Swachh Survekshan 2023: Patiala appoints Rajdeep Singh and Harinderpal Lamba as brand ambassador

September 29, 2022 - PatialaPolitics

Swachh Survekshan 2023: Patiala appoints Rajdeep Singh and Harinderpal Lamba as brand ambassador

Swachh Survekshan 2023: Patiala appoints Rajdeep Singh and Harinderpal Lamba as brand ambassador

ਰਾਜਦੀਪ ਸਿੰਘ ਤੇ ਹਰਿੰਦਰਪਾਲ ਸਿੰਘ ਲਾਂਬਾ ਬਣੇ ਸਵੱਛਤਾ ਸਰਵੇਖਣ-2023 ਦੇ ਬ੍ਰਾਂਡ ਅੰਬੈਸਡਰ
-ਦੋਵੇਂ ਬ੍ਰਾਂਡ ਅੰਬੈਸਡਰ ਸ਼ਹਿਰ ਦੇ ਕੋਨੇ-ਕੋਨੇ ‘ਚ ਸਫਾਈ ਪ੍ਰਤੀ ਫੈਲਾਉਣਗੇ ਜਾਗਰੂਕਤਾ
ਪਟਿਆਲਾ 29 ਸਤੰਬਰ
ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰਾਂ ਦੀ ਸਫਾਈ ਦਰਜਾਬੰਦੀ ਲਈ ਹਰ ਸਾਲ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ। ਸਵੱਛਤਾ ਸਰਵੇਖਣ 2023 ਹੁਣ ਸ਼ੁਰੂ ਹੋ ਗਿਆ ਹੈ ਅਤੇ ਇਸ ਲਈ ਸਵੱਛ ਭਾਰਤ ਅਭਿਆਨ ਤਹਿਤ 1 ਲੱਖ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਦੋ ਬ੍ਰਾਂਡ ਅੰਬੈਸਡਰਾਂ ਦੀ ਚੋਣ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ। ਸਫਾਈ ਸਰਵੇਖਣ 2023 ਲਈ ਇਸ ਜ਼ਰੂਰੀ ਰਸਮੀ ਕਾਰਵਾਈ ਨੂੰ ਪੂਰਾ ਕਰਦੇ ਹੋਏ, ਪਟਿਆਲਾ ਨਗਰ ਨਿਗਮ ਨੇ ਪਲੇ-ਵੇਅ ਸਕੂਲ ਦੇ ਡਾਇਰੈਕਟਰ ਤੇ ਸਮਾਜ ਸੇਵੀ ਰਾਜਦੀਪ ਸਿੰਘ ਅਤੇ ਸਮਾਜ ਸੇਵਕ ਤੇ ਚੀਅਰਸ ਫੂਡ ਐਂਡ ਬੀਵਰੇਜ ਪ੍ਰਾਈਵੇਟ ਲਿਮਟਿਡ ਦੇ ਮਾਲਿਕ ਹਰਿੰਦਰਪਾਲ ਸਿੰਘ ਲਾਂਬਾ ਦੀ ਚੋਣ ਕੀਤੀ ਹੈ। ਇਨ੍ਹਾਂ ਦੋਵਾਂ ਸਮਾਜ ਸੇਵੀਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਸਾਲ ਪਟਿਆਲਾ ਨੂੰ ਪੰਜਾਬ ਦਾ ਨੰਬਰ 1 ਸਾਫ਼-ਸੁਥਰਾ ਸ਼ਹਿਰ ਐਲਾਨਿਆ ਗਿਆ ਸੀ, ਉਸੇ ਤਰਜ਼ ‘ਤੇ ਕੰਮ ਕਰਦਿਆਂ ਉਹ ਪਟਿਆਲਾ ਨੂੰ ਮੁੜ ਪੰਜਾਬ ਦਾ ਨੰਬਰ 1 ਸ਼ਹਿਰ ਬਣਾਉਣ ਲਈ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸਫਾਈ ਅਤੇ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਲਈ ਪ੍ਰੇਰਿਤ ਕਰਨਗੇ। ਇਸ ਦੇ ਨਾਲ ਹੀ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਸਫ਼ਾਈ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। ਦੋਵਾਂ ਬ੍ਰਾਂਡ ਅੰਬੈਸਡਰਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਵੱਛਤਾ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਇੱਕ ਬ੍ਰਾਂਡ ਅੰਬੈਸਡਰ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ ਅਤੇ ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਮਾਜ ਸੇਵੀ ਜਤਵਿੰਦਰ ਸਿੰਘ ਗਰੇਵਾਲ ਨਗਰ ਨਿਗਮ ਦੀ ਸਫਾਈ ਲੀਗ ਵਿੱਚ ਲੀਗ ਦੇ ਕਪਤਾਨ ਦੀ ਭੂਮਿਕਾ ਨਿਭਾ ਚੁੱਕੇ ਹਨ ਅਤੇ ਲਗਾਤਾਰ ਇਸ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ।