Get Ready for Rain Patiala March 2023

March 14, 2023 - PatialaPolitics

Get Ready for Rain Patiala March 2023

 

ਅਪਡੇਟ ਮੀਂਹ/ਹਨੇਰੀ/ਗੜੇਮਾਰੀ⛈

ਸਮੁੱਚੇ ਸੂਬੇ ਚ’ ਜਲਦ ਹੀ ਮੀਂਹ ਹਨੇਰੀਆਂ ਦਸਤਕ ਦੇਣ ਲਈ ਤਿਆਰ ਹਨ, ਕਿਉਂ ਕਿ ਮਾਰਚ ਦੇ ਅੱਧ ਤੋਂ MJO ਹਿੰਦ- ਮਹਂਸਾਗਰ ਚ’ ਦਾਖਲ ਹੋ ਜਾਵੇਗੀ ਜੋਕਿ ਪੱਛਮੀ ਸਿਸਟਮਾਂ ਨੂੰ ਤਕੜਾ ਹੁਲਾਰਾ ਦੇਵੇਗੀ, ਤਾਜ਼ਾ ਐਕਟਿਵ ਵੈਸਟਰਨ ਡਿਸਟਰਬੇਂਸ ਸਦਕਾ 16 ਤੋਂ 22 ਮਾਰਚ ਵਿਚਕਾਰ ਪੰਜਾਬ ਦੇ ਬਹੁਤੇ ਖੇਤਰਾਂ ਚ’ ਰੋਜ਼ਾਨਾ ਹੀ ਕਿਤੇ ਨਾ ਕਿਤੇ ਗਰਜ-ਲਿੱਛਕ ਆਲੇ ਬੱਦਲ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਰਹਿਣਗੇ, ਇਹਨੀਂ ਦਿਨੀਂ 2-3 ਵਾਰ ਵੱਡੇ ਪੱਧਰ ਤੇ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਅਤੇ ਮੋਟੀ ਗੜੇਮਾਰੀ ਦੀ ਸੰਭਾਵਣਾ ਰਹੇਗੀ। ਰਾਜਸਥਾਨ, ਹਰਿਆਣਾ, ਦਿੱਲੀ ਅਤੇ ਯੂਪੀ ਚ’ ਵੀ ਤਕੜੀਆਂ ਕਾਰਵਾਈਆਂ ਦੀ ਉਮੀਦ ਰਹੇਗੀ।

ਪੰਜਾਬ ਚ’ 16-17 ਮਾਰਚ ਤੋਂ ਪੁਰੇ ਦੀ ਵਾਪਸੀ ਨਾਲ ਥੋੜੇ ਖੇਤਰਾਂ ਚ’ ਗਰਜ ਵਾਲੇ ਬੱਦਲਾਂ ਨਾਲ ਨਿੱਕੀ-ਮੋਟੀ ਹੱਲਚਲ ਸੁਰੂ ਹੋ ਜਾਣੀ ਜਦਕਿ 19 ਜਾਂ 20 ਮਾਰਚ ਲਾਗੇ ਬਹੁਤੇ ਭਾਗਾਂ ਚ’ ਮੀਂਹ ਦੀ ਕਾਰਵਾਈ ਵੱਧਦੀ ਵੇਖੀ ਜਾਵੇਗੀ। ਰਹਿੰਦੇ ਮਾਰਚ ਦੇ ਦਿਨਾਂ ਚ’ ਵੀ ਬੈਕ ਟੂ ਬੈਕ WD ਸਿਸਟਮਾਂ ਦੀ ਆਉਣੀ ਜਾਣੀ ਬਣੀ ਰਹੇਗੀ।

17 ਤੋਂ 22 ਮਾਰਚ ਵਿਚਕਾਰ ਪੱਛਮੀ ਜੈੱਟ ਦੇ ਦੱਖਣ ਭਾਰਤ ਤੱਕ ਖਿਸ਼ਕਣ ਨਾਲ ਸਮੁੱਚੇ ਭਾਰਤ ਚ’ ਮੀਂਹ- ਹਨੇਰੀਆਂ ਅਤੇ ਗੜੇਮਾਰੀ ਨਾਲ ਕਿਤੇ-ਕਿਤੇ (ਟੋਰਨੇਡੋ) ਵਾ- ਵਰੋਲੇ ਬਣਦੇ ਵੀ ਵੇਖੇ ਜਾਣਗੇ। ਕੁੱਲ ਮਿਲਾਕੇ ਅਗੇਤੀ ਗਰਮੀ ਦੇ ਦੌਰ ਨੂੰ ਮੁਕੰਮਲ ਠੱਲ੍ਹ ਪਵੇਗੀ ਅਤੇ ਦਿਨ ਦੇ ਪਾਰੇ ਚ’ ਸੋਹਣੀ ਗਿਰਾਵਟ ਦਰਜ਼ ਹੋਣਾ ਤੈਅ ਹੈ।