Patiala:Appointment letter given to Pharmacist for Aam Aadmi Clinic

September 5, 2023 - PatialaPolitics

Patiala:Appointment letter given to Pharmacist for Aam Aadmi Clinic

ਪਟਿਆਲਾ 05 ਸਤੰਬਰ ( ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆਂ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਬਣਾਏ ਆਮ ਆਦਮੀ ਕਲੀਨਿਕਾਂ ਵਿੱਚ ਤੈਨਾਤੀ ਲਈ ਇਮਪੈਨਲਡ ਕੀਤੇ 29 ਫਰਮਾਸਿਸਟਾਂ ਨੂੰ ਸਿਵਲ ਸਰਜਨ ਡਾਕਟਰ ਰਮਿੰਦਰ ਕੋਰ ਨੇ ਨਿਉਕਤੀ ਪੱਤਰ ਦਿੱਤੇ। ਨਿਉਕਤੀ ਪੱਤਰ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇਂ ਦੱਸਿਆ ਕਿ ਜਿਲ੍ਹੇ ਵਿੱਚ ਸਿਹਤ ਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ
ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 58 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ।ਜਿਹਨਾਂ ਵਿੱਚੋ 27 ਆਮ ਆਦਮੀ ਕਲੀਨਿਕਾਂ ਵਿੱਚ ਇਮਪੈਨਲਡ ਫਰਮਾਸਿਸਟ ਤੈਨਾਤ ਹਨ ਅਤੇ ਰਹਿੰਦੇ 31 ਆਮ ਆਦਮੀ ਕਲ਼ੀਨਿਕਾਂ ਵਿੱਚ ਫਰਮਾਸਿਸਟਾ ਦੀ ਭਰਤੀ ਕਰਨ ਲਈ ਉੱਚ ਅਧਿਕਾਰੀਆਂ ਵੱਲੋਂ 31 ਫਰਮਾਸਿਸਟਾ ਦੀਸੁਚੀ ਭੇਜੀ ਗਈ ਸੀ।ਜਿਸ ਵਿਚੋਂ 29 ਫਰਮਾਸਿਸਟਾ ਵੱਲੋਂ ਦਫਤਰ ਵਿੱਚ ਹਾਜਰ ਹੋਏ ਅਤੇ ਇਹਨਾਂ ਦੀ ਚੋਣ ਪ੍ਰੀਕਿਰਿਆ ਪੂਰੀ ਕਰਕੇ ਇਹਨਾਂ ਨੂੰ ਨਿਉਕਤੀ ਪੱਤਰਾਂ ਦੀ ਵੰਡ ਕਰ ਦਿੱਤੀ ਗਈ ਹੈ।ਫਰਮਾਸਿਸਟਾਂ ਨੂੰ ਨਿਉਕਤੀ ਪੱਤਰ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਪਣੀ ਡਿਉਟੀ ਪੂਰੀ ਲਗਣ ਤੇਂ ਮਿਹਨਤ ਨਾਲ ਕਰਨ ਲਈ ਕਿਹਾ। ਉਹਨਾਂ ਸਮੂਹ ਫਰਮਾਸਿਸਟਾ ਸਟਾਫ ਨੂੰ ਕਿਹਾ ਕਿ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਵਰਤੀ ਜਾਵੇ ਅਤੇ ਜੇਕਰ ਸਿਖਲਾਈ ਦੀ ਜਰੂਰਤ ਹੈ ਤਾਂ ਸਬੰਧਤ ਮੈਡੀਕਲ ਅਫਸਰ ਨਾਲ ਤਾਲਮੇਲ ਕੀਤਾ ਜਾਵੇ।ਉਹਨਾਂ ਦੱਸਿਆ ਕਿ ਇਹਨਾਂ ਫਰਮਾਸਿਸਟਾ ਦੀ ਭਰਤੀ ਕਰਨ ਦਾ ਮੁੱਖ ਮਕਸਦ ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ ਤਾਂ ਜੋ ਇਹਨਾਂ ਕਲੀਨਿਕਾਂ ਵਿੱਚ ਇਲਾਜ ਲਈ ਆਉਣ ਵਾਲੇ ਕਿਸੇ ਮਰੀਜ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਰੀਤਿਕਾ ਗਰੋਵਰ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਅਰਬਨ ਕੁਆਰਡੀਨੇਟਰ ਮੈਡਮ ਹਰਸ਼ ਵੀ ਹਾਜਰ ਸਨ।