8yr old boy kidnapped in Patiala, recovered within 3 hours

July 9, 2022 - PatialaPolitics

8yr old boy kidnapped in Patiala, recovered within 3 hours

ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਦੱਸਿਆ ਕਿ ਮਿਤੀ 07.07.2022 ਦੀ ਸਵੇਰੇ 7:30 ਵਜੇ ਇੱਕ ਬੱਚਾ ਉਮਰ ਕਰੀਬ 8 ਸਾਲ ਪਿੰਡ ਖੰਡੋਲੀ ਨੂੰ ਆਪਣੇ ਭਰਾ ਨਾਲ ਸਾਇਕਲ ਉਤੇ ਅਧਾਰਸਿਲਾ ਸਕੂਲ ਪਿੰਡ ਭੱਦਕ ਜਾਦੇ ਸਮੇ ਖੰਡੰਲੀ ਤੇ ਪਿੰਡ ਭੱਦਕ ਦੇ ਵਿਚਕਾਰ ਦੇ ਕੱਚੇ ਰਸਤੇ ਵਿੱਚੋਂ ਦੋ ਨਕਾਬਪੋਸ਼ ਮੋਟਰ ਸਾਇਕਲ ਸਵਾਰਾਂ ਨੇ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਕੇ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਖੰਡੰਲੀ ਨੂੰ ਫੋਨ ਕਰਕੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 03 ਲੱਖ ਰੁਪਏ ਫਿਰੌਤੀ ਦੀ ਮੰਗੀ ਗਈ ਸੀ, ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 53 ਮਿਤੀ 7.7.2022 ਅ:ਧ: 364 ਏ,34 ਆਈ.ਪੀ.ਸੀ ਥਾਣਾ ਖੇੜੀ ਗੰਡਿਆ ਦਰਜ ਰਸਿਜਟਰ ਕੀਤਾ ਗਿਆ ਸੀ।

ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਏਰੀਆ ਵਿੱਚ ਭੇਜੀਆ ਗਈਆਂ ਤਾਂ ਜੋ ਦੋਸ਼ੀਆਂ ਦੀ ਪਕੜ ਵਿੱਚੋਂ ਬੱਚੇ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੇ ਨੂੰ 03 ਘੰਟਿਆ ਵਿਚ ਹੀ ਪੁਲਿਸ ਨੇ ਸੁਰੱਖਿਅਤ ਬੇਅਬਾਦ ਜਗਾਂ ਵਿਚ ਬਣੇ ਕਮਰੇ ਬਾਹੱਦ ਪਿੰਡ ਸਰਾਏ ਬੰਜਾਰਾ ਕੋਲੋ ਬਾਮਦ ਕਰਵਾ ਲਿਆ ਸੀ।

ਇਸ ਸਾਰੇ ਕੇਸ ਦੀ ਮੋਨੀਟਰਿੰਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਵੱਲੋਂ ਕੀਤੀ ਗਈ। ਜਿਸ ਤੇ ਸੁੱਖਅੰਮ੍ਰਿਤ ਸਿੰਘ ਰੰਧਾਵਾਂ ਡੀ.ਐਸ.ਪੀ/ਡੀ ਪਟਿਆਲਾ, ਰਘਬੀਰ ਸਿੰਘ ਡੀ.ਐਸ.ਪੀ ਘਨੌਰ ਅਤੇ ਕ੍ਰਿਪਾਲ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਨੂੰ ਵੱਖ-ਵੱਖ ਟਾਸਕ ਦੇ ਕੇ ਕੇਸ ਨੂੰ ਟਰੇਸ ਕਰਨ ਦੇ ਨਿਰਦੇਸ਼ ਦਿੱਤੇ ਗਏ।ਜਿਸ ਤੇ ਸੀ.ਸੀ.ਟੀ.ਵੀ ਫੁਟੇਜ, ਟੈਕਨੀਕਲ ਇਨਵੈਸਟੀਗੇਸ਼ਨ ਅਤੇ ਅਪਰਾਧੀਆਂ ਦੇ ਵਾਰਦਾਤ ਕਰਨ ਸਮੇ ਰੂਟ ਟਰੈਕਿੰਗ ਦੇ ਅਧਾਰ ਤੇ ਮਿਤੀ 8.7.2022 ਨੂੰ ਪਿੰਡ ਬਡੌਲੀ ਗੱਜਰਾਂ ਨਾਕਾਬੰਦੀ ਦੌਰਾਨ ਦੋਸੀ ਸ਼ਰਨਦੀਪ ਸਿੰਘ ਉਰਫ ਸ਼ਾਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੰਡੰਲੀ ਤੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਕੁਲਵੰਤ ਸਿੰਘ ਵਾਸੀ ਅਲੀਪੁਰ ਮੰਡਵਾਲ ਥਾਣਾ ਖੇੜੀ ਗੰਡਿਆ ਨੂੰ ਕਾਬੂ ਕੀਤਾ ਗਿਆ। ਜਿਨਾਂ ਪਾਸੋ ਇੱਕ ਮੋਟਰ ਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਜਿਸ ਤੇ ਜਾਅਲੀ ਨੰਬਰ PB 1 BC 7665 ਲੱਗਾ ਹੋਇਆ ਸੀ, ਦੋਸ਼ੀ ਸ਼ਰਨਦੀਪ ਸਿੰਘ ਉਰਫ ਸ਼ਾਨ ਪਾਸੋ ਡੱਬ ਵਿੱਚ ਇੱਕ ਦੇਸੀ ਪਿਸਤੋਲ ਜਿਸ ਵਿੱਚ 01 ਰੌਦ ਲੋਡ ਸੀ ਤੇ ਉਸ ਦੀ ਜੇਬ ਵਿੱਚੋਂ 02 ਰੌਦ ਜਿੰਦਾ ਅਤੇ ਦੋਸ਼ੀ ਲਖਵੀਰ ਸਿੰਘ ਉਰਫ ਲੱਖਾ ਦੀ ਜੇਬ ਵਿੱਚੋਂ ਵੀ 02 ਰੌਦ ਜਿੰਦਾ ਬਾਮਦ ਕੀਤੇ ਗਏ।ਜੋ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰ ਸਾਇਕਲ ਸਿਵਾ ਜੀ ਪਾਰਕ ਗੋਬਿੰਦ ਕਲੌਨੀ ਰਾਜਪੁਰਾ ਕੋਲੋ 2/3 ਦਿਨ ਪਹਿਲਾ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਚ ਚੋਰੀ ਦਾ ਮੁਕੱਦਮਾ ਦਰਜ ਰਜਿਸਟਰ ਹੈ। ਇਸ ਮੋਟਰ ਸਾਇਕਲ ਦਾ ਅਸਲੀ ਨੰਬਰ ਪੀ.ਬੀ-65 ਏ.ਜੇ-4769 ਹੋਣਾ ਪਾਇਆ ਗਿਆ । ਦੋਸੀ ਸਰਨਜੀਤ ਸਿੰਘ ਉਰਫ ਸਾਨ ਜੋ ਕਿ ਪਿੰਡ ਖੰਡੋਲੀ ਦਾ ਰਹਿਣ ਵਾਲਾ ਹੈ। ਜਿਸ ਦਾ ਘਰ ਚਰਨਜੀਤ ਸਿੰਘ ਦੇ ਮੁਹੱਲੇ ਵਿਚ ਹੀ ਹੈ। ਜਿਸ ਨੇ ਬੱਚੇ ਦੇ ਸਕੂਲ ਆਉਣ ਜਾਣ ਬਾਰੇ ਪੂਰੀ ਰੈਕੀ ਕੀਤੀ ਸੀ। ਇਸੇ ਹੀ ਕਾਰਨ ਉਨ੍ਹਾਂ ਨੇ ਅਪਣੇ ਮੁੰਹ ਢਕੇ ਹੋਏ ਸਨ ਤਾਂ ਜੋ ਉਨਾ ਦੀ ਸਨਾਖਤ ਨਾ ਹੋ ਸਕੇ। ਦੋਸੀਆਨ ਪਾਸੋ ਚੋਰੀ ਸੁਦਾ ਮੋਟਰ ਸਾਈਕਲ ਜੋ ਵਾਰਦਾਤ ਵਿਚ ਵਰਤਿਆ ਗਿਆ ਸੀ ਬਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋ ਨਜਾਇਜ ਅਸਲਾ ਵੀ ਬਾਮਦ ਹੋਇਆ ਹੈ। ਮੁਕੰਮਦਾ ਹਜਾ ਦੀ ਤਫਤੀਸ ਦੋਰਾਨ ਜੁਰਮ 411, 473, ਅਤੇ 25-54-59 ਆਰਮਜ ਐਕਟ ਦਾ ਵਾਧਾ ਕੀਤਾ ਗਿਆ ਹੈ। ਦੋਸੀਆਨ ਨੂੰ ਪੇਸ ਅਦਾਲਤ ਕਰਕੇ 02 ਦਿਨਾ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ, ਅਤੇ 32 ਬੋਰ ਦਾ ਪਿਸਟਲ ਬਾਮਦ ਕੀਤਾ ਗਿਆ। ਜਿਨਾਂ ਪਾਸੋਂ ਪੁੱਛਗਿੱਛ ਜਾਰੀ ਹੈ।