਿਫਤਾਰੀ ਤੇ ਬਰਾਮਦਗੀ : ਪਟਿਆਲਾ ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫਤਾਰੀ ਲਈ ਇਕ ਸਪੈਸ਼ਲ ਅਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹੀ ਮਿਤੀ 09.04.2022 ਨੂੰ ਰੋਇਲ ਸਿਟੀ ਦੇ ਏਰੀਆ ਵਿਚੋਂ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀਆਨ 1) ਨਵੀਂ ਸਰਮਾ ਉਰਫ ਰਵੀ ਪੁੱਤਰ ਹਰਦੀਪ ਸ਼ਰਮਾ ਵਾਸੀ ਪਿੰਡ ਬਠੋਈ ਖੁਰਦ ਥਾਣਾ ਪਸਿਆਣਾ ਜਿਲਾ ਪਟਿਆਲਾ, 2) ਵਰਿੰਦਰ ਸਿੰਘ ਬਾਵਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਠੋਈ ਖੁਰਦ ਥਾਣਾ ਪਸਿਆਣਾ ਜਿਲਾ ਪਟਿਆਲਾ, 3) ਪ੍ਰਿਤਪਾਲ ਸਿੰਘ ਉਰਫ ਪ੍ਰੀਤ ਮੀਰਾਪੁਰੀਆ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 70, ਵਾਰਡ ਨੰਬਰ 07 ਸਨੋਰ ਥਾਣਾ ਸਨੌਰ ਜਿਲਾ ਪਟਿਆਲਾ, 4) ਬਹਾਦਰ ਸਿੰਘ ਉਰਫ ਲਵਦੀਪ ਸਿੰਘ ਉਰਫ ਲੱਖੀ ਪੁੱਤਰ ਜੱਗੂ ਸਿੰਘ ਵਾਸੀ ਪਿੰਡ ਘਰਾਚੋਂ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਤਲਾਸ਼ੀ ਦੌਰਾਨ ਨਵੀ ਸ਼ਰਮਾ ਉਰਫ ਰਵੀ ਪਾਸੋਂ ਇਕ ਪਿਸਟਲ 32 ਬੋਰ ਸਮੇਤ 04 ਰੋਦ 32 ਬੋਰ, ਵਰਿੰਦਰ ਸਿੰਘ ਬਾਵਾ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 03 ਰੋਂਦ ਬੌਰ ਅਤੇ ਪ੍ਰਿਤਪਾਲ ਸਿੰਘ ਉਰਫ ਪ੍ਰੀਤ ਮੀਰਾਪੁਰੀਆ ਤੋਂ ਇਕ ਪਿਸਤੌਲ 315 ਬੋਰ ਸਮੇਤ 03 ਰੋਦ 315 ਬੋਰ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਵਰਿੰਦਰ ਸਿੰਘ ਬਾਵਾ ਅਤੇ ਨਵੀਂ ਸ਼ਰਮਾ ਉਰਫ ਰਵੀ ਪਾਸੋਂ ਇਕ ਮੋਟਰਸਾਇਕਲ ਸਪਲੈਂਡਰ ਬਿਨਾ ਨੰਬਰੀ , ਪ੍ਰਿਤਪਾਲ ਸਿੰਘ ਉਰਫ ਪ੍ਰੀਤ ਮੀਰਾਪੁਰੀਆ ਅਤੇ ਬਹਾਦਰ ਸਿੰਘ ਉਰਫ ਲਵਦੀਪ ਸਿੰਘ ਉਰਫ ਲੱਖੀ ਪਾਸੋਂ ਇਕ ਬੁਲਟ ਮੋਟਰਸਾਇਕਲ ਨੰਬਰੀ PB-09B-3390 ਬਰਾਮਦ ਕੀਤੇ ਗਏ

ਬਾਕੀ ਦੋਸੀਆਨ ਨੂੰ ਵੀ ਜਲਦੀ

ਗ੍ਰਿਫਤਾਰ ਕੀਤਾ ਜਾਵੇਗਾ।

 

ਪਨਾਹਗੀਰਾਂ ਤੇ ਵੀ ਕਾਨੂੰਨੀ ਕਾਰਵਾਈ:-ਤਫਤੀਸ ਦੌਰਾਨ ਇਹ ਗੱਲ ਵੀ ਸਹਾਮਣੇ ਆਈ ਹੈ ਕਿ ਵਾਰਦਾਤ ਵਿਚ ਸ਼ਾਮਲ ਦੋਸੀਆਨ ਨੂੰ ਪਨਾਹ ਦੇਣ ਅਤੇ ਹੋਰ ਮੱਦਦ ਕਰਨ ਵਾਲੇ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ, ਜਿਹਨਾਂ ਵਿੱਚ 1) ਤਰਸੇਮ ਲਾਲ ਉਰਫ ਸੋਨੀ ਗੁਜਰ ਪੁੱਤਰ ਸਤਪਾਲ ਵਾਸੀ ਪਿੰਡ ਸਨੇਟਾ ਥਾਣਾ ਸੋਹਾਣਾ ਜਿਲਾ ਐਸ.ਏ.ਐਸ.ਨਗਰ ਮੋਹਾਲੀ ,2) ਸਤਵਿੰਦਰ ਸਿੰਘ ਉਰਫ ਬੋਬੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੰਦਾ ਬਹਾਦਰ ਸਿੰਘ ਕਲੋਨੀ ਬਨੂੰੜ ਥਾਣਾ ਬਨੂੰੜ ਜਿਲਾ ਪਟਿਆਲਾ ,3) ਗੁਰਲਾਲ ਸਿੰਘ ਉਰਫ ਲਾਡੀ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 329 ਗਲੀ ਨੰਬਰ 02 ਹਰਗੋਬਿੰਦ ਕਲੋਨੀ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਦੇ ਨਾਮ ਸਾਹਮਣੇ ਆਏ ਹਨ ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 09.04.2022 ਅ/ਧ 212,216 ਹਿੰ:ਦ: ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ ਉਪਰੋਕਤ ਵਿਅਕਤੀਆਂ ਨੂੰ ਵੀ ਲਿਬਰਟੀ ਚੌਕ ਰਾਜਪੁਰਾ ਤੋਂ ਇਸ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ | ਤਫਤੀਸ਼ ਦੌਰਾਨ ਪਾਇਆ ਗਿਆ ਕਿ ਤਰਸੇਮ ਲਾਲ ਉਰਫ ਸੋਨੀ ਗੁਜਰ ਅਤੇ ਗੁਰਲਾਲ ਸਿੰਘ ਉਰਫ ਲਾਡੀ ਦੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਜੁਰਮਾ ਤਹਿਤ ਮੁਕੱਦਮਾ ਦਰਜ ਹਨ।

 

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦਾ ਵੀ ਰੋਲ ਸਾਹਮਣੇ ਆਇਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

 

 

 

Video ??