Patiala: 3 man of Rajiv Raja gang arrested with pistols

April 26, 2022 - PatialaPolitics

Patiala: 3 man of Rajiv Raja gang arrested with pistols

ਪਟਿਆਲਾ ਪੁਲਿਸ ਵੱਲੋਂ ਰਾਜੀਵ ਰਾਜਾ ਗੈਂਗ  ਦੇ

3 ਹੋਰ ਮੈਬਰ 5 ਪਿਸਟਲਾਂ (32 ਬੋਰ) ਸਮੇਤ ਕਾਬੂ

 

ਹੁਣ ਤੱਕ ਇਸ ਕੇਸ ਵਿੱਚ ਕੁਲ 10 ਪਿਸਟਲ ਦੀ ਬ੍ਰਾਮਦਗੀ

 

ਸੀ.ਆਈ.ਏ.ਪਟਿਆਲਾ ਨੇ 1 ਮਹੀਨੇ ਦੌਰਾਨ ਚਲਾਏ ਅਪਰੇਸਨ ਵਿੱਚ 22 ਪਿਸਟਲ ਬ੍ਰਾਮਦ ਕੀਤੇ

 

ਡਾ: ਨਾਨਕ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਮਿਤੀ 18.04.2022 ਨੂੰ ਜਾਰੀ ਕੀਤੇ ਪ੍ਰੈਸ ਨੋਟ ਦੀ ਲੜੀ ਵਿੱਚ ਦੱਸਿਆਂ ਕਿ ਮੁਕੱਦਮਾ ਨੰਬਰ 53 ਮਿਤੀ 12.04.2022 ਅ/ਧ 25 Sub Section (7) & (8) Arms Act 1959 as amended by the Arms (Amendment) Act 2019 & 34, 120 IPC, ਥਾਣਾ ਪਸਿਆਣਾ ਵਿੱਚ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ ਜਿੰਨ੍ਹਾਂ ਵਿੱਚ ਵਰਿੰਦਰਜੀਤ ਸਿੰਘ ਸਾਥੀ, ਦਿਲਬਾਗ ਸਿੰਘ ਬਾਜਾ ਅਤੇ ਗੁਰਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 5 ਪਿਸਟਲ 32 ਬੋਰ ਸਮੇਤ 12 ਰੋਦ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾ ਤਾਰੁਨ ਕੁਮਰ , ਜਸਦੀਪ ਸਿੰਘ ਉਰਫ ਜੱਸ ਅਤੇ ਸੁਖਵਿੰਦਰ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਪਾਸੋਂ 5 ਪਿਸਟਲ 20 ਰੋਦ ਪਹਿਲਾ ਹੀ ਬ੍ਰਾਮਦ ਕੀਤੇ ਜਾ ਚੁੱਕੇ ਹਨ।ਇਸ ਤਰਾ ਰਾਜੀਵ ਰਾਜਾ ਗੈਂਗ ਦੇ ਮੈਂਬਰਾਂ ਤੋਂ ਕੁਲ 10 ਪਿਸਟਲ ਹੁਣ ਤੱਕ ਇਸ ਕੇਸ ਵਿੱਚ ਬਰਾਮਦ ਕੀਤੇ ਗਏ ਹਨ।

 

ਜਿੰਨ੍ਹਾਂ ਨੇ ਅੱਗੇ ਵਿਸਥਾਰ ਵਿੱਚ ਦੱਸਿਆ ਕਿ ਨਜਾਇਜ ਹਥਿਆਰਾਂ ਦੀ ਬਰਾਮਦਗੀ ਅਤੇ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਚਲਾਏ ਗਏ ਅਪਰੇਸ਼ਨ ਨੂੰ ਡਾ: ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ.ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਵੱਲੋਂ ਪਿਛਲੇ ਇਕ ਮਹੀਨ ਤੋ ਚਲਾਇਆਂ ਜਾ ਰਿਹਾ ਸੀ।

 

ਗ੍ਰਿਫਤਾਰੀ ਅਤੇ ਬਰਾਮਦਗੀ :-ਇਸੇ ਤਹਿਤ ਰਾਜੀਵ ਰਾਜਾ ਪੁੱਤਰ ਰਾਮ ਪਾਲ ਵਾਸੀ ਮਕਾਨ ਨੰਬਰ 1049 ਮੁਹੱਲਾ ਤਾਜ ਗੰਜ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ ਦੇ ਖਿਲਾਫ਼ ਪਹਿਲਾ ਹੀ ਕਰੀਬ 31 ਮੁਕੱਦਮੇ ਦਰਜ ਹਨ ਜੋ ਕਿ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਸਾਥੀ ਰਿਹਾ ਹੈ ਜਿਸ ਨਾਲ ਕਈ ਜੁਰਮਾਂ ਵਿੱਚ ਸ਼ਾਮਲ ਵੀ ਰਿਹਾ ਹੈ। ਰਾਜੀਵ ਰਾਜਾ ਨੂੰ ਵੀ ਮਿਤੀ 18.04.22 ਨੂੰ ਨਾਭਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਗ੍ਰਿਫਤਾਰ ਕੀਤਾ ਗਿਆ ।ਤਫਤੀਸ ਦੌਰਾਨ ਵਰਿੰਦਰਜੀਤ ਸਿੰਘ ਸਾਬੀ ਪੁੱਤਰ ਲਟ ਸਵਰਨ ਸਿੰਘ ਵਾਸੀ ਨਹਿਰ ਕਲੋਨੀ ਹੁਸ਼ਿਆਰਪੁਰ ਅਤੇ ਦਿਲਬਾਗ ਸਿੰਘ ਬਾਜ ਪੁੱਤਰ ਜੰਗੀਰ ਸਿੰਘ ਵਾਸੀ ਸਬੀਰਪੁਰ ਡੇਰਾ ਕਪਤਗੜ੍ਹ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਮਿਤੀ 21.04.22 ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਜੋ ਵਰਿੰਦਰਜੀਤ ਸਿੰਘ ਸਾਬੀ ਅਤੇ ਦਿਲਬਾਗ ਸਿੰਘ ਬਾਜਾ ਪਾਸੋਂ 212 ਪਿਸਟਲ ( ਕੁਲ 4 ਪਿਸਟਲ 32 ਬੋਰ ਸਮੇਤ 10 ਹੋਂਦ ਬਰਾਮਦ ਹੋਏ।ਗੁਰਦੀਪ ਸਿੰਘ ਉਰਫ ਦੀਪ ਪੁੱਤਰ ਗੁਰਦਿਆਲ ਸਿੰਘ ਵਾਸੀ ਸੀਸ ਮਹਿਲ ਕਲੋਲੀ ਪਟਿਆਲਾ ਨੂੰ ਮਿਤੀ 19,04,2022 ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਜਿਸ ਪਾਸੋਂ ਇਕ ਪਿਸਟਲ 32 ਬੋਰ ਸਮੇਤ 2 ਰੋਂਦ ਬਰਾਮਦ ਹੋਏ।

 

ਹੁਣ ਤੱਕ ਸੀ.ਆਈ.ਏ.ਪਟਿਆਲਾ ਵੱਲੋਂ ਲੜੀਵਾਰ ਚੱਲੇ ਸਪੈਸ਼ਲ ਅਪਰੇਸ਼ਨ ਵਿੱਚ ਦੋ ਵੱਖ ਵੱਖ ਕੇਸਾਂ ਵਿੱਚ 22 ਪਿਸਟਲ ਸਮੇਤ ਭਾਰੀ ਐਮੋਨੀਸ਼ਨ ਵਿੱਚ ਬਰਾਮਦ ਹੋ ਚੁੱਕੇ ਹਨ।ਇੰਨ੍ਹਾਂ ਦੋਵੇਂ ਕੇਸਾਂ ਵਿੱਚ 12

 

ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ।ਜਿਸ ਤਰਾਂ ਮਨੰ 2922 ਥਾਣਾ ਸੰਭੂ ਵਰਨਾ ਕਾਰ ਖੋਹ ਵਿੱਚ ਪਵਨਦੀਪ ਸਿੰਘ ਪਵਨ ਗਰਚਾ, ਮਨਵਿੰਦਰ ਸਿੰਘ ਉਰਫ ਚਮਕੌਰ ਸਿੰਘ ਅਤੇ ਰਣਯੋਧ ਸਿੰਘ ਜੋਤੀ, ਕੁਲਵਿੰਦਰ ਸਿੰਘ ਸੋਨੂੰ ਅਤੇ ਤਲਵਿੰਦਰ ਸਿੰਘ ਨਿੱਕੂ ਨੂੰ ਗ੍ਰਿਫਤਾਰ ਕੀਤਾ ਇਸ ਕੇਸ ਵਿੱਚ ਕੁਲ 12 ਪਿਸਟਲ ਬਰਾਮਦ ਕੀਤੇ ਅਤੇ ਇਸੇ ਦੀ ਲੜੀ ਵਿੱਚ ਨਜਾਇਜ ਹਥਿਆਰਾ ਦੀ ਸਪਲਾਈ ਵਾਲ ਮ:ਨੰ: 53/22 ਥਾਣਾ ਪਸਿਆਣਾ ਉਕਤ ਵਿੱਚ ਤਾਰਨ ਕੁਮਾਰ, ਜਸਦੀਪ ਸਿੰਘ ਜੱਸ ਅਤੇ ਸੁਖਵਿੰਦਰ ਸਿੰਘ ਰਾਜਾ ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਬਾਜ, ਗੁਰਦੀਪ ਸਿੰਘ ਦੀਪ ਨੂੰ ਗ੍ਰਿਫਤਾਰ ਕਰਕੇ 1 ਪਿਸਟਲਾ ਦੀ ਬ੍ਰਾਮਦਗੀ ਤੇ ਭਾਰੀ ਮਾਤਰਾ ਵਿੱਚ ਐਮੋਨੀਸਨ ਦੀ ਬਰਾਮਦਗੀ ਕੀਤੀ ਗਈ ਹੈ। ਇਨ੍ਹਾਂ ਦੋਵਾਂ ਕੇਸਾਂ ਵਿੱਚ ਹੀ ਜੇਲ ਵਿੱਚ ਬੰਦ ਗੈਂਗਸਟਰ ਰਘਵਿੰਦਰ ਸਿੰਘ ਰਿੱਕੀ ਅਜਨੌਦ ( ਸੇਖ ਗਰੁੱਪ), ਆਕਾਸ਼ਦੀਪ ਸਿੰਘ ਉਰਫ ਆਕਾਸ (ਅੰਮ੍ਰਿਤਸਰ ਡਰਨ ਕੇਸ ਦਾ ਮੁੱਖ ਦੋਸ਼ੀ), ਦਰਸ਼ਨ ਸਿੰਘ ਦਰਸੀ (ਜਗਰਾਓੁ ਏ.ਐਸ.ਆਈ.ਕਤਲ ਕਾਂਢ) ਦਾ ਦੋਸ਼ੀ ਹੈ ਤੇ (ਜੈਪਾਲ ਭੁੱਲਰ) ਦਾ ਸਾਥੀ ਸੀ ਅਤੇ ਰਾਜੀਵ ਰਾਜਾ ਨੂੰ ਪ੍ਰੋਡਕਸ਼ਨ ਵਰੰਟ ਪਰ ਲਿਆਕੇ ਵੀ ਪੁੱਛਗਿੱਛ ਕੀਤੀ ਗਈ ਹੈ ਜੋ ਉਕਤ ਦੋਵੇਂ ਕੇਸਾਂ ਵਿੱਚ ਗ੍ਰਿਫਤਾਰ ਦੋਸੀਆਨ ਪਰ

 

ਪਹਿਲਾ ਵੀ ਸੰਗੀਨ ਜੁਰਮਾਂ ਦੇ ਕੇਸ ਦਰਜ ਹਨ ਜੋ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਰਹਿ ਚੁੱਕੇ ਹਨ ਜੋ ਪੁਲਿਸ ਦੀ

ਪਹਿਲਾਂ ਵੀ ਸੰਗੀਨ ਜੁਰਮਾਂ ਦੇ ਕੇਸ ਦਰਜ ਹਨ ਜੋ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਰਹਿ ਚੁੱਕੇ ਹਨ ਜੋ ਪੁਲਿਸ ਦੀ ਗੈਂਗਸਟਰਾਂ ਦੇ ਖਿਲਾਫ ਇਹ ਵੱਡੀ ਸਫਲਤਾ ਹੈ।

 

ਸੀ.ਆਈ.ਏ.ਪਟਿਆਲਾ ਵੱਲੋਂ ਨਜਾਇਜ ਹਥਿਆਰਾਂ ਦੀ ਸਪਲਾਈ ਦੀ ਇਸ ਵੱਡੀ ਸਪਲਾਈ ਚੈਨ ਨੂੰ ਤੋੜਿਆ ਹੈ।ਰਾਜੀਵ ਰਾਜੇ ਪਰ ਕਰੀਬ 34 ਮੁਕੱਦਮੇ ਵੱਖ ਵੱਖ ਜੁਰਮਾਂ ਤਹਿਤ ਦਰਜ ਹਨ, ਜਿੰਨ੍ਹਾ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।