Heritage Summer Sports Camp for kids at RGMC Patiala

June 15, 2022 - PatialaPolitics

Heritage Summer Sports Camp for kids at RGMC Patiala

ਰਾਜਿੰਦਰਾ ਜਿਮਖਾਨਾ ਕਲੱਬ ਪਟਿਆਲਾ ਵਿਖੇ ਹੈਰੀਟੇਜ ਸਮਰ ਸਪੋਰਟਸ ਕੈਂਪ ਦੀ ਸ਼ੁਰੂਆਤ।

 

 

ਰਾਜਿੰਦਰਾ ਜਿਮਖਾਨਾ ਮਹਾਰਾਣੀ ਕਲੱਬ ਪਟਿਆਲਾ ਵਿਖੇ ਆਪਣੇ 125 ਸਾਲ ਪੂਰਾ ਹੋਣ ਤੇ ਇਸ ਵਾਰ ਸਮਰ ਸਪੋਰਟਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਡਾ. ਸੁਧੀਰ ਵਰਮਾ ਜੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਖੇਡਾ ਜਿੰਨਾ ਵਿਚ ਲਾਨ ਟੈਨਿਸ, ਟੇਬਲ ਟੈਨਿਸ, ਬੈਡਮਿੰਟਨ, ਅਤੇ ਸਵੀਮਿੰਗ ਸ਼ਾਮਲ ਹੋਣਗੇ ਇਸ ਦੇ ਨਾਲ ਹੋਬੀ ਕੈਂਪ ਵਿੱਚ ਪੇਂਟਿੰਗ ,ਡਰਾਇੰਗ, ਮਿਊਜ਼ਿਕ ਜਿਸ ਵਿਚ ਮਾਉੱਥ ਆਰਗਨ, ਕੀ ਬੋਰਡ, ਭੰਗੜਾ, ਜ਼ੁੰਬਾ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਟੈਲੇਂਟ ਹੰਟ ਅਤੇ ਸਮਰ ਫੈਸਟੀਵਲ ਇਸ ਕੈਂਪ ਦੇ ਆਖਿਰ ਚ ਕਰਵਾਇਆ ਜਾਵੇਗਾ। ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿਚ 6 ਤੋ 14 ਸਾਲ ਦੇ ਵਿਦਿਆਰਥੀ ਭਾਗ ਲੇ ਸਕਦੇ ਹਨ। ਇਹ ਕੈਂਪ 25 ਜੂਨ ਤੱਕ ਹੋਵੇਗਾ। ਅਖੀਰ ਚ 26 ਜੂਨ ਵਾਲੇ ਦਿਨ ਗ੍ਰੈਂਡ ਫਾਈਨਲ ਵਰਾਇਟੀ ਪ੍ਰੋਗਰਾਮ ਹੋਵੇਗਾ। ਇਸ ਪ੍ਰੋਗਰਾਮ ਨੂੰ ਫਸਾਟਵੇ ਅਤੇ ਹੋਰ ਟੀਵੀ ਚੈਨਲਾਂ ਤੇ ਚਲਾਇਆ ਜਾਵੇਗਾ। ਉਨਾਂ ਕਲੱਬ ਦੇ ਮੈਬਰਾਂ ਨੂੰ ਇਸ ਕੈਂਪ ਵਿਚ ਆਪਣੇ ਬੱਚੇ ਸ਼ਾਮਿਲ ਕਰਵਾਉਣ ਲਈ ਸੱਦਾ ਦਿੱਤਾ। ਉਨਾਂ ਕਿਹਾ ਕਿ ਕਲੱਬ ਪਟਿਆਲਾ ਦਾ ਵਿਰਾਸਤੀ ਸਥਾਨ ਹੈ ਅਤੇ ਇਸ ਕਲੱਬ ਨੇ ਆਪਣਾ ਨਾਮ ਪੂਰੇ ਦੇਸ਼ ਵਿਚ ਬਣਾ ਕੇ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਅਤੇ ਅਜਿਹੇ ਕੈਂਪ ਬਹੁਤ ਮਹਤਵਪੂਰਣ ਹੁੰਦੇ ਹਨ ਇਹ ਖੇਡਣ ਅਤੇ ਕਰਨ ਦੀ ਸ਼ਕਤੀ ਨੂੰ ਬੱਚਿਆ ਵਿਚ ਬਣਾ ਕੇ ਰੱਖਦੇ ਹਨ।

ਇਸ ਮੌਕੇ ਕਲੱਬ ਦੀ ਮੈਨਜਮੇਂਟ ਵਿੱਚੋ , ਮੀਤ ਪ੍ਰਧਾਨ ਵਿਕਾਸ ਪੂਰੀ,ਕੈਸ਼ੀਅਰ ਡਾ. ਸੰਜੇ ਬਾਂਸਲ, ਹਰਸ਼ਪਾਲ ਸਿੰਘ, ਹਰਮਿੰਦਰ ਸਿੰਘ ਲਵਲੀ, ਦੀਪਕ ਡਕਾਲਾ, ਡਾਕਟਰ ਸੁੱਖੀ ਬੋਪਾਰਾਏ ਸੀ ਏ ਰੋਹਿਤ ਗੁਪਤਾ ਅਤੇ ਸੰਚਿਤ ਬਾਂਸਲ ਸ਼ਾਮਲ ਹੋਏ। ਜ਼ਿਕਰ ਯੋਗ ਹੈ ਕਿ ਹਰੇਕ ਖੇਡ ਅਤੇ ਇਵੇਂਟ ਕਲੱਬ ਦੀ ਮੈਂਨਜਮੇਂਟ ਦੇ ਵਖੋ ਵਖ ਮੈਬਰਾਂ ਅਧੀਨ ਕਰਵਾਈ ਜਾਵੇਗੀ