9 Covid case in Patiala 3 May
May 3, 2022 - PatialaPolitics
9 Covid case in Patiala 3 May
ਜਿਲ੍ਹੇ ਵਿੱਚ 09 ਕੋਵਿਡ ਪੋਜਟਿਵ ਕੇਸ ਹੋਏ ਰਿਪੋਰਟ।
ਲਾਅ ਯੂਨੀਵਰਸਿਟੀ ਦੇ ਮਾਈਕਰੋਕੰਟੈਨਮੈਂਟ ਏਰੀਏ ਵਿੱਚ ਕੋਵਿਡ ਸੈਂਪਲਿੰਗ ਪ੍ਰੀਕਿਰਿਆ ਜਾਰੀ।
ਜਿਲ੍ਹੇ ਵਿੱਚ 1089 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ : ਸਿਵਲ ਸਰਜਨ
ਪਟਿਆਲਾ 3 ਮਈ ( ) ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਪ੍ਰਾਪਤ 486 ਕੋਵਿਡ ਰਿਪੋਰਟਾਂ ਵਿਚੋਂ 09 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਸ ਵਿਚੋਂ ਅੱਠ ਬਲਾਕ ਕੋਲੀ ਅਤੇ ਇੱਕ ਪਟਿਆਲਾ ਸ਼ਹਿਰ ਨਾਲ ਸਬੰਧਤ ਹੈ। ਮੇਨ ਲਿਸਟ ਵਿਚੋਂ ਇੱਕ ਡੁਪਲੀਕੇਟ ਐਂਟਰੀ ਡਲੀਟ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 62095 ਹੋ ਗਈ ਹੈ ਅਤੇ ਅੱਠ ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,616 ਹੋ ਗਈ ਹੈ।ਐਕਟਿਵ ਕੇਸਾਂ ਦੀ ਗਿਣਤੀ 21 ਹੈ।ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1458 ਹੀ ਹੈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਅੱਜ ਵੀ ਲਾਅ ਯੂਨੀਵਰਸਿਟੀ ਵਿੱਚ ਕੋਵਿਡ ਸੈਂਪਲਿੰਗ ਦੀ ਪ੍ਰੀਕਿਰਿਆ ਜਾਰੀ ਰਹੀ ਅਤੇ ਅੱਜ ਵੀ ਉਥੋਂ 250 ਦੇ ਕਰੀਬ ਕੋਵਿਡ ਸੈਂਪਲ ਲਏ ਗਏ ਜਿਹਨਾ ਦੀ ਰਿਪੋਰਟ ਆਉਣੀ ਬਾਕੀ ਹੈ।ਰਿਪੋਰਟ ਦੇ ਅਧਾਰ ਤੇਂ ਅੱਗੇ ਸਥਿਤੀ ਨੁੰ ਵਾਚਿਆ ਜਾਵੇਗਾ।ਯੂਨੀਵਰਸਿਟੀ ਵਿਚੋ ਹੁਣ ਤੱਕ 15 ਕੋਵਿਡ ਪੋਸਟਿਵ ਰਿਪੋਰਟ ਹੋ ਚੁੱਕੇ ਹਨ ਜਿਨਾਂ ਵਿਚੋਂ 12 ਐਕਵਿਵ ਕੇਸਾਂ ਨੁੰ ਯੂਨੀਵਰਸਿਟੀ ਦੇ ਇੱਕ ਹੋਸਟਲ ਵਿੱਚ ਅੱਲਗ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।ਹੁਣ ਤੱਕ ਯੂਨੀਵਰਸਿਟੀ ਵਿਚੋਂ 425 ਦੇ ਕਰੀਬ ਕੋਵਿਡ ਸੈਂਪਲ ਲਏ ਜਾ ਚੁੱਕੇ ਹਨ। ਡਾ. ਸੁਮੀਤ ਸਿੰਘ ਵੱਲੋਂ ਅੱਜ ਯੂਨੀਵਰਸਿਟੀ ਵਿੱਚ ਕੋਵਿਡ ਕੰਟਰੋਲ ਦੇ ਉਪਰਾਲਿਆਂ ਲਈ ਲੋਕਲ ਸਟਾਫ ਨੁੰ ਨਾਲ ਲੇ ਕੇ ਯੂਨੀਵਰਸਿਟੀ ਦਾ ਦੌਰਾ ਕੀਤਾ।ਉਹਨਾਂ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਕੋਵਿਡ ਪੋਜਟਿਵ ਕੇਸਾਂ ਨੂੰ ਅੱਲਗ ਰੱਖਣ ਸਬੰਧੀ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਉਹਨਾਂ ਨੂੰ ਸਾਫ ਸੁਥਰਾ ਖਾਣਾ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਹੁਣ ਤੱਕ ਕੋਈ ਵੀ ਅਜਿਹਾ ਪੋਜਟਿਵ ਕੇਸ ਸਾਹਮਣੇ ਨਹੀ ਆਇਆ ਜਿਸ ਨੰੁ ਹਸਪਤਾਲ ਦਾਖਲ ਕਰਨ ਦੀ ਲੋੜ ਪਈ ਹੋਏ।ਉਹਨਾਂ ਵਿਦਿਆਥੀਆਂ ਅਤੇ ਪ੍ਰਬੰਧਕਾਂ ਨੂੰ ਬਿਮਾਰੀ ਦੇ ਫੈਲਾਅ ਨੁੰ ਰੋਕਣ ਲਈ ਇਹਤਿਆਤ ਵਰਤਣ ਤੇਂ ਜੋਰ ਦਿੱਤਾ ।
ਅੱਜ 548 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,41,771 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 62095 ਕੋਵਿਡ ਪੋਜਟਿਵ, 11,79,292 ਨੈਗੇਟਿਵ ਅਤੇ ਲਗਭਗ 384 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 1089 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਕੱਲ ਮਿਤੀ 04 ਮਈ ਦਿਨ ਬੁੱਧਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਰੇਲਵੇ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਯਾਦਵਿੰਦਰਾ ਕਲੋਨੀ, ਸਿਕਲੀਗਰ ਬਸਤੀ,ਸਿਟੀ ਬ੍ਰਾਂਚ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਮਾਤਾ ਕੁਸ਼ਲਿਆ ਹਸਪਤਾਲ,ਫੀਲਖਾਨਾ ਸਕੂਲ, ਮਲਟੀਪਰਪਜ ਸਕੂਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ , ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਤੇ ਸਕੂਲਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
Random Posts
- Patiala’s 11 Punjab Policeman involved in bribery and drugs dismissed
Covid and vaccination report of Patiala 30 January 2021
- Centre clears 10 per cent reservation for economically weaker sections
152 Coronavirus case in Patiala 2020 areawise details
Captain launches One Rank Up Promotion in Punjab Police
13 Coronavirus case in Patiala 3 July 2020
Gursharan Singh Sunny Campaigning begins
Powercut in Patiala on 14 May
Inderjeet Chadha committed suicide