Machine installed in Patiala to make wood from cowdung

July 13, 2022 - PatialaPolitics

Machine installed in Patiala to make wood from cowdung

ਨੇੜਲੇ ਪਿੰਡ ਗਾਜੀਪੁਰ ਦੀ ਗਊਸ਼ਾਲਾ ਵਿਖੇ ਗਊਧੰਨ ਦੇ ਗੋਹੇ ਤੋਂ ਲੱਕੜ ਬਣਾਉਣ ਦਾ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਤਹਿਤ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਸਵੈ ਰੋਜਗਾਰ ਨੂੰ ਉਤਸ਼ਾਹਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵੱਲੋਂ ਸਹਿਯੋਗ ਆਜੀਵਿਕਾ ਮਹਿਲਾ ਗ੍ਰਾਮ ਸੰਗਠਨ ਵਾਸਤੇ ਸੀ.ਐਸ.ਆਰ ਫੰਡ ਦੀ ਮਦਦ ਨਾਲ ਕਾਓ ਡੰਗ ਮਸ਼ੀਨ ਦੀ ਖ੍ਰੀਦ ਕਰਵਾਈ ਗਈ ਹੈ।

ਈਸ਼ਾ ਸਿੰਘਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਰਾਹੀ ਜਿਥੇ ਸਵੈ-ਸਹਾਇਤਾ ਨਾਲ ਜੁੜੀਆਂ ਲੋੜਵੰਦ ਔਰਤਾਂ ਨੂੰ ਰੋਜ਼ਗਾਰ ਮਿਲੇਗਾ ਉਥੇ ਹੀ ਗਊਸ਼ਾਲਾ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀ ਗਊ ਦੇ ਗੋਬਰ ਤੋਂ ਬਣੀ ਵੱਖ-ਵੱਖ ਆਕਾਰ ਦੀ ਲੱਕੜ ਘਰਾਂ ਅਤੇ ਢਾਬਿਆਂ, ਹੋਟਲਾਂ ਅਤੇ ਸਮਸ਼ਾਨ ਘਾਟ ਆਦਿ ‘ਚ ਬਾਲਣ ਵਜੋਂ ਕੀਤੇ ਜਾਣ ਸਮੇਤ ਮੰਦਿਰਾਂ ਦੇ ਹਵਨਕੁੰਡ ‘ਚ ਵੀ ਕੀਤੀ ਜਾ ਸਕੇਗੀ। ਇਹ ਲੱਕੜੀ ਆਮ ਲੱਕੜੀ ਨਾਲੋ ਘੱਟ ਰੇਟਾ ਤੇ ਉਪਲਬਧ ਹੋਵੇਗੀ।

ਏ.ਡੀ.ਸੀ. ਈਸ਼ਾ ਸਿੰਘਲ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਬਹੁਮੁੱਲੇ ਦਰਖਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕੇਗਾ ਜਿਸ ਨਾਲ ਵਾਤਾਵਰਣ ਬਚਾਉਣ ਲਈ ਵੀ ਸਹਿਯੋਗ ਮਿਲੇਗਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ, ਬਲਾਕ ਪ੍ਰੋਗਰਾਮ ਮੈਨੇਜਰ ਪ੍ਰਿੰਕੂ ਸਿੰਗਲਾ ਅਤੇ ਅਮਰਵੀਰ ਸਿੰਘ ਸਮੇਤ ਪਿੰਡ ਦੇ ਸਰਪੰਚ ਅਤੇ ਸਕੱਤਰ ਸਮੇਤ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਵੀ ਮੌਜੂਦ ਸਨ।