Patiala:Appointment letters issued to clinical Assistants

January 24, 2023 - PatialaPolitics

Patiala:Appointment letters issued to clinical Assistants

ਕਲੀਨੀਕਲ ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ ।
ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕੀਤੀ ਭਰਤੀ : ਸਿਵਲ ਸਰਜਨ ।

ਪਟਿਆਲਾ, 24 ਜਨਵਰੀ ( ) ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਗੁਣਵੱਤਤਾ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਿਲ੍ਹੇ ਵਿੱਚ ਬਣਾਏ ਗਏ ਨਵੇਂ ਆਮ ਆਦਮੀ ਕਲੀਨਿਕਾਂ ਦੇ ਕੰਮ ਨੂੰ ਸੰਚਾਰੁ ਢੰਗ ਨਾਲ ਚਲਾਉਣ ਲਈ 14 ਕਲੀਨੀਕਲ ਸਹਾਇਕਾਂ ਨੂੰ ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਦੱਸਿਆਂ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਬਣਾਏ 35 ਨਵੇਂ ਆਮ ਆਦਮੀ ਕਲ਼ੀਨਿਕ ਜੋਕਿ 27 ਜਨਵਰੀ ਨੂੰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ ,ਦੇ ਕੰਮ ਨੂੰ ਸੰਚਾਰੁ ਢੰਗ ਨਾਲ ਚਲਾਉਣ ਲਈ ਇਹਨਾਂ ਕਲ਼ੀਨਿਕਾਂ ਵਿੱਚ ਯੋਗ ਐਮ.ਬੀ.ਬੀ.ਐਸ ਡਾਕਟਰ,ਫਾਰਮੇਸੀ ਅਫਸਰ, ਕਲੀਨੀਕਲ ਸਹਾਇਕ ਅਤੇ ਦਰਜਾ ਚਾਰ ਤੈਨਾਤ ਹੋਣਗੇ।ਉਹਨਾਂ ਕਿਹਾ ਕਿ ਇਹਨਾ ਕਲੀਨਿਕਾਂ ਵਿੱਚ ਪਹਿਲਾਂ ਚਲਾਏ ਜਾ ਰਹੇ ਸਿਹਤ ਕੇਂਦਰਾਂ ਜਾਂ ਨਜਦੀਕੀ ਸਿਹਤ ਕੇਂਦਰ ਵਿੱਚੋਂ ਤੈਨਾਤ ਡਾਕਟਰ/ ਸਟਾਫ ਨੂੰ ਲਗਾਇਆ ਜਾ ਰਿਹਾ ਹੈ ਪ੍ਰੰਤੂ 14 ਕਲ਼ੀਨਿਕਲ ਸਹਾਇਕ ਦੀ ਲੋੜ ਮਸਿਸੂਸ ਕਰਦੇ ਹੋਏ ਅੱਜ ਇਹਨਾਂ ਦੀ ਭਰਤੀ ਕੀਤੀ ਗਈ ਹੈ।ਜਿਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ ਜੋ ਕਿ 27 ਜਨਵਰੀ ਤੋਂ ਆਪਣੀ ਤੈਨਾਤੀ ਵਾਲੀਆਂ ਥਾਂਵਾ ਤੇ ਜਾ ਕੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਇਹਨਾਂ 35 ਨਵੇਂ ਆਮ ਆਦਮੀ ਕਲ਼ੀਨਿਕ ਦੇ ਖੁੱਲਣ ਨਾਲ ਜਿਲ੍ਹੇ ਵਿੱਚ ਬਣੇ ਆਮ ਆਦਮੀ ਕਲ਼ੀਨਿਕਾਂ ਦੀ ਗਿਣਤੀ 40 ਹੋ ਜਾਵੇਗੀ।ਜਿਲ਼੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਨੇਂ ਨਿਯੁਕਤ ਕੀਤੇ ਗਏ ਕਲੀਨੀਕਲ ਸਹਾਇਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਆਪਣੀ ਡਿਉਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨ ਤਾ ਜੋ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦਾ ਟੀਚਾ ਪੂਰਾ ਹੋ ਸਕੇ।ਇਸ ਮੋਕੇ ਉਹਨਾਂ ਨਾਲ ਜਿਲ਼੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਜਿਲਾ ਪ੍ਰੋਗਰਾਮ ਮੈਨੇੇਜਰ ਰੀਤਿਕਾ ਗਰੋਵਰ, ਅਰਬਨ ਕੁਆਰੀਨੇਟਰ ਹਰਸ਼ ਬਾਂਸਲ ਵੀ ਮੋਜੂਦ ਸਨ।