Patiala Politics

Latest Patiala News

Patiala:2 held with 5kg opium

April 27, 2022 - PatialaPolitics

Patiala:2 held with 5kg opium

Patiala:2 held with 5kg opium

ਪਟਿਆਲਾ ਪੁਲਿਸ ਵੱਲੋਂ 05 ਕਿਲੋਗ੍ਰਾਮ ਅਫੀਮ ਸਮੇਤ 02 ਦੋਸ਼ੀ ਗ੍ਰਿਫਤਾਰ

 

ਡਾ. ਸ਼੍ਰੀ ਨਾਨਕ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਵੱਲੋਂ ਨਸ਼ੇ ਤਹਿਤ ਚਲਾਈ ਗਈ ਸਪੈਸ਼ਲ ਮੁਹਿੰਮ ਸਬੰਧੀ ਸ਼੍ਰੀ ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਨੇ ਪ੍ਰੈੱਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਮੋਹਿਤ ਕੁਮਾਰ ਅਗਰਵਾਲ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ ਅਤੇ ਐਸ.ਆਈ. ਗਗਨਦੀਪ ਸਿੰਘ, ਮੁੱਖ ਅਫਸਰ ਥਾਣਾ ਅਨਾਜ ਮੰਡੀ ਦੀ ਯੋਗ ਅਗਵਾਈ ਹੇਠ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ, ਜਦੋਂ ਮਿਤੀ 27.04.2022 ਧਰਮਪਾਲ ਸ਼ਰਮਾ ਪੁੱਤਰ ਲੇਟ ਦੇਵਰਾਜ ਵਾਸੀ ਪਿੰਡ ਚਮਾਰਹੇੜੀ ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ ਅਤੇ ਬਲਵੀਰ ਸਿੰਘ ਉਰਫ ਭੂੰਡੀ ਪੁੱਤਰ ਲੇਟ ਪਿਆਰਾ ਲਾਲ ਵਾਸੀ ਮਕਾਨ ਨੰਬਰ 147 ਗਲੀ ਨੰਬਰ (04 ਮੁਹੱਲਾ ਬੇਗਮਪੁਰਾ ਜਿਲਾ ਨਵਾਂ ਸ਼ਹਿਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 05 ਕਿਲੋਗ੍ਰਾਮ ਅਫੀਮ ਦੀ ਬ੍ਰਾਮਦਗੀ ਕੀਤੀ ਗਈ ਅਤੇ ਇਹਨਾ ਖਿਲਾਫ ਮੁਕੱਦਮਾ ਨੰਬਰ 51 ਮਿਤੀ 27.04.2022 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ।

 

ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਅਫੀਮ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਵੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

 

ਦੋਸ਼ੀਆਨ:- 1.

 

ਧਰਮਪਾਲ ਸ਼ਰਮਾ ਪੁੱਤਰ ਲੋਟ ਦੇਵਰਾਜ ਵਾਸੀ ਪਿੰਡ ਚਮਾਰਹੇੜੀ ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ

 

2. ਬਲਵੀਰ ਸਿੰਘ ਉਰਫ ਭੂੰਡੀ ਪੁੱਤਰ ਲੋਣ ਪਿਆਰਾ ਲਾਲ ਵਾਸੀ ਮਕਾਨ ਨੰਬਰ 147 ਗਲੀ ਨੰਬਰ 04 ਮੁਹੱਲਾ ਬੇਗਮਪੁਰਾ ਜਿਲਾ ਨਵਾਂ ਸ਼ਹਿਰ

 

05 ਕਿਲੋਗ੍ਰਾਮ ਅਫੀਮ ਅਤੇ ਮੋਟਰਸਾਈਕਲ ਪਲਾਟੀਨਾ

 

ਦੋਸ਼ੀਆਂ ਦਾ ਕ੍ਰਿਮੀਨਲ ਰਿਕਾਰਡ:

 

1. ਧਰਮਪਾਲ ਸ਼ਰਮਾ ਦੇ ਖਿਲਾਫ ਮੁਕੱਦਮਾ ਨੰਬਰ 98 ਮਿਤੀ 02.05.15 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਪੜਾਣ ਜਿਲਾ ਅੰਬਾਲਾ ਅਤੇ ਮੁਕੱਦਮਾ ਨੰਬਰ 18 ਮਿਤੀ 18.03.1999 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਜੀ.ਆਰ.ਪੀ. ਪਟਿਆਲਾ ਦਰਜ ਰਜਿਸਟਰ ਹਨ।

 

2. ਬਲਵੀਰ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 114 ਮਿਤੀ 24.05.17 ਅ/ਧ 15 ਐਨ.ਡੀ.ਪੀ.ਐਸ.ਐਕਟ ਸਿਟੀ ਰਾਜਪੁਰਾ ਦਰਜ ਰਜਿਸਟਰ ਹੈ।

 

Video 🔴👇