Patiala MC to seal premises of property tax defaulters
June 12, 2018 - PatialaPolitics
ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਨੇ ਅੱਜ ਇਥੇ ਦੱਸਿਆ ਕਿ ਜ਼ਿਨ੍ਹਾਂ ਅਦਾਰਿਆਂ/ਯੂਨਿਟਾਂ ਨੇ ਆਪਣੇ ਅਦਾਰੇ ਜਾਂ ਯੂਨਿਟ ਦਾ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦਾ ਬਕਾਇਆ ਨਗਰ ਨਿਗਮ ਕੋਲ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਨੂੰ ਇਹ ਟੈਕਸ ਜਮਾਂ ਨਾ ਕਰਵਾਉਣ ਦੀ ਸੂਰਤ ‘ਚ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 137/138 ਦੇ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਰੰਤੂ ਇਨ੍ਹਾਂ ਅਸੈਸੀਆਂ ਵੱਲੋਂ ਇਹਨ੍ਹਾਂ ਨੋਟਿਸਾਂ ਉਪਰੰਤ ਵੀ ਕੋਈ ਹਾਊਸ ਜਾਂ ਪ੍ਰਾਪਰਟੀ ਟੈਕਸ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਨਹੀਂ ਕਰਵਾਇਆ ਗਿਆ।
ਸ੍ਰੀ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਇਸ ਸਬੰਧੀਂ ਕਾਰਵਾਈ ਕਰਦਿਆਂ ਨਿਗਮ ਦੀ ਹਾਊਸ ਟੈਕਸ ਸ਼ਾਖਾ ਵੱਲੋਂ ਇੱਕ ਟੀਮ ਸਮੇਤ ਕਾਰਵਾਈ ਕਰਦਿਆਂ ਵੱਖ-ਵੱਖ ਇਲਾਕਿਆਂ ਵਿੱਚ 2 ਯੂਨਿਟ/ ਪ੍ਰਾਪਰਟੀ ਜਿਹੜੀਆਂ ਕਿ ਲੋਅਰ ਮਾਲ ਅਤੇ ਸਬਜ਼ੀ ਮੰਡੀ ਪਟਿਆਲਾ ਦੇ ਨਜ਼ਦੀਕ ਪੈਂਦੀਆਂ ਹਨ ਅਤੇ ਇਨ੍ਹਾਂ ਪ੍ਰਾਪਰਟੀਆਂ ਵਿੱਚ ਕੁਲ 10 ਦੁਕਾਨਾਂ ਸ਼ਾਮਲ ਹਨ, ਸੀਲ ਕਰ ਦਿੱਤੀਆਂ ਗਈਆਂ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਨੇ ਸਮੂਹ ਦੁਕਾਨਦਾਰਾਂ/ਅਦਾਰਿਆਂ ਦੇ ਮਾਲਕਾਂ ਆਦਿ ਨੂੰ ਅਪੀਲ ਕੀਤੀ ਕਿ ਜਿਹਨਾਂ ਅਸੈਸੀਆਂ ਦੇ ਵਿਰੁੱਧ ਹਾਊਸ/ਪ੍ਰਾਪਰਟੀ ਟੈਕਸ ਦਾ ਕੋਈ ਪੁਰਾਣਾ ਬਕਾਇਆ ਖੜਾ ਹੈ, ਉਸ ਨੂੰ ਤੁਰੰਤ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਇਆ ਜਾਵੇ। ਉਨ੍ਹਾ ਕਿਹਾ ਕਿ ਹਾਊਸ ਟੈਕਸ/ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਨਗਰ ਨਿਗਮ ਵੱਲੋਂ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 138 ਜਿਸ ਵਿੱਚ ਸੀਲਿੰਗ ਆਫ਼ ਪ੍ਰਾਪਰਟੀ ਸ਼ਾਮਲ ਹੈ, ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਨੰ: ਲਸਪ (ਪ੍ਰੈ.ਰੀ.)2018/526