Illegal Mining:One arrested and 3 tipper impounded in Patiala

June 16, 2022 - PatialaPolitics

Illegal Mining:One arrested and 3 tipper impounded in Patiala

ਸ਼੍ਰੀ ਮੋਹਿਤ ਕੁਮਾਰ ਅਗਰਵਾਲ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਿਟੀ – 2 ਪਟਿਆਲਾ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦੀਪਕ ਪਾਰੀਕ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਅਤੇ ਸ਼੍ਰੀ ਵਜੀਰ ਸਿੰਘ, ਪੀ.ਪੀ.ਐਸ., ਕਪਤਾਨ ਪੁਲਿਸ, ਸਿਟੀ, ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਹਾਸਲ ਕੀਤੀ ਗਈ, ਜਦੋਂ ਨਜਾਇਜ ਮਾਈਨਿੰਗ ਕਰਨ ਸਬੰਧੀ ਤਿੰਨ ਮਿੱਟੀ ਦੇ ਭਰੇ ਟਿੱਪਰ ਬ੍ਰਾਮਦ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

 

ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਦਰਖਾਸਤ ਓਮ ਪ੍ਰਕਾਸ਼ ਪੁੱਤਰ ਗੋਰਾ ਲਾਲ ਵਾਸੀ ਮਕਾਨ ਨੰਬਰ 58 ਹਰਮਨ ਕਲੋਨੀ ਸਰਹੰਦ ਰੋਡ ਪਟਿਆਲਾ ਨੇ ਬਰਖਿਲਾਫ ਗਗਨ ਵਿਰਕ ਕੰਟਰੈਕਟਰ ਨੇੜੇ ਅੱਡਾ ਪਿੰਡ ਅਲੀਪੁਰ ਅਰਾਈਆਂ ਜਿਲਾ ਪਟਿਆਲਾ ਦੇ ਖਿਲਾਫ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਿੱਤੀ ਸੀ। ਦਰਖਾਸਤ ਦੀ ਪੜਤਾਲ ਦੇ ਸਬੰਧ ਵਿੱਚ ਪੁਲਿਸ ਪਾਰਟੀ ਵੱਲੋਂ ਮੌਕਾ ਪਰ ਪੁੱਜ ਕੇ ਪੜਤਾਲ ਕੀਤੀ ਗਈ। ਜਿਥੇ ਮੌਕਾ ਪਰ ਤਿੰਨ ਟਿੱਪਰ ਨੰਬਰੀ PB.11BY.4327, PB.10.HL.0135 ਅਤੇ PB.11.CX.3427 ਮਿੱਟੀ ਨਾਲ ਭਰੇ ਹੋਏ ਖੜੇ ਸੀ। ਜਿਸ ਉਪਰੰਤ ਸ਼੍ਰੀ ਨਿਸ਼ਾਂਤ ਗਰਗ, ਉਪ ਮੰਡਲ ਅਫਸਰ-ਕਮ-ਸਹਾਇਕ ਜਿਲਾ ਮਾਈਨਿੰਗ ਅਫਸਰ ਟਾਂਗਰੀ ਜਲ ਨਿਕਾਸ ਉਪ ਮੰਡਲ ਪਟਿਆਲਾ ਨੂੰ ਮੌਕਾ ਪਰ ਬੁਲਾਇਆ ਗਿਆ। ਜਿੰਨਾ ਵੱਲੋਂ ਗਗਨ ਵਿਰਕ ਕੰਟਰੈਕਟਰ ਨੂੰ ਉਕਤ ਮਿੱਟੀ ਦੇ ਟਿੱਪਰਾਂ ਸਬੰਧੀ ਦਸਤਾਵੇਜ ਪੇਸ਼ ਕਰਨ ਲਈ ਕਿਹਾ। ਜਿਸ ਨੇ ਜੋ ਦਸਤਾਵੇਜ ਪੇਸ਼ ਕੀਤੇ, ਉਹਨਾ ਦੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਸੀ। ਜੋ ਮਾਈਨਿੰਗ ਅਫਸਰ ਵੱਲੋਂ ਪੰਜਾਬ ਮਾਈਨਜ਼ ਐਂਡ ਮਿਨਰਲਜ ਐਕਟ 1957 ਦੀ ਧਾਰਾ 21(1), 4(1) ਨਜਾਇਜ ਮਾਈਨਿੰਗ ਐਕਟ ਅਤੇ ਐਨ.ਜੀ.ਟੀ. ਦੇ ਰੂਲਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਰਿਪੋਰਟ ਪੇਸ਼ ਕੀਤੀ ਗਈ। ਜਿੰਨਾ ਵੱਲੋਂ ਪੇਸ਼ ਕੀਤੀ ਰਿਪੋਰਟ ਦੇ ਅਧਾਰ ਪਰ ਉਕਤ ਟਿੱਪਰ ਨੰਬਰਾਂ ਦੇ ਦੇ ਨਾਮਲੂਮ ਡਰਾਈਵਰਾਂ ਅਤੇ ਵਿਰਕ ਕੰਟਰੈਕਟਰ ਦੇ ਮਾਲਕ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 44 ਗਲੀ ਨੰਬਰ 08 ਘੁੰਮਣ ਨਗਰ-ਬੀ ਪਟਿਆਲਾ ਦੇ ਖਿਲਾਫ ਮੁਕੱਦਮਾ ਨੰਬਰ 83 ਮਿਤੀ 15.06.2022 ਅ/ਧ ਪੰਜਾਬ ਮਾਈਨਜ਼ ਐਂਡ ਮਿਨਰਲਜ ਐਕਟ 1957 ਦੀ ਧਾਰਾ 21(1),4(1) ਨਜਾਇਜ ਮਾਈਨਿੰਗ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਰਜਿਸਟਰ ਕਰਕੇ ਮਿੱਟੀ ਦੇ ਟਿੱਪਰਾਂ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਮੁਕੱਦਮਾ ਵਿੱਚ ਦੋਸ਼ੀ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਬਾਰੇ ਤਫਤੀਸ਼ ਜਾਰੀ ਹੈ।