61 Covid case reported in Patiala Law University
May 5, 2022 - PatialaPolitics
61 Covid case reported in Patiala Law University
ਲਾਅ ਯੂਨੀਵਰਸਿਟੀ ਵਿੱਚ ਕੋਵਿਡ ਦੇ 61 ਨਵੇਂ ਮਾਮਲੇ ਆਏ ਸਾਹਮਣੇ।
ਲਗਭਗ ਸਾਰੇ ਵਿਦਿਆਰਥੀਆਂ ਅਤੇ ਸਟਾਫ ਦੀ ਕੋਵਿਡ ਸੈਂਪਲਿੰਗ ਹੋਈ ਪੂਰੀ।
ਜਿਲ੍ਹੇ ਵਿੱਚ 4461 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ : ਸਿਵਲ ਸਰਜਨ
ਪਟਿਆਲਾ 5 ਮਈ ( ) ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਲਾਅ ਯੂਨੀਵਰਸਿਟੀ ਵਿਖੇ ਬੀਤੇ ਦਿਨੀ ਲਏ 550 ਕੋਵਿਡ ਸੈਂਪਲਾ ਵਿਚੋਂ 61 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੱਜ ਵੀ ਸਿਹਤ ਟੀਮਾਂ ਵੱਲੋਂ 153 ਦੇ ਕਰੀਬ ਕੋਵਿਡ ਸੈਂਪਲ ਲਏ ਗਏ ਹਨ। ਜਿਨਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਹਨਾਂ ਕਿਹਾ ਹੁਣ ਤੱਕ ਲਾਅ ਯੁਨੀਵਰਸਿਟੀ ਦੇ ਲਗਭਗ ਸਾਰੇ ਸਟਾਫ ਅਤੇ ਵਿਦਿਆਰਥੀਆਂ ਦੀ ਕੋਵਿਡ ਸੈਂਪਲ਼ਿੰਗ ਪੂਰੀ ਕਰ ਲਈ ਗਈ ਹੈ ਅਤੇ ਯੁਨੀਵਰਸਿਟੀ ਵਿਚੋਂ ਪਾਏ ਸਾਰੇ ਹੀ ਕੋਵਿਡ ਪੋਜਟਿਵ ਕੇਸ ਠੀਕ ਠਾਕ ਹਨ ਅਤੇ ਜੇਕਰ ਕਿਸੇ ਨੂੰ ਕੋਈ ਸਿਹਤ ਸਮਸਿਆ ਹੁੰਦੀ ਹੈ ਤਾਂ ਡਾਕਟਰਾਂ ਵੱਲੋਂ ਉਸ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸਮੂਹ ਨਾਗਰਿਕਾਂ ਨੁੰ ਕੋਵਿਡ ਤੋ ਬਚਾਅ ਦੇ ਲਈ ਜਿਵੇਂ ਕਿ ਮਾਸਕ ਪਾ ਕੇ ਰੱਖਣਾ,ਹੱਥਾਂ ਨੁੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾ ਜਾ ਸੇਨੇਟਾਈਜ ਕਰਨਾ, ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਨਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜਾਂ ਲਗਵਾਉਣ ਵਰਗੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਈਆ ਜਾਣ, ਤਾਂ ਜੋ ਕੋਵਿਡ ਸੰਭਾਵਤ ਲਹਿਰ ਤੋਂ ਬਚਿਆ ਜਾ ਸਕੇ।
ਅੱਜ ਜਿਲ੍ਹੇ ਵਿੱਚ ਪ੍ਰਾਪਤ 600 ਕੋਵਿਡ ਰਿਪੋਰਟਾਂ ਵਿਚੋਂ 63 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਸ ਵਿਚੋ 61 ਕੇਸ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਨਾਲ ਅਤੇ ਦੋ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 62207 ਹੋ ਗਈ ਹੈ ਅਤੇ ਦੋ ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,618 ਹੋ ਗਈ ਹੈ।ਐਕਟਿਵ ਕੇਸਾਂ ਦੀ ਗਿਣਤੀ 131 ਹੈ ।ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1458 ਹੀ ਹੈ।
ਅੱਜ 695 ਦੇ ਕਰੀਬ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,41,223 ਸੈਂਪਲ ਲਏ ਜਾ ਚੁੱਕੇ ਹਨ।ਜਿਲ੍ਹਾ ਪਟਿਆਲਾ ਦੇ 62207 ਕੋਵਿਡ ਪੋਜਟਿਵ, 11,79,284 ਨੈਗੇਟਿਵ ਅਤੇ ਲਗਭਗ 427 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 4461 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਕੱਲ ਮਿਤੀ 06 ਮਈ ਦਿਨ ਸ਼ੁੱਕਰਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਰੇਲਵੇ ਹਸਪਤਾਲ, ਪ੍ਰਾਇਮ ਹਸਪਤਾਲ ,ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਯਾਦਵਿੰਦਰਾ ਕਲੋਨੀ, ਸਿਕਲੀਗਰ ਬਸਤੀ,ਸਿਟੀ ਬ੍ਰਾਂਚ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਮਾਣਾ ਦੇ ਸਬ ਡਵੀਜਨ ਹਸਪਤਾਲ,ਮਾਡਲ ਪਬਲਿਕ ਸਕੂਲ,ਨਗਰ ਕੌਸਲ , ਨਾਭਾ ਦੇ ਸਿਵਲ ਹਸਪਤਾਲ ਅਤੇ ਟ੍ਰੇਨਿੰਗ ਸੰਸਥਾ,ਚਿਰੰਨਜੀਵ ਪਬਲਿਕ ਸਕੂਲ,ਮਾਲਵਾ ਸਕੂਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਤੇ ਸਕੂਲਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
Random Posts
Patiala Mayor- Commissioner gets new car
- Big announcement by CM Channi for Punjab Youth
201 Coronavirus case,4 deaths in Patiala 18 August area wise details
Alarming situation:43 covid deaths in Punjab 25 March
Judgement Copy of Navjot Sidhu Jail orders
Diesel price hiked by Rs 25/ltr for bulk users
Rules for drilling Borewell in Patiala
Punjab Police India on social media
All primary schools in Chandigarh to stay shut till further notice