Patiala:Man Accused Of Theft In Sanour Shop Arrested

September 24, 2023 - PatialaPolitics

Patiala:Man Accused Of Theft In Sanour Shop Arrested

ਮਿਤੀ 11/12-9-23 ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਨਾ ਮਾਲੂਮ ਵਿਅਕਤੀ ਵੱਲੋਂ 3/4 ਕਰਿਆਨੇ ਅਤੇ ਡਾਇਰੀ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਪੈਸੇ ਚੋਰੀ ਕਰ ਲਏ ਸੀ ਜਿਸ ਸਬੰਧੀ ਮੁੱਕਦਮਾ ਨੰਬਰ 77 ਮਿਤੀ 13-9-23 ਅੱਧ 457,380 ਆਈ.ਪੀ.ਸੀ. ਥਾਣਾ ਸਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਫਿਰ ਮਿਤੀ 20/21-9- 23 ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਅਨੁਜ ਕੁਮਾਰ ਪੁੱਤਰ ਸਤਪਾਲ ਵਾਸੀ ਆਹਲੂਵਾਲੀਆ ਮੁਹੱਲਾ ਸਨੌਰ ਦੀ ਦੁਕਾਨ ਵਿੱਚੋਂ ਤਾਲੇ ਤੋੜ ਕੇ 15/16 ਹਜਾਰ ਰੁਪਏ, ਰਮੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ ਅਤੇ ਪ੍ਰਿਥੀ ਸਿੰਘ ਪੁੱਤਰ ਸਾਦੀ ਰਾਮ ਵਾਸੀ ਗਰਿੱਡ ਕਲਨੀ ਸਨੌਰ ਦੀਆਂ ਦੁਕਾਨਾਂ ਵਿੱਚ ਤਾਲ ਤੋੜ ਕੇ 15/16 ਹਜਾਰ ਰੁਪਏ ਚੋਰੀ ਕਰ ਲਏ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 82 ਮਿਤੀ 21-9-23 ਅ/ਧ 457,380 ਆਈ.ਪੀ.ਸੀ. ਥਾਣਾ ਸਨੌਰ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਜੋ ਦੋਰਾਨੇ ਤਫਤੀਸ ਚੋਰੀਸ਼ੁਦਾ ਦੁਕਾਨਾਂ ਦੇ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਰੇਸ਼ਮ ਸਿੰਘ ਵਾਸੀ ਅਜਰਾਵਰ ਥਾਣਾ ਖੇੜੀ ਗੰਡਿਆਂ ਜਿਲ੍ਹਾ ਪਟਿਆਲਾ ਨੂੰ ਟਰੇਸ ਕਰਕੇ ਮਿਤੀ 23 – 9 – 23 ਨੂੰ ਗ੍ਰਿਫਤਾਰ ਕੀਤਾ ਗਿਆ ਹੈ

 

ਦੋਸੀ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਕਰੀਬ 3/4 ਮਹਿਨੇ ਪਹਿਲਾਂ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਪਿਆ ਹੈ ਜਿਸ ਕਰਕੇ ਉਹ ਆਪਣੇ ਮਾਤਾ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ ਅਤੇ ਉਸਦੇ ਮਾਤਾ ਪਿਤਾ ਨੇ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਸੀ। ਜਿਸ ਕਰਕੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖੀ ਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਲੱਗ ਪਿਆ ਸੀ ਅਤੇ ਉਹ ਰਾਤ ਨੂੰ ਦੁਕਾਨਾਂ ਵਿੱਚੋਂ ਚੋਰੀ ਕਰਕੇ ਰੇਲਵੇ ਸਟੇਸ਼ਨ ਜਾਂ ਬੱਸ ਸਟੇਸ਼ਨ ਪਟਿਆਲਾ ਪਰ ਹੀ ਸੋ ਜਾਂਦਾ ਸੀ।

 

ਦੋਸੀ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਪਿੱਛਲੇ ਦਿਨੀ ਕਸਬਾ ਸਨੌਰ ਵਿਖੇ ਸਾਰੀਆਂ ਚੋਰੀਆਂ ਉਸ ਨੇ ਹੀ ਕੀਤੀਆਂ ਹਨ ਅਤੇ ਇਹ ਵੀ ਮੰਨਿਆ ਹੈ ਕਿ ਮਿਤੀ 22/23 ਦੀ ਦਰਮਿਆਨੀ ਰਾਤ ਨੂੰ ਵੀ ਸ਼ਹਿਰ ਪਟਿਆਲਾ ਵਿੱਚ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿੱਚ ਉਸਨੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਸਨੇ ਬਾਰਨ ਅਤੇ ਰਾਜਪੁਰਾ ਸਾਇਡ ਤੋਂ ਵੀ ਰਾਤ ਨੂੰ ਦੁਕਾਨਾਂ ਦੇ ਤਾਲੇ ਤੋੜਕੇ ਚੋਰੀਆਂ ਕੀਤੀਆਂ ਹਨ। ਜਿਸ ਪਾਸੋਂ ਇੱਕ ਚੋਰੀ ਦਾ ਸਪਲੈਂਡਰ ਮੋਟਰਸਾਇਕਲ ਢੰਗ ਸਿਲਵਰ ਜੋ ਉਸਨੇ ਕਰੀਬ 12/13 ਦਿਨ ਪਹਿਲਾਂ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਕੋਲੋਂ ਚੋਰੀ ਕੀਤਾ ਸੀ, ਬ੍ਰਾਮਦ ਕੀਤਾ ਹੈ ਅਤੇ ਕਸਬਾ ਸਨੌਰ ਵਿੱਚੋਂ ਚੋਰੀ ਕੀਤੀ ਐਲ.ਈ.ਡੀ. ਅਤੇ ਪੈਸਿਆ ਦੀ ਭਾਨ ਕੁੱਲ 3618 ਰੁਪਏ, ਵਾਰਦਾਤ ਸਮੇ ਦੁਕਾਨਾਂ ਦੇ ਸਟਰ ਤੋੜਨ ਲਈ ਵਰਤਿਆ ਗਿਆ ਰਾਡ ਲੋਹਾ ਵੀ ਬ੍ਰਾਮਦ ਕੀਤਾ ਹੈ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕਰਕੇ ਚੋਰੀ ਕੀਤਾ ਹੋਇਆ ਸਮਾਨ ਅਤੇ ਹੋਰ ਕੀਤੀਆਂ ਚੋਰੀਆਂ ਬਾਰੇ ਪਤਾ ਲਗਾਇਆ ਜਾਵੇਗਾ।

 

View this post on Instagram

 

Shared post on