Dr. Sanjay Goyal became the new Civil Surgeon of Patiala

May 6, 2024 - PatialaPolitics

Dr. Sanjay Goyal became the new Civil Surgeon of Patiala

ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਡਾ. ਸੰਜੇ ਗੋਇਲ ਨੇਂ ਜਿਲ੍ਹਾ ਪਟਿਆਲਾ ਵਿਖੇ ਬਤੋਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲ ਲਿਆ ਹੈ।ਜਿਕਰਯੋਗ ਹੈ ਕਿ ਡਾ. ਸੰਜੇ ਗੋਇਲ ਜਨਰਲ ਸਰਜਨ ਹਨ, ਜੋ ਕਿ ਸਬ ਡਵੀਜ਼ਨ ਹਸਪਤਾਲ ਨਾਭਾ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਤੈਨਾਤ ਸਨ, ਦੀ ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫਸਰ ਤੋਂ ਪੱਦ ਉਨਤੀ ਬਤੌਰ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਹੋਣ ਕਾਰਣ ਉਹਨਾਂ ਨੂੰ ਪਟਿਆਲਾ ਦਾ ਸਿਵਲ ਸਰਜਨ ਲਗਾਇਆ ਗਿਆ ਅਤੇ ਅੱਜ ਉਹਨਾਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਤੌਰ ਸਿਵਲ ਸਰਜਨ ਆਪਣਾ ਅੱਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਤੇ ਦਫਤਰ ਵਿਖੇ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।ਅਹੁਦਾ ਸੰਭਾਲਣ ਤੇ ਡਾ. ਸੰਜੇ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜੋ ਜਿਮੇਂਵਾਰੀ ਉਹਨਾਂ ਨੂੰ ਸੋਂਪੀ ਗਈ ਹੈ, ਉਹ ਉਸ ਨੂੰ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲ੍ਹੇ ਦੇ ਸਾਰੇ ਨਾਗਰਿਕਾਂ ਤੱਕ ਪੰਹੁਚਾਉਣ ਲਈ ਵਚਨਬੱਧ ਹੋਣਗੇ।ਦਫਤਰ ਸਿਵਲ ਸਰਜਨ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਦਿੱਤੇ ਟੀਚੇ ਉਹਨਾਂ ਨੂੰ ਦਿੱਤੇ ਜਾਣਗੇ ,ਉਹ ਮਿਥੇ ਸਮੇਂ ਵਿੱਚ ਪੂਰੇ ਕਰਵਾਏ ਜਾਣਗੇ।