Patiala: FIR against 4 in passy road murder case
November 16, 2023 - PatialaPolitics
Patiala: FIR against 4 in passy road murder case
ਪਟਿਆਲਾ ਵਿਚ ਮਿਤੀ 15/11/23 ਨੂੰ ਇਕ ਕਤਲ ਦਾ ਮਾਮਲਾ ਸਾਮਣੇ ਆਇਆ ਸੀ। ਦਰਜ਼ ਹੋਈ FIR ਦੇ ਮੁਤਾਬਿਕ ਸਮਾ 7.30 ਪੀ.ਐਮ ਤੇ ਅੰਕਿਤ, ਕਿਰਨਾ, ਪ੍ਰਿੰਸ ਅਤੇ ਅਜੈ, ਜੋ ਕਿ ਅਜੈ ਕੁਮਾਰ ਦੇ ਘਰ ਦੇ ਸਾਹਮਣੇ ਪਾਸੀ ਰੋਡ ਤੇ ਜਤਿਨ ਪੁੱਤਰ ਸੰਦੀਪ ਕੁਮਾਰ, ਈਸੂ ਪੁੱਤਰ ਇੰਦਰ ਅਤੇ ਸ਼ੀਤਲ ਪੁੱਤਰ ਬੰਟੀ ਵਾਸੀਆਨ ਗਰੀਨ ਲਹਿਲ ਕਲੋਨੀ ਪਾਸੀ ਰੋਡ ਪਟਿ. ਨਾਲ ਝਗੜ੍ਹਾ ਕਰ ਰਹੇ ਸਨ ਤਾ ਜਤਿਨ ਨੇ ਅਜੈ ਦੇ ਛੋਟੇ ਭਰਾ ਦੀਪਕ ਕੁਮਾਰ ਨੂੰ ਫੋਨ ਕਰਕੇ ਲੜਾਈ ਝਗੜੇ ਬਾਰੇ ਦੱਸਿਆ ਤਾ ਅਜੈ ਆਪਣੇ ਪਿਤਾ ਅਤੇ ਭਰਾ ਦੀਪਕ ਕੁਮਾਰ ਸਮੇਤ ਮੌਕੇ ਤੇ ਛੁਡਾਉਣ ਚਲੇ ਗਏ ਤਾ ਦੋਸ਼ੀ ਅੰਕਿਤ ਨੇ ਆਪਣੇ ਹੱਥ ਵਿੱਚ ਫੜ੍ਹੇ ਛੂਰੇ ਦਾ ਵਾਰ ਅਜੈ ਦੇ ਪਿਤਾ ਦੇ ਪੱਟ ਚ ਕਰ ਦਿੱਤਾ ਅਤੇ ਅਜੈ ਨੇ ਆਪਣੇ ਹੱਥ ਵਿੱਚ ਫੜੇ ਹੋਏ ਛੂਰੇ ਦਾ ਵਾਰ ਅਜੈ ਦੇ ਪਿਤਾ ਦੇ ਨਲ ਉਤੇ ਕੀਤਾ ਤੇ ਪ੍ਰਿੰਸ ਨੇ ਆਪਣੇ ਹੱਥ ਵਿੱਚ ਫੜ੍ਹੇ ਛੁਰੇ ਦਾ ਵਾਰ ਅਜੈ ਦੀ ਖੱਬੀ ਬਾਹ ਤੇ ਕਰ ਦਿੱਤਾ ਅਤੇ ਕਿਰਨਾ ਨੇ ਆਪਣੀ ਹੱਥ ਵਿੱਚ ਫੜ੍ਹੀ ਇੱਟ ਦੀਪਕ ਕੁਮਾਰ ਦੇ ਮਾਰੀ ਤੇ 02 ਨਾ-ਮਾਲੂਮ ਵਿਅਕਤੀਆਨ ਨੇ ਉਸਦੀ ਕੁੱਟਮਾਰ ਕੀਤੀ ਅਤੇ ਰੋਲਾ ਪਾਉਣ ਤੇ ਮੌਕੇ ਤੋ ਫਰਾਰ ਹੋ ਗਏ । ਜਦੋ ਅਜੇ ਕੁਮਾਰ ਦੇ ਪਿਤਾ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿ. ਲੈਜਾਇਆ ਗਿਆ ਤਾਂ ਡਾਕਟਰਾ ਨੇ ਮ੍ਰਿਤਕ ਕਰਾਰ ਦੇ ਦਿੱਤਾ ਤੇ ਅਜੈ ਕੁਮਾਰ ਦਾ ਭਰਾ ਜੇਰੇ ਇਲਾਜ ਦਾਖਲ ਹੈ। ਪਟਿਆਲਾ ਪੁਲਿਸ ਨੇ ਧਾਰਾ FIR U/S 302,324,506,148,149 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ
View this post on Instagram