Patiala:3 arrested with pistols and stolen motor cycle

April 25, 2022 - PatialaPolitics

Patiala:3 arrested with pistols and stolen motor cycle

Patiala:3 arrested with pistols and stolen motor cycle

 

ਪਟਿਆਲਾ ਪੁਲਿਸ ਵੱਲੋਂ 2 ਦੇਸੀ ਪਿਸਟਲ 32 ਬੋਰ,12 ਜਿੰਦਾ ਕਾਰਤੂਸ ਸਮੇਤ ਇੱਕ ਚੋਰੀ ਸੁਦਾ ਮੋਰਟਸਾਇਕਲ ਦੇ ਤਿੰਨ ਦੋਸੀ ਕੀਤੇ ਗ੍ਰਿਫਤਾਰ

 

2 ਦੇਸੀ ਪਿਸਟਲ,12 ਜਿੰਦਾ ਕਾਰਤੂਸ ਅਤੇ ਇੱਕ ਚੋਰੀ ਸੁਦਾ ਮੋਰਟਸਾਇਕਲ ਦੇ 3 ਦੋਸੀ ਕਾਬੂ

 

ਡਾ: ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਡਾ: ਮਹਿਤਾਬ ਸਿੰਘ, ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਪੀ.ਪੀ.ਐਸ ਉਪ ਕਪਤਾਨ ਪੁਲਿਸ (ਸ਼ਪੈਸਲ ਕਰਾਇਮ,ਇੰਟੈਲੀਜੈਸ਼) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਤਿੰਨ ਵਿਅਕਤੀਆਂ ਨੂੰ ਸਮੇਤ ਅਸਲਾ ਐਮੂਨੀਸਨ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਮਿਤੀ 24/04/2022 ਨੂੰ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀ ਨੂੰ ਪਿੰਡ ਦੇਧਨਾ ਤੋ ਥੋੜਾ ਅੱਗੇ ਨੇੜੇ ਪੁਲ ਸੂਆ ਪਾਸ ਤਿੰਨ ਮੋਨੇ ਨੌਜਵਾਨ ਇੱਕ ਮੋਟਰਸਾਇਕਲ ਬਿੰਨਾ ਨੰਬਰੀ ਮਾਰਕਾ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋਏ ਆਉਂਦੇ ਦਿਖਾਈ ਦਿੱਤੇ ਜਿੰਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਇਕਲ ਇੱਕ ਦਮ ਪਿੱਛੇ ਨੂੰ ਮੋੜ ਲਿਆ, ਜੋ ਸ਼ੱਕ ਹੋਣ ਪਰ ਪੁਲਿਸ ਕਰਮਚਾਰੀਆ ਵੱਲੋਂ 3 ਮੋਨੇ ਨੋਜਵਾਨਾ ਨੂੰ ਸਮੇਤ ਮੋਟਰਸਾੲਕਿਲ ਦੇ ਕਾਬੂ ਕੀਤਾ।ਜਿੰਨ੍ਹਾਂ ਨੇ ਆਪਣਾ ਨਾਮ 1) ਪੰਮਾ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਰਾਜਪੂਤਾ ਘਨੌੜ ਥਾਣਾ ਦਿੜਬਾ ਜਿਲ੍ਹਾ ਸੰਗਰੂਰ 2) ਅਵਤਾਰ ਸਿੰਘ ਉਰਫ ਤਾਰੀ ਉਰਫ ਬਿੱਲਾ ਪੁੱਤਰ ਰਾਮ ਸਿੰਘ ਵਾਸੀ ਵਾਰਡ ਨੰਬਰ 8 ਰਾਮਦਾਸੀਆ ਮੁਹੱਲਾ ਦਿੜਬਾ ਜ਼ਿਲ੍ਹਾ ਸੰਗਰੂਰ 3) ਕਸ਼ਮੀਰ ਸਿੰਘ ਉਰਫ ਬੋਬੀ ਪੁੱਤਰ ਲੇਟ ਰਵਿੰਦਰ ਸਿੰਘ ਵਾਸੀ ਪਿੰਡ ਘੰਗਰੋਲੀ ਥਾਣਾ ਸਦਰ ਸਮਾਣਾ ਜਿਲਾ ਪਟਿਆਲਾ ਦੱਸਿਆ।ਜਿੰਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਪਾਸੋ ਪਿਸਟਲ ਦੇਸੀ 32 ਬੋਰ,12 ਕਾਰਤੂਸ ਜਿੰਦਾ ਬ੍ਰਾਮਦ ਹੋਏ ਅਤੇ ਉਨ੍ਹਾਂ ਦੇ ਕਬਜੇ ਵਿੱਚੋ ਇੱਕ ਚੋਰੀ ਸੂਦਾ ਮੋਟਰਸਾਇਕਲ ਮਾਰਕਾ ਸਪਲੈਂਡਰ ਰੰਗ ਕਾਲਾ ਬ੍ਰਾਮਦ ਹੋਇਆ। ਜਿਸ ਸਬੰਧੀ ਮੁੱਕਦਮਾ ਨੰਬਰ 20 ਮਿਤੀ 24.04.2022 ਅ/ਧ 411 ਹਿੰ:ਦੰ: 25 ਅਸਲਾ ਐਕਟ ਥਾਣਾ ਘੱਗਾ ਦਰਜ ਰਜਿਸਟਰ ਕੀਤਾ ਗਿਆ।

 

ਅੱਗੇ ਦੱਸਿਆ ਕਿ ਅਵਤਾਰ ਸਿੰਘ ਉਰਫ ਤਾਰੀ ਉਰਫ ਬਿੱਲਾ ਉਕਤ (ਮੁੱਕਦਮਾ ਨੰਬਰ 187/17 ਅ/ਧ 363,366,376,IPC 6 POSCSO ACT ਥਾਣਾ ਦਿੜਬਾ ਦਾ ਪਰੋਲ ਜੰਪਰ ਸੀ) ਅਤੇ ਪੰਮਾ ਸਿੰਘ ਉਕਤਾਨ ਖਿਲਾਫ ਹੋਰ ਵੀ ਕਈ ਪ੍ਰਕਾਰ ਦੇ ਮੁੱਕਦਮੇ ਹਨ।ਉਕਤਾਨ ਦੋਸ਼ੀਆ ਪੁਲਿਸ ਰਿਮਾਂਡ ਹਾਸਲ ਕਰਕੇ ਉਕਤ ਐਮੋਨੀਸ਼ਨ ਕਿਸ ਵਾਰਦਾਤ ਵਿਚ ਵਾਰਤਿਆ ਗਿਆ ਜਾਂ ਵਰਤਿਆ ਜਾਣਾ ਸੀ ਦਾ ਪਤਾ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ।