2 Patiala Police officers suspended after video goes viral

April 20, 2022 - PatialaPolitics

2 Patiala Police officers suspended after video goes viral

 

ਰਾਤ 8 ਵਜੇ ਇਕ ਨੌਜਵਾਨ ਪ੍ਰਤਾਪ ਨਗਰ ਮੁੱਖ ਸੜਕ ‘ਤੇ ਸਾਈਕਲ ‘ਤੇ ਜਾ ਰਿਹਾ ਸੀ। ਪਿੱਛੇ ਤੋਂ ਇੱਕ ਸਕੂਟਰ ਤੇ ਸਵਾਰ ਬੰਦੇ ਆਏ ,ਸਕੁਟੀ ਸਵਾਰਾਂ ਨੇ ਪਹਿਲਾਂ ਉਸ ਦੇ ਗਲੇ ਵਿੱਚ ਪਾਈ ਹੋਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁੜ ਮੋਬਾਈਲ ਖੋਹਣ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਉਥੋਂ ਫਰਾਰ ਹੋ ਗਏ। ਨੌਜਵਾਨ ਨੇ ਰੌਲਾ ਪਾ ਕੇ ਉਨ੍ਹਾਂ ਦਾ ਪਿੱਛਾ ਕੀਤਾ, ਸਕੂਟੀ ਨੂੰ ਪਿੱਛੇ ਤੋਂ ਫੜ ਕੇ ਹੇਠਾਂ ਸੁੱਟ ਦਿੱਤਾ।

ਫਿਰ ਆਸਪਾਸ ਦੇ ਲੋਕਾਂ ਨੇ ਉਸ ਨੂੰ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਦੇਖ ਕੇ ਦੋਸ਼ੀ ਮੌਕੇ ‘ਤੇ ਸਕੂਟੀ ਛੱਡ ਕੇ ਫਰਾਰ ਹੋ ਗਏ। ਸਕੂਟਰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਨੌਜਵਾਨਾਂ ਨੇ ਮਾਮਲੇ ਦੀ ਸ਼ਿਕਾਇਤ ਕੰਟਰੋਲ ਰੂਮ ਨੂੰ ਕੀਤੀ। ਜਾਂਚ ਲਈ ਚੌਕੀ ਮਾਡਲ ਟਾਊਨ ਵਿੱਚ ਡਿਊਟੀ ਕਰ ਰਹੇ ਏਐਸਆਈ ਸੁਖਦੇਵ ਸਿੰਘ ਅਤੇ ਸਾਥੀ ਹੌਲਦਾਰ ਕੁਲਦੀਪ ਸਿੰਘ ਜਾਇਜ਼ਾ ਲੈਣ ਪੁੱਜੇ।ਜਦੋਂ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਸਹੀ ਢੰਗ ਨਾਲ ਨਹੀਂ ਦੇ ਰਹੇ ਸਨ। ਲੋਕਾਂ ਅਨੁਸਾਰ ਦੋਵੇਂ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ। ਭੀੜ ਨੇ ਸਾਰੀ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਚਣ ਲਈ ਉਥੋਂ ਚਲੇ ਗਏ।ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਐੱਸਐੱਸਪੀ ਕੋਲ ਪਹੁੰਚੀ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

Video ??