Dead body found in a bag in Ludhiana
July 6, 2023 - PatialaPolitics
Dead body found in a bag in Ludhiana
ਲੁਧਿਆਣਾ ਵਿੱਚ ਇੱਕ ਸਿਰ ਕਲ.ਮ ਕੀਤੀ ਹੋਈ ਲਾ.ਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਅਣਪਛਾਤੀ ਲਾਸ਼ ਬੋਰੀ ਵਿੱਚ ਬੰਦ ਸੀ। ਜਦੋਂ ਲੋਕਾਂ ਨੇ ਬੋਰੀ ਖੋਲ੍ਹ ਕੇ ਦੇਖਿਆ ਤਾਂ ਉਹ ਦੰਗ ਰਹਿ ਗਏ।
ਟੋਏ ਵਿੱਚ ਸਿਰ ਰਹਿਤ ਲਾ.ਸ਼ ਦੇਖ ਕੇ ਲੋਕ ਸਹਿਮ ਗਏ। ਲਾ.ਸ਼ ਮਿਲਣ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਪਦਾ ਹੈ ਕਿ ਵਿਅਕਤੀ ਦਾ ਕਤ.ਲ ਕਰਨ ਤੋਂ ਬਾਅਦ ਉਸ ਨੂੰ ਬੋਰੀ ਵਿੱਚ ਬੰਦ ਕਰਕੇ ਸੁੱਟ ਦਿੱਤਾ ਗਿਆ ਸੀ।
ACP ਗੁਰਦੇਵ ਸਿੰਘ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਹੋਣੀ ਅਜੇ ਬਾਕੀ ਹੈ।
View this post on Instagram