Patiala:1357 beneficiaries got permanent roof

May 26, 2022 - PatialaPolitics

Patiala:1357 beneficiaries got permanent roof

ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਜ਼ਿਲ੍ਹੇ ‘ਚ 1357 ਲਾਭਪਾਤਰੀਆਂ ਨੂੰ ਮਿਲੀ ਪੱਕੀ ਛੱਤ

-1356 ਲਾਭਪਾਤਰੀਆਂ ਦੇ ਖਾਤਿਆਂ ‘ਚ 16 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾ ਰਹੀ ਹੈ ਟਰਾਂਸਫਰ : ਏ.ਡੀ.ਸੀ.

ਪਟਿਆਲਾ, 26 ਮਈ:

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹਰੇਕ ਵਿਅਕਤੀ ਦੇ ਸਿਰ ‘ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬੇਘਰੇ ਅਤੇ ਕੱਚੇ ਮਕਾਨਾਂ ਨੂੰ ਨਵੇਂ ਮਕਾਨ ਦੀ ਉਸਾਰੀ ਲਈ ਕੁੱਲ 1 ਲੱਖ 20 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਤਹਿਤ ਜ਼ਿਲ੍ਹੇ ‘ਚ ਹੁਣ ਤੱਕ 1357 ਲਾਭਪਾਤਰੀਆਂ ਨੂੰ 16 ਕਰੋੜ 28 ਲੱਖ 40 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ ਤੇ ਨਵੇਂ ਹੋਰ 1356 ਲਾਭਪਾਤਰੀਆਂ ਨੂੰ 16 ਕਰੋੜ 27 ਲੱਖ 20 ਹਜ਼ਾਰ ਦੀ ਰਾਸ਼ੀ ਟਰਾਂਸਫ਼ਰ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੀ.ਐਮ.ਏ.ਵਾਈ. ਸਕੀਮ ਅਧੀਨ ਲਾਭ ਲੈਣ ਲਈ ਯੋਗ ਵਿਅਕਤੀਆਂ ਦੀ ਚੋਣ ਸਬੰਧਤ ਗ੍ਰਾਮ ਸਭਾ ਵੱਲੋਂ ਕੀਤੀ ਜਾਂਦੀ ਹੈ ਅਤੇ ਗ੍ਰਾਮ ਸਭਾ ਵੱਲੋਂ ਚੁਣੇ ਗਏ ਨਾਵਾਂ ਨੂੰ ਪਰਮਾਨੈਂਟ ਵੇਟ ਲਿਸਟ ਵਿੱਚ ਦਰਜ ਕਰਨ ਲਈ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਆਪਣਾ ਆਨਲਾਈਨ ਪੋਰਟਲ ਖੋਲ੍ਹ ਕੇ ਗ੍ਰਾਮ ਸਭਾਵਾਂ ਵੱਲੋਂ ਚੁਣੇ ਗਏ ਨਾਵਾਂ ਨੂੰ ਆਨਲਾਈਨ ਕਰਵਾਇਆ ਜਾਂਦਾ ਹੈ। ਇਸ ਸਕੀਮ ਅਧੀਨ ਅਜਿਹੇ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ ਜਿਨ੍ਹਾਂ ਕੋਲ ਮਕਾਨ ਬਣਾਉਣ ਲਈ ਆਪਣੀ ਕੋਈ ਜ਼ਮੀਨ ਨਹੀਂ, ਜਾਂ ਜ਼ਮੀਨ ਤਾਂ ਹੈ ਪਰ ਉਹ ਬਿਨਾਂ ਛੱਤ ਤੋ ਤਰਪਾਲ ਪਾ ਕੇ ਝੁੱਗੀ ਵਿੱਚ ਰਹਿ ਰਹੇ ਹੋਣ, ਜਾਂ ਇੱਕ ਕਮਰੇ ਵਾਲੇ ਕੱਚੇ ਘਰ ਵਿੱਚ ਰਹਿ ਰਹੇ ਹੋਣ, ਜਾਂ ਫਿਰ ਦੋ ਕਮਰਿਆਂ ਵਾਲੇ ਕੱਚੇ ਘਰ ਵਿੱਚ ਰਹਿ ਰਹੇ ਹੋਣ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ ਵਿੱਤੀ ਸਾਲ 2016-17 ਤੋ ਵਿੱਤੀ ਸਾਲ 2020-21 ਤੱਕ ਕੁੱਲ 1357 ਮਕਾਨ ਮੁਕੰਮਲ ਹੋ ਚੁੱਕੇ ਹਨ ਜਿਨ੍ਹਾਂ ਲਈ ਲਾਭਪਾਤਰੀ ਕੁੱਲ 16 ਕਰੋੜ 28 ਲੱਖ 40 ਹਜ਼ਾਰ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਮੌਜੂਦਾ ਸਮੇਂ ਦੌਰਾਨ ਇਸ ਸਕੀਮ ‘ਚ ਸਰਕਾਰ ਵੱਲੋਂ 1411 ਮਕਾਨਾਂ ਦਾ ਟੀਚਾ ਅਲਾਟ ਹੋਇਆ ਹੈ ਜਿਸ ਦੇ ਵਿੱਚੋਂ ਜ਼ਿਲ੍ਹਾ ਪੱਧਰ ‘ਤੇ ਕੁੱਲ 1356 ਮਕਾਨਾਂ ਨੂੰ ਸੈਂਕਸ਼ਨ ਕਰਕੇ ਕੁੱਲ 16 ਕਰੋੜ 27 ਲੱਖ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਜਾ ਚੁੱਕੀ ਹੈ ਜੋ ਕਿ ਸਿੱਧੇ ਲਾਭਪਾਤਰੀਆਂ ਦੇ ਬੈਕ ਖਾਤਿਆਂ ਵਿੱਚ ਟਰਾਂਸਫ਼ਰ ਕੀਤੀ ਜਾ ਰਹੀ ਹੈ।

ਕੈਪਸ਼ਨ: ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਰਾਹੀਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਬਣੇ ਮਕਾਨ।

1 ਉਸਾਰੀ ਤੋਂ ਪਹਿਲਾਂ ਘਰ ਦੀ ਤਸਵੀਰ

2 ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਬਣਾਏ ਜਾ ਰਹੇ ਮਕਾਨ ਦੀ ਉਸਾਰੀ ਦੀ ਤਸਵੀਰ

3 ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਬਣਾਇਆ ਨਵਾਂ ਮਕਾਨ