Major cases solved by Patiala Police
September 9, 2023 - PatialaPolitics
Major cases solved by Patiala Police
ਪਟਿਆਲਾ ਪੁਲਿਸ ਵੱਲੋਂ ਇਰਾਦਾ ਕਤਲ ਕੇਸ ਦੇ 4 ਮੁਲਜਮ ਕਾਬੂ ਪਟਿਆਲਾ ਵਿੱਚ ਹੀ ਇਕ ਹੋਰ ਕਤਲ ਨੂੰ ਦੇਣਾ ਸੀ ਅੰਜਾਮ
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਸਰਫਰਾਜ ਆਲਮ IPS, SP City ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ SP, INV ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, DSP (D) ਪਟਿਆਲਾ ਅਤੇ ਸ੍ਰੀ ਜਸਵਿੰਦਰ ਸਿੰਘ ਟਿਵਾਣਾ DSP, City-2 ਪਟਿਆਲਾ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸ: ਅਮਨਦੀਪ ਸਿੰਘ SHO ਅਨਾਜ ਮੰਡੀ ਪਟਿਆਲਾ ਦੀਆਂ ਟੀਮਾਂ ਵੱਲੋਂ 2 ਵੱਖ ਵੱਖ ਇਰਾਦਾ ਕਤਲ ਕੇਸ ਵਿੱਚ ਲੋੜੀਂਦੇ ਦੋਸੀਆਨ ਨੂੰ ਕਾਬੂ ਕੀਤਾ ਗਿਆ ਜਿੰਨ੍ਹਾ ਵਿੱਚ 1) ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸ਼ਰ ਪੁੱਤਰ ਉਕਾਰ ਸਿੰਘ ਵਾਸੀ ਰਣਜੀਤ ਨਗਰ ਨੇੜੇ ਰਾਣਾ ਕਰਿਆਣਾ ਸਟੋਰ ਹਾਲ ਬੈਕ ਸਾਇਡ ਸੋਨੀ ਪਬਲਿਕ ਸਕੂਲ ਏਕਤਾ ਨਗਰ ਥਾਣਾ ਅਨਾਜ ਮੰਡੀ ਪਟਿਆਲਾ, 2) ਯਸ ਸਰਮਾ ਉਰਫ ਭੋਲਾ ਪੁੱਤਰ ਉਮੇਸ ਕੁਮਾਰ ਉਰਫ ਰਿੰਕੂ ਵਾਸੀ ਮਕਾਨ ਨੰਬਰ 46-ਡੀ, ਗਲੀ ਨੰਬਰ 1) ਸ਼ਹੀਦ ਊਧਮ ਸਿੰਘ ਨਗਰ ਥਾਣਾ ਤ੍ਰਿਪੜੀ ਪਟਿਆਲਾ, 3) ਹਰਿੰਦਰਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਮਕਾਨ ਨੰਬਰ 42-ਏ, ਨਿਊ ਸੈਚਰੀਇਨਕਲੇਵ ਥਾਣਾ ਸਿਵਲ ਲਾਇਨ ਪਟਿਆਲਾ, 4) ਲੱਕੀ ਸ਼ਰਮਾ ਪੁੱਤਰ ਅਨਿਲ ਪਾਂਡੋ ਵਾਸੀ ਮਕਾਨ ਨੰਬਰ ਐਫ-38 ਪ੍ਰਤਾਨ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਵਰਨਾ ਕਾਰ DL-3CD-0192 ਪਰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 2 ਪਿਸਤੌਲ 315 ਬੋਰ ਸਮੇਤ 4 ਰੋਦ ਅਤੇ 2 ਕਿਰਚਾ ਆਦਿ ਬਰਾਮਦ ਕੀਤੇ ਗਏ ਹਨ।
ਘਟਨਾ ਦਾ ਵੇਰਵਾ ਅਤੇ ਵਜ੍ਹਾ ਰੰਜਿਸ : ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਕਿ ਮਿਤੀ 10.08.2023 ਨੂੰ ਮਹਿੰਦਰ ਸਿੰਘ ਮਾਨ ਵਾਸੀ ਜਨਤਾ ਕਲੋਨੀ ਸਿੰਧਵਾਲ ਥਾਣਾ ਬਖਸ਼ੀਵਾਲਾ ਜਿਲ੍ਹਾ ਪਟਿਆਲਾ ਆਪਣੀ ਦੋਸਤ ਲੜਕੀ ਨਾਲ ਮੋਟਰਸਾਇਕਲ ਪਰ ਪਿੰਡ ਸ਼ੇਖਪੁਰਾ ਤੇ ਸਾਮ ਵਕਤ 8 ਵਜੇ ਵਾਪਸ ਆ ਰਿਹਾ ਜਦੋਂ ਉਹ ਵੋਕਲ ਪੁਆਇਟ ਦੀ ਲਾਇਟਾਂ ਪਾਸ ਆਇਆ ਤਾਂ ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਸਮੇਤ ਆਪਣੇ ਸਾਥੀਆਂ ਦੇ ਵਰਨਾ ਕਾਰ ਵਿੱਚ ਆਏ ਜਿੰਨ੍ਹਾ ਨੇ ਮਾਰੂ ਹਥਿਆਰਾਂ ਨਾਲ ਮਨਿੰਦਰ ਸਿੰਘ ਮਾਨ ਦੇ ਗੰਭੀਰ ਸੱਟਾ ਮਾਰਕੇ ਜ਼ਖਮੀ ਕਰਕੇ ਮੋਕਾ ਤੋ ਫਰਾਰ ਹੋ ਗਏ ਜਿਸ ਸਬੰਧੀ ਸ. ਨੰ. 91/2023 ਥਾਣਾ ਅਨਾਜ ਮੰਡੀ ਦਰਜ ਹੈ, ਮਨਿੰਦਰ ਸਿੰਘ ਮਾਨ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਵੀ ਕਤਲ ਅਤੇ ਹੋਰ ਜੁਰਮਾ ਤਹਿਤ ਾ ਮੁਕੱਦਮੇ ਦਰਜ ਹਨ ਜਿਸ ਕਰਕੇ ਇਸ ਦੀ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਨਾਲ ਪਿਛਲੇ ਕਾਫੀ ਸਮੇਂ ਰੰਜਸ ਚਲਦੀ ਆ ਰਹੀ ਹੈ ।ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਅਤੇ ਇਸ ਦੇ ਸਾਥੀਆਂ ਖਿਲਾਫ ਵੀ ਪਹਿਲਾ ਇਰਾਦਾ ਕਤਲ ਅਤੇ ਹੋਰ ਜੁਰਮਾਂ ਦੇ ਮੁਕੱਦਮੇ ਦਰਜ ਹਨ | ਇਸ ਤੋਂ ਇਲਾਵਾ ਰਾਜਵਿੰਦਰ ਸਿੰਘ ਰਾਜਾ ਬੋਕਸਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਮਿਤੀ 27,07,2023 ਨੂੰ ਮਨਿੰਦਰ ਸਿੰਘ ਮਾਨ ਦੇ ਦੋਸਤ ਜਸਪ੍ਰੀਤ ਸਿੰਘ ਵਾਸੀ ਕ੍ਰਿਸ਼ਨਾ ਕਲੋਨੀ ਪਟਿਆਲਾ ਦੀ ਸੱਟਾਂ ਮਾਰੀਆਂ ਸਨ ਜਿਸ ਸਬੰਧੀ ਮ: ਨੰ. 107/2023 ਥਾਣ ਸਿਵਲ ਲਾਇਨ ਪਟਿਆਲਾ ਦਰਜ ਹੈ। ਤਫਤੀਸ਼ ਦੌਰਾਨ ਦੋਸ਼ੀਆਨ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਆਪਣੇ ਸਾਥੀਆਂ ਨਾਲ ਮਿਲਕੇ ਦੇਵੇਂ ਗਰੁੱਪਾਂ ਵਿੱਚ ਚਲ ਰਹੇ ਝਗੜੇ ਨੂੰ ਲੈਕੇ ਪਟਿਆਲਾ ਵਿੱਚ ਹੀ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਜਿੰਨ੍ਹਾਂ ਨੂੰ ਸੀ.ਆਈ.ਏ ਪਟਿਆਲਾ ਦੀ ਦੋ ਵੱਖ ਵੱਖ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 08.09.2023 ਨੂੰ ਸੀ.ਆਈ.ਏ.ਪਟਿਆਲਾ ਦੀਆਂ 2 ਵੱਖ ਵੱਖ ਪੁਲਿਸ ਪਾਰਟੀਆਂ ਵੱਲੋਂ ਗੁਪਤ ਸੂਚਨਾ ਦੇ ਅਧਾਰ ਪਰ 1) ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਵਾਸੀ ਹਾਲ ਬੈਕ ਸਾਇਡ, ਸੋਨੀ ਪਬਲਿਕ ਸਕੂਲ ਏਕਤਾ ਨਗਰ ਥਾਣਾ ਅਨਾਜ ਮੰਡੀ ਪਟਿਆਲਾ 2) ਯਸ਼ ਸ਼ਰਮਾ ਉਰਫ ਭੋਲਾ ਵਾਸੀ ਮਕਾਨ ਨੰਬਰ 46- hat aT , ਗਲੀ ਨੰਬਰ 19 ਸ਼ਹੀਦ ਊਧਮ ਸਿੰਘ ਨਗਰ ਥਾਣਾ ਤ੍ਰਿਪੜੀ ਪਟਿਆਲਾ ਨੂੰ ਮ:ਨੰ: 119 ਮਿਤੀ 08.09.2023 ਅ/ਧ 25 ਅਸਲਾ ਐਕਟ ਥਾਣਾ ਸਦਰ ਪਟਿਆਲਾ ਵਿੱਚ ਬਲਵੇੜਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸੀਆਨ 1) ਹਰਿੰਦਰਜੀਤ ਸਿੰਘ ਵਾਸੀ ਮਕਾਨ ਨੰਬਰ overline 43 A ਨਿਊ ਸੈਂਚਰੀਇਨਕਲੇਵ ਥਾਣਾ ਸਿਵਲ ਲਾਇਨ ਪਟਿਆਲਾ, 2) ਲੱਕੀ ਸ਼ਰਮਾ ਵਾਸੀ ਮਕਾਨ ਨੰਬਰ ਐਫ-38 ਪ੍ਰਤਾਨ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮ:ਨੰ: 91 ਮਿਤੀ 11.08.2023 ਅ/ਧ 307, 325, 323, 336,341,279,148,149 ਹਿੰ:ਦਿੰ: ਥਾਣਾ ਅਨਾਜ ਮੰਡੀ ਪਟਿਆਲਾ ਵਿੱਚ DMW ਪੁੱਲ ਦੇ ਥੱਲਿਓ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜਾ ਬੈਕਸ਼ਰ ਅਤੇ ਯਸ਼ ਸ਼ਰਮਾ ਉਕਤ ਪਾਸੋਂ 11 ਪਿਸਤੌਲ 315 ਬੋਰ ਸਮੇਤ 4 ਹੋਂਦ . ਦੇਸੀ ਹਰਿੰਦਰਜੀਤ ਸਿੰਘ ਅਤੇ ਲੋਕੀ ਸ਼ਰਮਾ ਪਾਸੋਂ 2 ਕਿਰਦਾ ਅਤੇ ਇਕ ਵਰਨਾ ਕਾਰ Dl-3CCD-0192 ਵੀ ਬਰਾਮਦ ਕੀਤੀ ਗਈ ਹੈ ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਪੇਸ ਅਦਾਲਤ ਕਰਕੇ ਇੰਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇੰਨ੍ਹਾਂ ਪਾਸੋਂ ਬਰਾਮਦ ਹੋਇਆ ਅਸਲਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ. ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਸੋਸਲ ਮੀਡੀਆ ਦੀ ਡੇਟਿੰਗ ਐਪ ਟਿੰਡਰ ਰਾਹੀ ਭੋਲੇ ਭਾਲੇ ਨੌਜਵਾਨਾਂ ਨੂੰ ਮਿਲਣ ਦਾ ਝਾਂਸਾ ਦੇਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ ਜਿੰਨ੍ਹਾ ਦੋਸੀਆਨ ਕ੍ਰਿਸ਼ਨ ਕੁਮਾਰ ਪੁੱਤਰ ਯਾਦਵਿੰਦਰ ਸਿੰਘ, ਸੁਰਿੰਦਰ ਸਿੰਘ ਉਰਫ ਸਿੰਦਾ ਪੁੱਤਰ ਸੱਜਣ ਸਿੰਘ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਪੁੱਤਰ ਰਾਮ ਚੰਦ ਵਾਸੀਆਨ ਪਿੰਡ ਰਾਮਪੁਰ ਛੰਨਾ ਥਾਣਾ ਅਮਰਗੜ੍ਹ ਜਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਦੌਰਾਨ ਦੋਸ਼ੀ ਕ੍ਰਿਸ਼ਨ ਕੁਮਾਰ ਉਕਤ ਪਾਸੋਂ ਇਕ ਪਿਸਟਲ 32 ਬੋਰ ਸਮੇਤ 4 ਰਦ ਅਤੇ ਸੁਰਿੰਦਰ ਸਿੰਘ ਜਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਪਾਸੋਂ 11 ਕਿਰਚ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮੁਦਈ ਫਤਿਹ ਸਿੰਘ ਵਾਸੀ ਪਿੰਡ ਦੁੱਲਦੀ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ਜੋ ਰੇਤਾ ਬੱਜਰੀ ਵੇਚਣ ਦਾ ਕੰਮ ਕਰਦਾ ਹੈ ਜੋ ਮਿਤੀ 03.09.2023 ਨੂੰ ਸੰਗਰੂਰ ਤੋਂ ਆਪਣੇ ਰੇਤਾ ਬਜਰੀ ਦੇ ਸਮਾਨ ਦੀ ਗਰਾਹੀ ਕਰਕੇ ਵਾਪਸ ਆਪਣੇ ਪਿੰਡ ਦੁੱਲਦੀ ਵਿਖੇ ਸਕੂਟਰੀ ਪਰ ਜਾ ਰਿਹਾ ਸੀ ਤਾ ਮਾਲਵਾ ਸੈਲਰ ਨੇੜੇ ਤਿੰਨ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਜਿੰਨ੍ਹਾ ਨੇ ਪਿਸਤੌਲ ਦੀ ਨੋਕ ਪਰ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 184 ਮਿਤੀ 04.09.2023 ਅਧ 365,382,34 ਹਿੰ:ਦਿੰ: ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ।
ਗ੍ਰਿਫਤਾਰੀ ਅਤੇ ਬ੍ਰਾਮਦਗੀ :- ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਅੱਜ ਮਿਤੀ 08.09.2023 ਨੂੰ ਉਕਤ ਨੂੰ ਮੁਕੱਦਮਾ ਦੀ ਤਫਤੀਸ ਸਬੰਧੀ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਪਰ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਨ ਕ੍ਰਿਸ਼ਨ ਕੁਮਾਰ ਪੁੱਤਰ ਯਾਦਵਿੰਦਰ ਸਿੰਘ, ਸੁਰਿੰਦਰ ਸਿੰਘ ਉਰਫ ਸਿੰਦਾ ਪੁੱਤਰ ਸੱਜਣ ਸਿੰਘ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਪੁੱਤਰ ਰਾਮ ਚੰਦ ਵਾਸੀਆਨ ਪਿੰਡ ਰਾਮਪੁਰ ਛੰਨਾ ਥਾਣਾ ਅਮਰਗੜ੍ਹ ਜਿਲ੍ਹਾ ਸੰਗਰੂਰ ਨੂੰ ਮੁਕੱਦਮਾ ਉਕਤ ਵਿੱਚ ਧਬਲਾਨ ਟੀ-ਪੁਆਇਟ ਨਾਭਾ ਪਟਿਆਲਾ ਰੋਤ ਤੋ ਗ੍ਰਿਫਤਾਰ ਕੀਤਾ ਗਿਆ ਹੈ ਤਲਾਸੀ ਦੌਰਾਨ ਦੋਸ਼ੀ ਕ੍ਰਿਸ਼ਨ ਕੁਮਾਰ ਉਕਤ ਪਾਸੋਂ ਇਕ ਪਿਸਟਲ .32 ਬੋਰ ਸਮੇਤ 4 ਰੌਂਦ ਬਰਾਮਦ ਹੋਏ ਅਤੇ ਦੋਸ਼ੀ ਸੁਰਿੰਦਰ ਸਿੰਘ ਉਰਫ ਜਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਉਕਤ ਪਾਸੋਂ ਕਿਰਚ ਬਰਾਮਦ ਕੀਤੀ ਗਈ ਹੈ।
ਤਰੀਕਾ ਵਾਰਦਾਤ ਤੇ ਅਹਿਮ ਖੁਲਾਸਾ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਜਿਹੜੇ ਵੀ ਵਿਅਕਤੀ ਨਾਲ ਲੁੱਟਖੋਹ ਕਰਦੇ ਹਨ ਪਹਿਲਾ ਉਸ ਨਾਲ ਇੰਡਰ ਐਪ ਰਾਹੀਂ ਸੰਪਰਕ ਕਰਦੇ ਹਨ ਇਸ ਐਪ ਵਿੱਚ ਇਹ ਲੜਕੀ ਦੀ ਫੋਟੋ ਲਾ ਲੈਂਦੇ ਹਨ ਅਤੇ ਫਿਰ ਕਈ ਮੁੰਡੇ ਇਸ ਐਪ ਰਾਹੀਂ ਹੀ ਸੰਪਰਕ ਕਰਕੇ ਇੰਨਾ ਦੇ ਜਾਲ ਵਿੱਚ ਫਸ ਜਾਂਦੇ ਹਨ ਜਿੰਨ੍ਹਾ ਨਾਲ ਕਿ ਇਹ ਐਪ ਰਾਹੀਂ ਹੀ ਸੰਪਰਕ ਰੱਖਦੇ ਹਨ ਚੈਟ ਵਗੈਰਾ ਕਰਦੇ ਹਨ ਇਸ ਐਪ ਵਿੱਚ ਐਡ ਹੋਏ ਨੇੜੇ ਦੇ ਮੈਂਬਰਾਂ ਦੀ ਲੋਕੇਸ਼ਨ ਵੀ ਸ਼ੋਅ ਹੁੰਦੀ ਹੈ ਅਤੇ ਫਿਰ ਉਸ ਵਿਅਕਤੀ ਨੂੰ ਸੁੰਨਸਾਨ ਜਗਾ ਪਰ ਬੁਲਾਕੇ ਲੁੱਟਖੋਹ ਕਰਦੇ ਹਨ ਅਤੇ ਵਿਅਕਤੀ ਅਸਲੀਲ ਵੀਡੀਓ ਵੀ ਤਿਆਰ ਕਰਦੇ ਹਨ ਅਤੇ ਉਸਨੂੰ ਪੁਲਿਸ ਨੂੰ ਇਤਲਾਹ ਕਰਨ ਦੀ ਸੂਰਤ ਵਿੱਚ ਉਸਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹਨ ਜਿਸ ਕਰਕੇ ਬਹੁਤ ਸਾਰੇ ਕੇਸ ਪੁਲਿਸ ਨੂੰ ਇਤਲਾਹ ਨਹੀਂ ਮਿਲਦੀ ।ਇੰਨ੍ਹਾ ਵੱਲੋਂ ਨਾਭਾ, ਮਲੇਰਕੋਟਲਾ, ਸੰਗਰੂਰ ਆਦਿ ਥਾਵਾਂ ਪਰ 25 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਸਾਰੇ ਦੋਸ਼ੀ ਕਤਲ ਕੇਸ ਵਿੱਚ ਸਜਾਯਾਫਤਾ ਹਨ। ਦੇਸੀ ਕ੍ਰਿਸ਼ਨ ਕੁਮਾਰ ਹੁਣ ਵੀ ਸਾਲ 2023 ਵਿੱਚ ਕੀਤੀ ਗਈ ਲੁੱਟ ਖੋਹ ਦੇ ਕੇਸ ਵਿੱਚੋਂ ਬਾਹਰ ਆਇਆ ਹੈ ।ਇਹ ਦੋਸੀਆਨ ਨੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਫਿਲਮਾਂ ਅਤੇ ਵੈਬ ਸੀਰੀਜ ਨੂੰ ਦੇਖਕੇ ਇੰਨ੍ਹਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸੀਆਨ ਕ੍ਰਿਸ਼ਨ ਕੁਮਾਰ : ਸੁਰਿੰਦਰ ਸਿੰਘ ਉਰਫ ਜਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।