Patiala: 3 vehicle thieves held, 16 motorcycles recovered

March 6, 2023 - PatialaPolitics

Patiala: 3 vehicle thieves held, 16 motorcycles recovered

ਚੋਰੀ ਦੇ 16 ਮੋਟਰਸਾਈਕਲਾ ਸਮੇਤ 3 ਚੋਰ ਗਿਰੋਹ ਕਾਬੂ 2 ਬਾਕੀ

ਅੱਜ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਐਸ.ਪੀ(ਸਿਟੀ) ਪਟਿਆਲਾ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਸ੍ਰੀ ਵਰੁਨ ਸ਼ਰਮਾ ਆਈ.ਪੀ.ਐਸ, ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਸ੍ਰੀ ਗੁਰਦੇਵ ਸਿੰਘ ਧਾਲੀਵਾਲ,ਪੀ.ਪੀ.ਐਸ ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੰਚਾਰਜ ਚੌਕੀ ਬਲਵੇੜਾ ਸ:ਥ: ਨਿਸ਼ਾਨ ਸਿੰਘ 1231/ਪਟਿ: ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਮੁੱਕਦਮਾ ਨੰਬਰ 23 ਮਿਤੀ-05-03-2023 ਅ/ਧ 379,411,201,120ਬੀ ਆਈ. ਪੀ.ਸੀ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਸਤਵਿੰਦਰ ਸਿੰਘ ਉਰਫ ਸਾਨੀ ਪੁੱਤਰ ਨੇਤਰ ਸਿੰਘ ਵਾਸੀ ਪਿੰਡ ਬੰਬੋ ਧਰਮਕੋਟ, ਥਾਣਾ ਬਖਸ਼ੀਵਾਲਾ ਪਟਿਆਲਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਹਾਕਮ ਸਿੰਘ ਵਾਸੀ ਹਰੀਨਗਰ ਖੇੜਕੀ ਥਾਣਾ ਪਸਿਆਣਾ ਤੇ ਜਸਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਪ੍ਰਮਜੀਤ ਸਿੰਘ ਵਾਸੀ ਪਿੰਡ ਦੁਘਾਟ, ਥਾਣਾ ਬਖਸ਼ੀਵਾਲਾ, ਪਟਿਆਲਾ ਨੂੰ ਕਾਬੂ ਕਰਕੇ ਜਿਨਾ ਪਾਸੋਂ ਚੋਰੀ ਦੇ 16 ਮੋਟਰਸਾਈਕਲ ਤੇ 21 ਮੋਟਰਸਾਈਕਲਾਂ ਦੇ ਸਪੇਅਰ ਪਾਰਟਸ ਜੋ ਕਿ ਪਟਿਆਲਾ ਸਮਾਣਾ ਤੇ ਨਾਭਾ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਬਲਬੇੜਾ ਵਿਖੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਖਾਨ ਚੰਦ ਵਾਸੀ ਪਿੱਪਲ ਵਾਲਾ ਡੇਰਾ ਬਲਵੇੜਾ ਪਟਿਆਲਾ ਦੇ ਕਬਾੜ ਦੀ ਦੁਕਾਨ ਵਿੱਚ ਬਣੇ ਡੰਪ ਵਿੱਚ ਸਟੋਰ ਕਰਕੇ ਮੋਟਰਸਾਈਕਲਾ ਦੇ ਪਾਰਟਸ ਕੱਟ-ਵੱਢ ਕੇ ਸਕਰੈਪ ਬਣਾ ਕੇ ਅੱਗੇ ਵੇਚਦੇ ਹਨ।ਦੋਸ਼ੀਆਨ ਪਾਸੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਨਾ ਪਾਸੋਂ ਹੋਰ ਵੀ ਜ਼ਰੀਆ ਸਬੰਧੀ ਖੁਲਾਸੇ ਹੋਣ ਦੀ ਉਮੀਦ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਨ ਦਾ ਵੇਰਵਾ:-

1) ਸਤਵਿੰਦਰ ਸਿੰਘ ਉਰਵ ਸਾਨੀ ਪੁੱਤਰ ਨੇਤਰ ਸਿੰਘ ਵਾਸੀ ਪਿੰਡ ਝੰਬ, ਧਰਮਕੋਟ, ਥਾਣਾ ਬਖਸ਼ੀਵਾਲਾ ਪਟਿਆਲਾ ਉਮਰ ਕਰੀਬ 20 ਸਾਲ, ਵੈਲਡਿੰਗ ਦਾ ਕੰਮ ਕਰਦਾ ਹੈ, 10ਵੀਂ ਫੇਲ 2) ਜਗਸੀਰ ਸਿੰਘ ਉਰਫ ਜੱਗਾ ਪੁੱਤਰ ਹਾਕਮ ਸਿੰਘ ਵਾਸੀ ਹਰੀਨਗਰ ਖੇੜਕੀ ਥਾਣਾ ਪਸਿਆਣਾ ਪਟਿਆਲਾ ਉਮਰ ਕਰੀਬ 24 ਸਾਲ, ਖੇਤੀਬਾੜੀ ਦਾ ਕੰਮ ਕਰਦਾ ਹੈ, 12ਵੀ ਫ਼ੇਲ

3) ਜਸਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਪ੍ਰਮਜੀਤ ਸਿੰਘ ਵਾਸੀ ਪਿੰਡ ਦਘਾਟ ਥਾਣਾ ਬਖਸ਼ੀਵਾਲਾ

ਪਟਿਆਲਾ ਉਮਰ 23 ਸਾਲ, ਕੰਬਾਇਨ ਡਰਾਇਵਰ, 10 ਵੀਂ ਫੇਲ

ਦੋਸ਼ੀ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ।

4) ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਖਾਨ ਚੰਦ ਵਾਸੀ ਪਿੱਪਲ ਵਾਲਾ ਡੇਰਾ ਬੁਲਬੇੜਾ ਪਟਿਆਲਾ 5) ਸੰਜੀਤ ਸਿੰਘ ਉਰਫ ਹੈਰੀ ਪੁੱਤਰ ਬਘੇਲ ਸਿੰਘ ਵਾਸੀ ਪਿੰਡ ਦਘਾਟ ਥਾਣਾ ਬਖਸ਼ੀਵਾਲਾ, ਪਟਿਆਲਾ

ਬ੍ਰਾਮਦਗੀ :- 16 ਮੋਟਰਸਾਈਕਲ ਵੱਖ ਵੱਖ ਕੰਪਨੀਆ ਦੇ, 21 ਟੈਂਕੀਆ,21 ਸੀਟਾ,21 ਪਿਛਲੇ ਮਡਗਾਰਡ, 10 ਮ ਬਿਨਾ ਟਾਇਰ 10 ਏਅਰ ਫਿਲਟਰ,05 ਰੈੱਡ ਲਾਈਟਾ, 03 ਮ ਸਮੇਤ ਟਾਇਰ, 08 ਹੈੱਡ ਲਾਈਟ ਕਵਰ, 08 ਡੈੱਨ ਕਵਰ,09 ਲੌਂਗ ਗਾਰਡ, 04 ਹੈਡਲ, 04 ਅਗਲੇ ਮਡਗਾਰਡ, 05 ਸਾਇਲੰਸਰ, 05 ਅਗਲੇ ਸ਼ੌਕਰ ਜੋ ਵੱਖ-ਵੱਖ ਕੰਪਨੀਆ ਦੇ ਹਨ।

ਸਾਬਕਾ ਕਰੀਮੀਨਲ ਰਿਕਾਰਡ :

1) ਸੰਜੀਤ ਸਿੰਘ ਉਕਤ ਖਿਲਾਫ (ਮੁ ਨੰ: 04 ਮਿਤੀ 16-01-2021 ਅ/ਧ 323,506,427,148,149 ਆਈ.ਪੀ.ਸੀ ਥਾਣਾ ਬਖਸ਼ੀਵਾਲਾ,ਪਟਿਆਲਾ। 2) ਜਗਸੀਰ ਸਿੰਘ ਉਰਫ ਜੱਗਾ ਉਕਤ ਖਿਲਾਫ ( ਮੁ ਨੰ: 164 ਮਿਤੀ 13-09-2022 ਅ/ਧ 379 ਆਈ.ਪੀ.ਸੀ ਥਾਣਾ ਪਸਿਆਣਾ ਪਟਿਆਲਾ)

3) ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਖਾਨ ਚੰਦ ਵਾਸੀ ਪਿੱਛਲ ਵਾਲਾ ਡੇਰਾ ਬਲਥੋੜਾ,ਪਟਿਆਲਾ ਖਿਲਾਫ (ਮੁ ਨੰ: 164 ਮਿਤੀ 13-09-2022 ਅ/ਧ 379 ਆਈ.ਪੀ.ਸੀ ਥਾਣਾ ਪਸਿਆਣਾ

 

View this post on Instagram

 

A post shared by Patiala Politics (@patialapolitics)