PTC MD Rabindra Narayan released from Patiala Jail

May 24, 2022 - PatialaPolitics

 

PTC MD Rabindra Narayan released from Patiala Jail

ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ ਰਬਿੰਦਰ ਨਰਾਇਣ, ਗੁਰੂ ਘਰ ਮੱਥਾ ਟੇਕਿਆ

ਮਾਮਲੇ ਦੀਆਂ ਅਸਲ ਪਰਤਾਂ ਖੁੱਲ੍ਹ ਰਹੀਆਂ ਅਤੇ ਜਿੱਤ ਸੱਚਾਈ ਦੀ ਹੁੰਦੀ : ਰਬਿੰਦਰ ਨਰਾਇਣ

ਪਟਿਆਲਾ 24 ਮਈ

ਪੀਟੀਸੀ ਚੈਨਲ ਦੇ ਐਮ.ਡੀ. ਰਬਿੰਦਰ ਨਰਾਇਣ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਮਗਰੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਗਏ ਅਤੇ ਪਰਿਵਾਰ ਸਮੇਤ ਮੱਥਾ ਟੇਕਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ਰਬਿੰਦਰ ਨਰਾਇਣ ਨੇ ਕਿਹਾ ਕਿ ਉਨ੍ਹਾਂ ਦਾ ਕਾਨੂੰਨ ’ਚ ਪੂਰਾ ਭਰੋਸਾ ਸੀ, ਜਿਸ ਦੇ ਚੱਲਦਿਆਂ ਅੱਜ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜ਼ਮਾਨਤ ਲੈਣ ਮਗਰੋਂ ਰਿਹਾਅ ਹੋਏ ਹਨ। ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਐਫਆਈਆਰ ਨੂੰ ਆਧਾਰ ਬਣਾ ਕੇ ਮੈਨੂੰ ਝੂਠੇ ਕੇਸ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਸੱਚਾਈ ਅਸਲ ਤੱਥਾਂ ਤੋਂ ਕਿਤੇ ਹੱਟਕੇ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੈਨਸੀ ਘੁੰਮਣ ਨਾਂ ਦੀ ਸਖਸ਼ੀਅਤ ਨੂੰ ਨਾ ਉਹ ਜਾਣਦੇ ਹਨ ਅਤੇ ਨਾ ਹੀ ਨੈਨਸੀ ਘੁੰਮਣ ਨਾਲ ਉਨ੍ਹਾਂ ਦਾ ਵਾਹ ਵਾਸਤਾ ਪਿਆ। ਰਬਿੰਦਰ ਨਰਾਇਣ ਨੇ ਕਿਹਾ ਕਿ ਕੋਰਟ ਵਿਚ ਸਾਰਾ ਮਾਮਲਾ ਜਾਣ ਤੋਂ ਬਾਅਦ ਹਰ ਪਹਿਲੂ ਤੋਂ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਅਤੇ ਅਸਲ ਸੱਚਾਈ ਦੀ ਪਰਤਾਂ ਖੁੱਲ੍ਹਣ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਅਸਲ ਸੱਚਾਈ ਕਦੇ ਨਹੀਂ ਮਰਦੀ ਅਤੇ ਅੱਗੇ ਵੀ ਸੱਚਾਈ ਦੀ ਜਿੱਤ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੀਟੀਸੀ ਚੈਨਲ ਸਟਾਫ ਦੇ ਅਧਿਕਾਰੀ ਆਦਿ ਹਾਜ਼ਰ ਸਨ।

Video ??