Patiala Gets new District Health Officer Dr. Daljeet Singh

July 26, 2022 - PatialaPolitics

Patiala Gets new District Health Officer Dr. Daljeet Singh

ਡਾ. ਦਲਜੀਤ ਸਿੰਘ ਨੇ ਸੰਭਾਲਿਆ ਜਿਲ੍ਹਾ ਸਿਹਤ ਅਫਸਰ ਦਾ ਆਹੁਦਾ
ਪਟਿਆਲਾ, 26 ਜੁਲਾਈ ( ) ਡਾ. ਦਲਜੀਤ ਸਿੰਘ ਨੇ ਬਤੌਰ ਜਿਲ੍ਹਾ ਸਿਹਤ ਅਫਸਰ ਦਫਤਰ ਸਿਵਲ ਸਰਜਨ ਵਿੱਚ ਆਪਣਾ ਆਹੁਦਾ ਸੰਭਾਲ ਲਿਆ ਹੈ।ਜਿਕਰ ਯੋਗ ਹੈ ਕਿ ਡਾ. ਦਲਜੀਤ ਸਿੰਘ ਜੋ ਕਿ ਪਹਿਲਾ ਦਫਤਰ ਸਿਵਲ ਸਰਜਨ ਮੁਹਾਲੀ ਵਿਖੇ ਬਤੋਰ ਡਿਪਟੀ ਮੈਡੀਕਲ ਕਮਿਸ਼ਨਰ ਸੇਵਾਵਾਂ ਦੇ ਰਹੇ ਸਨ, ਦੀ ਬੀਤੇ ਦਿਨੀ ਪੰਜਾਬ ਸਰਕਾਰ ਸਿਹਤ ਵਿਭਾਗ ਵਲੋਂ ਉਹਨਾਂ ਦੀ ਬਦਲੀ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਬਤੋਰ ਜਿਲ੍ਹਾ ਸਿਹਤ ਅਫਸਰ ਹੋਣ ਤੇਂ ਅੱਜ ਉਹਨਾਂ ਆਪਣਾ ਅਹੁਦਾ ਸੰਭਾਲ ਲਿਆ ਹੈ।ਆਹੁਦਾ ਸੰਭਾਲਣ ਉਪਰੰਤ ਡਾ. ਦਲਜੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਸਾਫ ਸੁਥਰਾ ਖਾਦ-ਪਦਾਰਥ ਮੁਹੱਈਆਂ ਕਰਵਾਉਣ ਲਈ ਵਚਨਬੱਧ ਹਨ ਅਤੇ ਜਿਲ੍ਹੇ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਨੂੰ ਸਖਤੀ ਨਾਲ ਲਾਗੁ ਕਰਵਾਇਆ ਜਾਵੇਗਾ।