Patiala Politics

Latest Patiala News

Ten days yoga workshop concluded at Mohindra College Patiala

May 23, 2022 - PatialaPolitics

Ten days yoga workshop concluded at Mohindra College Patiala

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ,

ਮਹਿੰਦਰਾ ਕਾਲਜ ‘ਚ ਜੋਸ਼ ਤੇ ਉਤਸ਼ਾਹ ਨਾਲ ਸੰਪਨ ਹੋਈ ਦਸ ਰੋਜਾ ਯੋਗਾ ਵਰਕਸ਼ਾਪ

ਪਟਿਆਲਾ, 23 ਮਈ:

ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਯੋਗਾ ਵਿਭਾਗ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਕਰਵਾਈ ਦਸ ਰੋਜਾ ਯੋਗਾ ਵਰਕਸ਼ਾਪ ਆਖਿਰ ਅੱਜ ਸਮਾਪਤ ਹੋ ਗਈ। ਇਸ ‘ਚ ਲਗਭਗ 150 ਤੋਂ ਉਪਰ ਵਿਦਿਆਰਥੀਆਂ ਅਤੇ ਪਟਿਆਲਾ ਨਿਵਾਸੀਆਂ ਨੇ ਭਾਗ ਲਿਆ।

ਵਰਕਸ਼ਾਪ ਦੇ ਅਖੀਰਲੇ ਦਿਨ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਯੋਗ ਅਭਿਆਸੀਆਂ ਨੂੰ ਭਾਸ਼ਣ ਦੌਰਾਨ ਯੋਗ ਦੇ ਫਾਏਦਿਆਂ ਬਾਰੇ ਜਿੱਥੇ ਚਾਨਣ ਪਾਇਆ, ਉੱਥੇ ਹਰ ਵਿਅਕਤੀ ਨੂੰ ਯੋਗ ਨੂੰ ਜੀਵਨ ਦਾ ਅਹਿਮ ਅੰਗ ਬਣਾਉਣ ਬਾਰੇ ਸਲਾਹ ਵੀ ਦਿੱਤੀ ਅਤੇ ਇਸ ਵਰਕਸ਼ਾਪ ਦੇ ਆਖੀਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਉੱਥੇ ਉਨ÷ ਾਂ ਨੂੰ ਅੱਗੇ ਤੋਂ ਵੀ ਕਾਲਜ ਵਿੱਚ ਅਜਿਹੀਆ ਯੋਗ ਸੰਬੰਧੀ ਗਤੀਵਿਧੀਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਯੋਗਾ ਵਿਭਾਗ, ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਯੂਨਿਟ ਤੇ ਯੋਗਾ ਇੰਸਟਰਕਟਰ ਸ਼੍ਰੀ ਮੱਖਣ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

ਇਸ ਪ੍ਰੋਗਰਾਮ ਦੌਰਾਨ ਪ੍ਰੋ. ਕਮਲਜੀਤ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਦੌਰਾਨ ਯੋਗ ਵਿਭਾਗ ਦੇ ਪ੍ਰੋ. ਪਰਮਵੀਰ ਸਿੰਘ ਨੇ ਪ੍ਰਿੰਸੀਪਲ ਸਮੇਤ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀਆ ਤੇ ਮੀਡੀਆ ਦਾ ਧੰਨਵਾਦ ਕੀਤਾ। ਵਰਕਸ਼ਾਪ ‘ਚ ਪ੍ਰੋ. ਬਹਾਦਰ ਸਿੰਘ, ਪ੍ਰੋ. ਜਤਿੰਦਰ ਜੈਨ, ਪ੍ਰੋ ਸੁਵੀਰ ਸਿੰਘ, ਪ੍ਰੋ. ਸੁਨੀਤਾ ਅਰੋੜਾ, ਪ੍ਰੋ. ਮੋਨਿਕਾ ਗੋਇਲ ਅਤੇ ਹੋਰ ਸਟਾਫ ਨੇ ਵੀ ਸ਼ਿਰਕਤ ਕੀਤੀ।