Congress Sarpanch plotted robbery in Patiala’s Ghanaur UCO bank

November 30, 2022 - PatialaPolitics

Congress Sarpanch plotted robbery in Patiala’s Ghanaur UCO bank

ਚਮਕੌਰ ਸਾਹਿਬ ਦਾ 35 ਸਾਲਾ ਕਾਂਗਰਸੀ ਸਰਪੰਚ ਸੋਮਵਾਰ ਨੂੰ ਹੋਈ 17 ਲੱਖ ਰੁਪਏ ਦੀ ਘਨੌਰ ਬੈਂਕ ਡਕੈਤੀ ਦਾ ਮਾਸਟਰ ਮਾਈਂਡ ਨਿਕਲਿਆ। ਪਿੰਡ ਹਾਫ਼ਜ਼ਾਬਾਦ ਦੇ ਸਰਪੰਚ ਅਮਨਦੀਪ ਸਿੰਘ ਨੂੰ ਯੂਕੋ ਬੈਂਕ ਦੀ ਬਰਾਂਚ ਵਿੱਚ ਲੁੱਟ ਦੀ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਉਸ ਦੇ ਤਿੰਨ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਪਟਿਆਲਾ ਪੁਲਿਸ ਵੱਲੋਂ 24 ਘੰਟੇ ਅੰਦਰ ਘਨੋਰ ਬੈਂਕ ਡਕੈਤੀ ਟਰੇਸ ਕਰਕੇ 4 ਦੋਸੀ ਗ੍ਰਿਫਤਾਰ 17 ਲੱਖ ਕੈਸ, ਇਕ ਰਾਈਫਲ, ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ ਸ੍ਰੀ ਵਰੁਣ ਸੁਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਮਿਤੀ 28.11.2022 ਨੂੰ ਘਨੌਰ ਯੂ.ਕੋ. ਬੈਂਕ ਵਿੱਚੋ 17 ਲੱਖ ਰੁਪਏ ਦੀ ਹੋਈ ਡਕੈਤੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਵੱਲੋ ਮਹਿਜ 24 ਘੰਟਿਆ ਅੰਦਰ ਹੀ ਟਰੇਸ ਕਰਦੇ ਹੋਏ ਵਾਰਦਾਤ ਵਿੱਚ ਸ਼ਾਮਲ 04 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਰਘਵੀਰ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਘਨੌਰ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਘਨੋਰ ਦੀ ਟੀਮ ਗਠਿਤ ਕੀਤੀ ਗਈ ਸੀ।ਜਿੰਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਲ 04 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਬੈਂਕ ਵਿੱਚੋ ਲੁੱਟੀ ਗਈ 17 ਲੱਖ ਰੁਪਏ ਦੀ ਨਗਦੀ ਅਤੇ ਅਸਲਾ ਵਗੈਰਾ ਬਰਾਮਦ ਕੀਤਾ ਗਿਆ ਹੈ। ਘਟਨਾ ਦਾ ਵੇਰਵਾ :- ਅਮਿਤ ਥੰਮਨ ਵਾਸੀ ਸੰਨੀ ਇੰਨਕਲੇਵ ਦੇਵੀਗੜ੍ਹ ਰੋਡ ਪਟਿਆਲਾ (ਯੂ.ਕੋ ਬੈਂਕ ਮਨੈਜਰ ਘਨੌਰ) ਨੇ ਇਤਲਾਹ ਦਿੱਤੀ ਕਿ ਮਿਤੀ 28.11.2022 ਨੂੰ ਵਕਤ ਕਰੀਬ 03.35 ਪੀ.ਐਮ ਪਰ ਇਕ ਨਾਮਲੂਮ ਵਿਅਕਤੀ ਜਿਸ ਨੇ ਰੁਮਾਲ ਨਾਲ ਮੂੰਹ ਬੰਨਿਆ ਹੋਇਆ ਸੀ, ਬੈਂਕ ਅੰਦਰ ਆ ਕੇ ਕੈਸ ਜਮਾ ਕਰਾਉਣ ਦਾ ਸਮਾਂ ਪੁੱਛਕੇ ਵਾਪਸ ਚਲਾ ਗਿਆ ਅਤੇ 2-3 ਮਿੰਟਾ ਬਾਅਦ ਉਹ ਆਪਣੇ ਨਾਲ 02 ਹੋਰ ਨਾਮਲੂਮ ਸਾਥੀਆਂ ਸਮੇਤ ਬੈਂਕ ਅੰਦਰ ਦਾਖਲ ਹੋਇਆ ਅਤੇ ਗੰਨ ਪੁਆਇੰਟ ਪਰ ਕੈਸੀਅਰ ਅਤੇ ਹੋਰ ਕਰਮਚਾਰੀਆਂ ਦੇ ਹੱਥ ਖੜੇ ਕਰਵਾਕੇ ਕੈਸ਼ੀਅਰ ਪਾਸ ਪਈ ਕਰੀਬ 17 ਲੱਖ ਰੂਪੈ ਦੀ ਨਗਦੀ, ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਅਤੇ ਬੈਂਕ ਵਿੱਚ ਆਏ ਗਾਹਕ ਨਰੇਸ ਕੁਮਾਰ ਦਾ ਬੈਂਕ ਦੇ ਬਾਹਰ ਖੜਾ ਬੁਲਟ ਮੋਟਰਸਾਇਲ ਨੰਬਰੀ PB- 11DB-5759 ਲੈ ਕੇ ਮੋਕਾ ਤੋ ਫਰਾਰ ਹੋ ਗਏ ਸਨ।ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379 ਏ,379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਦਰਜ ਕੀਤਾ ਗਿਆ। ਗ੍ਰਿਫਤਾਰੀ ਅਤੇ ਬਰਾਮਦਗੀ : ਇਸ ਵਾਰਦਾਤ ਨੂੰ ਟਰੇਸ ਕਰਨ ਹਿੱਤ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋਸੀ 1) ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ 2) ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ 3) ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀਆਨ ਬਾਲਸੰਡਾ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ 4) ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਮਿਤੀ 29.11.2022 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋ ਗ੍ਰਿਫਤਾਰ ਕੀਤਾ ਗਿਆ ਹੈ।ਜਿੰਨ੍ਹਾ ਦੇ ਕਬਜਾ ਵਿੱਚੋ ਯੂ.ਕੋ. ਬੈਕ ਘਨੌਰ ਤੋ ਲੁੱਟੀ ਹੋਈ 17 ਲੱਖ ਰੂਪੈ ਦੀ ਰਕਮ ਅਤੇ ਵਾਰਦਾਤ ਵਿੱਚ ਵਰਤੀ ਹੋਈ ਸਵਿਫਟ ਕਾਰ ਅਤੇ ਇਕ ਰਾਈਫਲ 12 ਬੋਰ (2 ਰੋਦ) (ਜੋ ਬੈਂਕ ਦੀ ਲੁੱਟ ਦੌਰਾਨ ਥਾਣਾ ਖਮਾਣੋਂ ਦੇ ਏਰੀਆ ਵਿਚੋਂ ਖੋਹੀ ਸੀ), 02 ਖਪਰੇ ਅਤੇ 01 ਕਿਰਚ ਬਰਾਮਦ ਕੀਤੀ ਗਈ ਹੈ। ਅਪਰਾਧਿਕ ਪਿਛੋਕੜ ਅਤੇ ਵਾਰਦਾਤਾਂ ਦਾ ਵੇਰਵਾ :-ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਇੰਡ ਅਮਨਦੀਪ ਸਿੰਘ ਸਰਪੰਚ ਹੈ, ਇੰਨ੍ਹਾਂ ਸਾਰੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ, ਜਿੰਨ੍ਹਾ ਪਰ ਪਹਿਲਾ ਵੀ ਕਤਲ, ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕਰ ਜੋਲ ਵੀ ਜਾ ਚੁੱਕੇ ਹਨ।ਅਮਨਦੀਪ ਸਿੰਘ ਸਰਪੰਚ ਦੇ ਖਿਲਾਫ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਜਿਲ੍ਹਾ ਰੂਪਨਗਰ ਦੇ ਥਾਣਾ ਚਮਕੌਰ ਸਾਹਿਬ ਵਿਖੇ ਦਰਜ ਹਨ।ਦਿਲਪ੍ਰੀਤ ਸਿੰਘ ਭਾਨਾ ਦੇ ਖਿਲਾਫ ਵੀ ਕਤਲ ਕੇਸ ਦਰਜ ਹੈ ਜੋ ਕਿ ਸਾਲ 2017-18 ਵਿੱਚ ਰੋਪੜ ਜੇਲ ਵਿੱਚ ਰਿਹਾ ਹੈ ਅਤੇ ਨਰਿੰਦਰ ਸਿੰਘ ਦੇ ਖਿਲਾਫ ਇਕ ਮੁਕੱਦਮਾ ਦਰਜ ਹੈ।ਅਮਨਦੀਪ ਸਿੰਘ ਸਰਪੰਚ ਜੋ ਕਿ ਸੰਘੋਲ ਅਤੇ ਘਨੋਰ ਬੈਂਕ ਡਕੈਤੀ ਦਾ ਮਾਸਟਰ ਮਾਇੰਡ ਹੈ ਇਸਦੇ 2 ਸਾਥੀਆਂ ਨੂੰ ਕੁਝ ਸਮਾਂ ਪਹਿਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸਨੇ ਦਿਲਪ੍ਰੀਤ ਸਿੰਘ ਭਾਨਾ ਨਾਲ ਮਿਲਕ ਆਪਣਾ ਨਵਾਂ ਗੈਂਗ ਲੁੱਟਖੋਹ ਕਰਨ ਲਈ ਤਿਆਰ ਕਰ ਲਿਆ ਸੀ।ਅਮਨਦੀਪ ਸਿੰਘ ਪਿੰਡ ਹਫਿਜਾਬਾਦ ਜਿਲ੍ਹਾ ਰੂਪਨਗਰ ਦਾ ਮੌਜੂਦਾ ਸਰਪੰਚ ਵੀ ਹੈ। ► ਮਿਤੀ 10.11.2022 ਨੂੰ ਗੰਨ ਪੁਆਇੰਟ ਪਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਘੋਲ ਵਿਖੇ SBI ਬੈਂਕ ਵਿਚੋਂ 5 ਲੱਖ ਰੂਪੈ ਦੀ ਡਕੈਤੀ ਕੀਤੀ ਸੀ ਅਤੇ ਬੈਕ ਗਾਰਡ ਦੇ ਸੈੱਟਾ ਮਾਰਕੇ ਦੀ 12 ਬੋਰ ਰਾਇਫਲ ਵੀ ਖੋਹਕੇ ਲੈ ਗਏ ਸੀ ਜਿਸ ਸਬੰਧੀ ਮੁਕੱਦਮਾ ਨੰਬਰ 145 ਮਿਤੀ 10.11,2022 ਅ/ਧ 392 ਹਿੰ:ਦਿੰ: 25 ਅਸਲਾ ਐਕਟ ਥਾਣਾ ਖਮਾਣੋਂ ਜਿਲ੍ਹਾ ਫ:ਗ:ਸ ਦਰਜ ਹੈ। ► ਮਿਤੀ 18.11.2022 ਨੂੰ ਪਿਸਟਲ ਪੁਆਇੰਟ ਪਰ ਪਿੰਡ ਦੁੱਮਣਾ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦੇ ਡਾਕਖਾਨੇ ਵਿੱਚੋ (ਲੋਡੀ ਪੋਸਟਮਾਸਟਰ) ਪਾਸੋਂ 25000 ਰੂਪੈ ਦੀ ਖੋਹ ਕੀਤੀ ਸੀ ਇਸ ਸਬੰਧੀ ਮੁਕੱਦਮਾ ਨੰਬਰ 57 ਮਿਤੀ 18.11.2022 ਅ/ਧ 392,506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦਰਜ ਹੈ। ► ਮਿਤੀ 28.11.2022 ਨੂੰ ਯੂ.ਕੇ. ਬੈਕ ਘਨੋਰ ਵਿੱਚੋ ਗੰਨ ਪੁਆਇਟ ਪਰ ਬੈਂਕ ਵਿੱਚੋ 17 ਲੱਖ ਰੂਪੈ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ, 379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੌਰ ਜਿਲ੍ਹਾ ਪਟਿਆਲਾ ਦਰਜ ਹੈ ਇੰਨ੍ਹਾ ਪਾਸੋਂ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ। ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਬੈਂਕ ਡਕੈਤੀ ਵਿੱਚ ਸ਼ਾਮਲ ਦੋਸੀਆਨ ਅਮਨਦੀਪ ਸਿੰਘ ਸਰਪੰਚ, ਦਿਲਪ੍ਰੀਤ ਸਿੰਘ ਭਾਨਾ, ਪ੍ਰਭਦਿਆਲ ਸਿੰਘ ਨਿੱਕੂ ਅਤੇ ਨਰਿੰਦਰ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿੰਨ੍ਹਾ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਨੋਟ: ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਘਨੋਰ ਦੇ ਕਰਮਚਾਰੀਆਂ ਵੱਲੋਂ ਘਨੋਰ ਬੈਂਕ ਡਕੈਤੀ ਵਿੱਚ ਸਾਨਦਾਰ ਕਾਰਗੁਜਾਰੀ ਰਹੀ ਹੈ ਉਹਨਾ ਨੂੰ ਸਨਮਾਨਤ ਕੀਤਾ ਜਾਵੇਗਾ।