Patiala:Servant ‘flees’ with car and Gold from house
June 26, 2022 - PatialaPolitics
Patiala:Servant ‘flees’ with car and Gold from house
ਪਟਿਆਲਾ ਜਗਦੀਸ਼ ਜਵੈਲਰ ਦੇ ਘਰ ਕਰੋੜਾਂ ਰੁਪਏ ਦੀ ਚੋਰੀ ਦੀ ਖਬਰ ਸਾਮਣੇ ਆਈ ਹੈ। ਮਾਲਿਕ ਮਨੋਜ ਸਿੰਗਲਾ ਆਪਣੇ ਪਰਿਵਾਰ ਦੇ ਨਾਲ ਵਿਆਹ ਤੇ ਗਏ ਸਨ ਅਤੇ ਘਰ ਦੀ ਰਾਖੀ ਲਈ ਆਪਣੇ ਨੌਕਰ ਅਤੇ ਉਸਦੀ ਪਤਨੀ ਨੂੰ ਛੱਡ ਕੇ ਗਏ ਸਨ। ਨੌਕਰਾਂ ਨੂੰ ਪਤਾ ਚਲਿਆ ਕਿ ਘਰ ਵਿੱਚ ਲੱਖਾਂ ਰੁਪਏ ਦੇ ਸੋਨਾ ਮੌਜੂਦ ਹੈ ਤੇ ਘਰ ਦੇ ਨੌਕਰਾਂ ਦੀ ਨੀਅਤ ਫਿੱਟ ਗਈ। ਉਨ੍ਹਾਂ ਨੇ ਘਰ ਵਿੱਚ ਪਏ ਲੱਖਾਂ ਰੁਪਏ ਦੇ ਸੋਨੇ ਅਤੇ ਤਕਰੀਬਨ 30 ਲੱਖ ਰੁਪਏ ਦੇ ਕਰੀਬ ਕੈਸ਼ ਅਤੇ 1 ਇਨੋਵਾ ਗੱਡੀ ਜਿਸਦਾ ਨੰਬਰ PB-11AJ-4040 ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਨੌਕਰ ਜੋਗੀ , ਉਸਦੀ ਪਤਨੀ ਰੇਖਾ ਤੇ 4 ਹੋਰ ਬੰਦਿਆ ਖ਼ਿਲਾਫ਼ FIR No. 134 DTD 24-06-22 U/S 457,380, 328 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
…