Patiala Politics

Patiala News Politics

190 coronavirus case,10 deaths in Patiala 29 August area wise details

Join #PatialaHelpline & #PatialaPolitics for latest updates

ਜਿਲੇ ਵਿੱਚ 190 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 5970

ਜਿਲੇ ਵਿਚ ਤਿੰਨ ਹੋਰ ਏਰੀਏ ਵਿਚ ਮਾਈਕਰੋ ਕੰਟੈਨਮੈਂਟ ਲਗਾਈ ਅਤੇ ਚਾਰ ਜਗਾਂ ਤੋਂ ਹਟਾਈਆਂ

ਹੁਣ ਤੱਕ 4287 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 29 ਅਗਸਤ ( ) ਜਿਲੇ ਵਿਚ 190 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1550 ਦੇ ਕਰੀਬ ਰਿਪੋਰਟਾਂ ਵਿਚੋ 190 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5970 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 157 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 4287 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 154 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,4287 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1529 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 190 ਕੇਸਾਂ ਵਿਚੋ 73 ਪਟਿਆਲਾ ਸ਼ਹਿਰ, 02 ਸਮਾਣਾ,38 ਰਾਜਪੁਰਾ, 24 ਨਾਭਾ, 06 ਪਾਤੜਾਂ , 01 ਸਨੋਰ ਅਤੇ 46 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 45 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 142 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਤਿੰਨ ਬਾਹਰੀ ਰਾਜਾਂ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਅਜੀਤ ਨਗਰ ਤੋਂ ਚਾਰ, ਗਰਲਜ ਹੋਸਟਲ, ਬਾਬੂ ਸਿੰਘ ਕਲੋਨੀ, ਚਾਂਦਨੀ ਚੌਂਕ ਤੋਂ ਤਿੰਨ-ਤਿੰਨ, ਗੁਰੂ ਨਾਨਕ ਨਗਰ, ਆਨੰਦ ਨਗਰ ਏ ਐਕਸਟੈਨਸ਼ਨ, ਘੁਮੰਣ ਕਲੋਨ,ਤ੍ਰਿਪੜੀ,ਨਿਉ ਮੇਹਰ ਸਿੰਘ ਕਲੋਨੀ, ਨਿਉ ਗਰੀਨ ਪਾਰਕ, ਹਰਿੰਦਰ ਨਗਰ, ਚਰਨ ਬਾਗ ਤੋਂ ਦੋ -ਦੋ, ਅਬਚੱਲ ਨਗਰ, ਸੇਵਕ ਕਲੋਨੀ, ਜੈ ਜਵਾਨ ਸਟਰੀਟ, 23 ਨੰਬਰ ਫਾਟਕ, ਗੁਰਬਖਸ਼ ਕਲੋਨੀ, ਲੋਅਰ ਮਾਲ, ਅਰੋੜਿਆਂ ਮੁੱਹਲਾ, ਰਣਜੀਤ ਨਗਰ, ਰਤਨ ਨਗਰ, ਰੋਇਲ ਐਨਕਲੇਵ, ਏਕਤਾ ਵਿਹਾਰ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਪੁਰਾਨਾ ਰਾਜਪਰਾ, ਬਾਬਾ ਦੀਪ ਸਿੰਘ ਕਲੋਨੀ,ਨੇੜੇ ਮਹਾਂਵੀਰ ਮੰਦਰ ਤੋਂ ਚਾਰ-ਚਾਰ, ਫੋਕਲ ਪੁਆਂਇੰਟ ਅਤੇ ਰਾਜਪੁਰਾ ਟਾੳਨ ਤੋਂ ਤਿੰਨ- ਤਿੰਨ, ਗਣੇਸ਼ ਨਗਰ, ਭਾਰਤ ਕਲੋਨੀ, ਏ.ਪੀ.ਜੈਨ. ਕੁਆਟਰ ਤੋਂ ਦੋ-ਦੋ, ਕੇ.ਐਸ.ਐਮ ਰੋਡ, ਗੁਰੂ ਅੰਗਦ ਦੇਵ ਕਲੋਨੀ, ਥਰਮਲ ਪਲਾਟ, ਵਿਕਾਸ ਨਗਰ, ਗੋਬਿੰਦ ਕਲੋਨੀ, ਸੁੰਦਰ ਨਗਰ, ਮਹਿੰਦਰ ਜੰਗ, ਸ਼ੀਤਲ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਸ਼ਾਰਦਾ ਕਲੋਨੀ ਤੋਂ ਤਿੰਨ, ਦਸ਼ਮੇਸ਼ ਨਗਰ, ਕਰਤਾਰਪੁਰਾ ਮੁੱਹਲਾ ਤੋਂ ਦੋ- ਦੋ, ਬੋੜਾ ਗੇਟ, ਹੀਰਾ ਮੱਹਲ, ਕਮਲਾ ਕਲੋਨੀ, ਪੁਰਾਨੀ ਨਾਭਾ, ਨਿਉ ਪਟੇਲ ਨਗਰ, ਬਠਿੰਡੀਆਂ ਸਟਰੀਟ, ਵਿਕਾਸ ਕਲੋਨੀ, ਨਾਗਰ ਚੋਂਕ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਤੋਂ ਦੋ, ਪਾਤੜਾਂ ਤੋਂ 6 , ਸਨੋਰ ਤੋਂ ਇੱਕ ਅਤੇ 46 ਕੇਸ ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਤਿੰਨ ਗਰਭਵੱਤੀ ਮਾਵਾਂ , ਚਾਰ ਪੁਲਿਸ ਕਰਮੀ, ਤਿੰਨ ਸਿਹਤ ਕਰਮੀ ਅਤੇ ਇੱਕ ਆਂਗਣ ਵਾੜੀ ਹੈਲਪਰ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦਸ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਤਿੰਨ ਪਟਿਆਲਾ ਸ਼ਹਿਰ, ਦੋ ਰਾਜਪੁਰਾ, ਦੋ ਸਮਾਣਾ, ਦੋ ਦੁਧਨਸਾਧਾ ਅਤੇ ਇੱਕ ਨਾਭਾ ਸਬੰਧਤ ਹਨ।ਪਹਿਲਾ ਪਟਿਆਲਾ ਦੇ ਸੂਲਰ ਵਿਚ ਰਹਿਣ ਵਾਲਾ 51 ਸਾਲਾ ਵਿਅਕਤੀ ਜੋ ਕਿ ਬੀ.ਪੀ. ਕਾਰਣ ਦਿਮਾਗ ਦੀ ਬਿਮਾਰੀ ਨਾਲ ਪੀੜਤ ਹੋਣ ਕਾਰਣ ਪੀ.ਜੀ.ਆਈ. ਚੰਡੀਗੜ ਵਿੱਚ ਦਾਖਲ ਸੀ, ਦੁਸਰਾ ਐਲ.ਆਈ.ਜੀ.ਫਲੈਟ ਅਰਬਨ ਅਸਟੇਟ ਇੱਕ ਵਿਚ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਪੁਰਾਨੀ ਬੀ.ਪੀ.ਦੀ ਮਰੀਜ ਸੀ,ਤੀਸਰਾ ਪੁਰਾਨਾ ਮੇਹਰ ਸਿੰਘ ਕਲੋਨੀ ਦਾ ਰਹਿਣ ਵਾਲਾ 69 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਚੋਥਾ ਰਾਜਪੁਰਾ ਦਾ ਮਹਾਂਵੀਰ ਮੰਦਰ ਦੇ ਨਜਦੀਕ ਰਹਿਣ ਵਾਲਾ 86 ਸਾਲਾ ਬਜੁਰਗ ਜੋ ਕਿ ਬੁਖਾਰ ਤੇਂ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਪੰੰਜਵਾਂ ਪਿੰਡ ਫਰੀਦਪੁਰ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 52 ਸਾਲਾ ਵਿਅਕਤੀ ਜੋ ਕਿ ਕੈਂਸਰ ਦਾ ਮਰੀਜ ਸੀ ਅਤੇ ਇਲਾਜ ਅਧੀਨ ਸੀ, ਛੇਵਾਂ ਸਮਾਣਾ ਦੇ ਪਿੰਡ ਗਾਜੇਵਾਸ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਜੋ ਕਿ ਬੁਖਾਰ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ , ਸੱਤਵਾਂ ਸਮਾਣਾ ਦੇ ਘੜਾਮਾ ਪੱਤੀ ਦਾ ਰਹਿਣ ਵਾਲਾ 78 ਸਾਲ ਬਜੁਰਗ ਜੋ ਕਿ ਪੁਰਾਨਾ ਦਿੱਲ ਦੀਆਂ ਬਿਮਾਰੀਆਂ ਦਾ ਮਰੀਜ ਸੀ, ਅੱਠਵਾਂ ਪਿੰਡ ਭੁਨਰਹੇੜੀ ਬਲਾਕ ਦੁਧਨਸਾਧਾ ਦਾ ਰਹਿਣ ਵਾਲਾ 60 ਸਾਲਾ ਵਿਅਕਤੀ ਜੋ ਕਿ ਸ਼ੁਗਰ ਅਤੇ ਬੀ.ਪੀ.ਦਾ ਪੁਰਾਨਾ ਮਰੀਜ ਸੀ, ਨੋਵਾਂ ਪਿੰਡ ਕੱਛਵੀ ਤਹਿਸੀਲ ਦੁਧਨਸਾਧਾ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਜੋ ਕਿ ਖੁਨ ਦੀ ਕਮੀ ਦਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਦੱਸਵਾਂ ਨਾਭਾ ਦੇ ਡੇਰਾ ਬਾਬਾ ਆਪੋ ਆਪ ਦਾ ਰਹਿਣ ਵਾਲਾ 77 ਸਾਲਾ ਬਜੁਰਗ ਜੋ ਕਿ ਪੁਰਾਨਾ ਕਿਡਨੀ ਦੀਆਂ ਬਿਮਾਰੀਆਂ ਦਾ ਮਰੀਜ ਸੀ।ਇਹ ਸਾਰੇ ਮਰੀਜ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 154 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਕੋਈ ਨਵਾਂ ਕੋਵਿਡ ਪੋਜਟਿਵ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਸ਼ਹਿਰ ਦੇ ਲਾਹੋਰੀ ਗੇਟ ਗਾਂਧੀ ਨਗਰ, ਪੁਰਾਨਾ ਮੇਹਰ ਸਿੰਘ ਕਲੋਨੀ,ਰੋਜ ਐਵੀਨਿਉ ਅਤੇ ਸਮਾਣਾ ਦੇ ਵੜੈਚਾ ਪੱਤੀ ਵਿਖੇ ਲਗਾਈਆਂ ਮਾਈਕਰੋਕੰਟੈਨਮੈਂਟਾ ਹੱਟਾ ਦਿੱਤੀਆਂ ਗਈਆਂ ਹਨ।ਏਰੀਏ ਵਿਚੋਂ ਜਿਆਦਾ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਗੋਬਿੰਦ ਬਾਗ , ਅਰਬਨ ਅਸਟੇਟ ਦੋ ਅਤੇ ਨਾਭਾ ਦੇ ਜਸਪਾਲ ਕਲੋਨੀ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਫੈਕਟਰੀ/ ਕਾਰਖਾਨਿਆ ਵਿੱਚ ਕੀਤੀ ਜਾ ਰਹੀ ਕੰਨਟੈਕ ਟਰੇਸਿੰਗ ਅਤੇ ਰੈਂਡਮ ਸੈਂਪਲਿੰਗ ਦੋਰਾਣ ਕਾਫੀ ਮੁਲਾਜਮ ਕੋਵਿਡ ਪੋਜਟਿਵ ਪਾਏ ਜਾ ਰਹੇ ਹਨ।ਜਿਸ ਤੋਂ ਇਹ ਪਤਾ ਲਗਦਾ ਹੈ ਕਿ ਇਹਨਾਂ ਫੈਕਟਰੀਆਂ / ਕਾਰਖਾਨਿਆਂ ਵਿਚ ਅਜਿਹੇ ਪੋਜਟਿਵ ਕੇਸ ਹਨ ਜੋ ਕਿ ਛਿਪੇ ਫਿਰ ਰਹੇ ਹਨ ਅਤੇ ਜਿਸ ਨਾਲ ਅੱਗੇ ਕੋਵਿਡ ਦਾ ਫੈਲਾਅ ਹੋ ਰਿਹਾ ਹੈ ।ਇਸ ਲਈ ਉਹਨਾਂ ਜਿਲੇ ਦੇ ਸਮੂਹ ਫੈਕਟਰੀ/ ਕਾਰਖਨਿਆਂ ਦੇ ਮਾਲਕਾਂ ਨੂੰ ਮੁੜ ਬੇਨਤੀ ਕੀਤੀ ਕਿ ੳਹ ਉਹਨਾਂ ਦੇ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਜਿਹਨਾਂ ਵਿਚ ਕੋਵਿਡ ਲੱਛਣ ਜਿਵੇਂ ਬੁਖਾਰ, ਖਾਂਸੀ,ਸਾਹ ਦੀ ਤਕਲੀਫ ਆਦਿ ਪਾਏ ਜਾਂਦੇ ਹਨ, ਉਹਨਾਂ ਦੀ ਤੁਰੰਤ ਕੋਵਿਡ ਜਾਂਚ ਕਰਵਾਉਣ ਅਤੇ ਰੈਨਡਮ ਸੈਪਲਿੰਗ ਦੋਰਾਣ ਕੰਮ ਕਰਦੇ ਮੁਲਾਜਮਾ ਦੇ ਵੱਧ ਤੋਂ ਵੱਧ ਕਾਮਿਆਂ ਦੇ ਕੋਵਿਡ ਟੈਸਟ ਕਰਵਾਏ ਜਾਣ।ਕਿਉਂਕਿ ਇਹਨਾ ਸੰਸਥਾਂਵਾ ਵਿੱਚ ਜਿਆਦਾ ਮਾਤਰਾ ਵਿੱਚ ਕਾਮੇ ਹੋਣ ਕਾਰਣ ਇੰਫੈਕਸ਼ਨ ਦਾ ਜਲਦ ਅਤੇ ਜਿਆਦਾ ਫੈਲਣ ਦਾ ਡਰ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 82408 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 5970 ਕੋਵਿਡ ਪੋਜਟਿਵ, 74908 ਨੈਗਟਿਵ ਅਤੇ ਲੱਗਭਗ 1350 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ

Facebook Comments