Patiala: PRTC bus met with an accident, driver suffered a stroke, died on the spot
July 28, 2022 - PatialaPolitics
Patiala: PRTC bus met with an accident, driver suffered a stroke, died on the spot
ਪਟਿਆਲਾ ਤੋਂ ਦੇਵੀਗੜ੍ਹ ਰੋਡ ’ਤੇ ਪੀ.ਆਰ.ਟੀ.ਸੀ. ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਚਾਲਕ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਬੱਸ ਪਟਿਆਲਾ ਦੇ ਦੇਵੀਗੜ੍ਹ ਤੋਂ ਅੰਬਾਲਾ ਜਾ ਰਹੀ ਸੀ। ਇਸ ਦੌਰਾਨ ਸੰਨੀ ਐਨਕਲੇਵ ਨੇੜੇ ਬੱਸ ਪਲਟ ਗਈ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਜਾ ਡਿੱਗੀ। ਮੌਕੇ ’ਤੇ ਪੁੱਜੇ ਪੀ.ਆਰ.ਟੀ.ਸੀ. ਇੰਸਪੈਕਟਰ ਗੁਰਨੈਬ ਸਿੰਘ ਨੇ ਦੱਸਿਆ ਕਿ ਖਦਸ਼ਾ ਹੈ ਕਿ ਹਾਦਸਾ ਆ ਰਹੀ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵਾਪਰਿਆ ਹੈ।
ਜਦੋਂ ਕਿ ਪੀ.ਆਰ.ਟੀ.ਸੀ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।